ਕਾਜੂ ਖਾਣ ਨਾਲ ਵੀ ਹੁੰਦੇ ਹਨ ਸਿਹਤ ਸੰਬੰਧੀ ਇਹ ਫਾਇਦੇ
Friday, Jun 30, 2017 - 10:48 AM (IST)

ਮੁੰਬਈ— ਉਂਝ ਤਾਂ ਸਾਰੇ ਹੀ ਮੇਵੇ ਸਿਹਤ ਲਈ ਬਹੁਤ ਗੁਣਕਾਰੀ ਹੁੰਦੇ ਹਨ ਪਰ ਜੇਕਰ ਤੁਹਾਨੂੰ ਭੁੱਲਣ ਦੀ ਆਦਤ ਹੈ ਤਾਂ ਕਾਜੂ ਤੁਹਾਡੇ ਲਈ ਬਹੁਤ ਹੀ ਉਪਯੋਗੀ ਹੈ। ਕਾਜੂ 'ਚੋ ਮੌਜ਼ੂਦ ਕਈ ਐਂਟੀਆਕਸੀਡੈਂਟਸ ਨਾ ਸਿਰਫ ਬਲੱਡ ਪ੍ਰੈਸ਼ਰ ਘੱਟ ਕਰਦੇ ਹਨ, ਸਗੋਂ ਤੁਹਾਡੀ ਯਾਦਦਾਸ਼ਤ ਨੂੰ ਵੀ ਤੇਜ਼ ਕਰਦੇ ਹਨ। ਆਓ ਜਾਣਦੇ ਹਾਂ ਕਾਜੂ ਤੋਂ ਹੋਣ ਵਾਲੇ ਫਾਇਦਿਆਂ ਬਾਰੇ।
1. ਕਾਜੂ 'ਚ ਮੌਜ਼ੂਦ ਮੈਗਨੀਸ਼ੀਅਮ ਹਾਈ ਬਲੱਡ ਚਾਪ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
2. ਕਾਜੂ 'ਚ ਚੰਗੇ ਕੌਲੇਸਟਰੋਲ ਹੁੰਦੇ ਹਨ। ਅਜਿਹੀ ਹਾਲਤ 'ਚ ਜੋ ਲੋਕ ਹਫਤੇ 'ਚ ਦੋ ਬਾਰ ਕਾਜੂ ਖਾਂਦੇ ਹਨ, ਉਨ੍ਹਾਂ ਦਾ ਭਾਰ ਬਾਕੀ ਲੋਕਾਂ ਦੇ ਮੁਕਾਬਲੇ ਘੱਟ ਵਧਦਾ ਹੈ।
3. ਕਾਜੂ 'ਚ ਮੌਜ਼ੂਦ ਵਿਟਾਮਿਨ-ਬੀ ਤੁਹਾਡੀ ਯਾਦਦਾਸ਼ਤ ਵਧਾਉਦਾ ਹੈ। ਖਾਲੀ ਪੇਟ ਕਾਜੂ ਸ਼ਹਿਦ ਦੇ ਨਾਲ ਖਾਣ ਨਾਲ ਯਾਦਦਾਸ਼ਤ ਵਧਦੀ ਹੈ।
4. ਕਾਜੂ 'ਚ ਮੌਜ਼ੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ-ਈ ਹੁੰਦੇ ਹਨ ਜੋ ਸੇਲੇਨਿਯਮ ਕੈਂਸਰ ਤੋਂ ਬਚਾਅ ਕਰਦਾ ਹੈ।