ਪੋਸ਼ਕ ਤੱਤਾਂ ਤੇ ਖਣਿਜਾਂ ਨਾਲ ਭਰਪੂਰ ਹੁੰਦੈ ‘ਬਾਦਾਮ ਦਾ ਤੇਲ’, ਫਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

Sunday, Oct 18, 2020 - 04:46 PM (IST)

ਪੋਸ਼ਕ ਤੱਤਾਂ ਤੇ ਖਣਿਜਾਂ ਨਾਲ ਭਰਪੂਰ ਹੁੰਦੈ ‘ਬਾਦਾਮ ਦਾ ਤੇਲ’, ਫਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

ਜਲੰਧਰ (ਬਿਊਰੋ) - ਬਾਦਾਮ ਖਾਣ ਦੇ ਸ਼ੌਕ ਹਰੇਕ ਉਮਰ ਦੇ ਲੋਕਾਂ ਨੂੰ ਹੁੰਦਾ ਹੈ। ਬਾਦਾਮ ਦੀ ਤਰ੍ਹਾਂ ਹੀ ਬਾਦਾਮ ਦਾ ਤੇਲ ਵੀ ਪੋਸ਼ਕ ਤੱਤਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਤੇਲ ਦੀ ਵਰਤੋਂ ਤੁਸੀਂ ਸਿਹਤ ਅਤੇ ਖੂਬਸੂਰਤੀ ਦੋਵਾਂ ਲਈ ਕਰ ਸਕਦੇ ਹੋ। ਇਸ ਤੇਲ ਦਾ ਇਸਤੇਮਾਲ ਤੁਸੀਂ ਖਾਣਾ ਬਣਾਉਣ ਲਈ ਵੀ ਕਰ ਸਕਦੇ ਹੋ ਅਤੇ ਚਿਹਰੇ 'ਤੇ ਲਗਾਉਣ ਲਈ ਵੀ। ਬਾਦਾਮ ਤੇਲ ਦੀ ਨਿਯਮਿਤ ਵਰਤੋਂ ਨਾਲ ਤੁਸੀਂ ਦਿਲ ਸੰਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਬਚੇ ਰਹੋਗੇ। ਇਹ ਦਿਮਾਗੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਅਨੀਮੀਆ ਦੀ ਸ਼ਿਕਾਇਤ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਇਮਿਊਨ ਸਿਸਟਮ ਨੂੰ ਵੀ ਬੂਸਟ ਕਰਨ ਦਾ ਕੰਮ ਕਰਦਾ ਹੈ। 

1. ਇਮਿਊਨ ਸਿਸਟਮ
ਬਾਦਾਮ ਤੇਲ ਦੀ ਨਿਯਮਿਤ ਵਰਤੋਂ ਨਾਲ ਇਮਿਊਨ ਸਿਸਟਮ ਮਜ਼ਬੂਤ ਰਹਿੰਦਾ ਹੈ। ਇਮਿਊਨ ਸਿਸਟਮ ਜੇਕਰ ਸਹੀ ਹੈ ਤਾਂ ਬੀਮਾਰੀਆਂ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। 
 
2. ਦਿਮਾਗ ਲਈ ਫਾਇਦੇਮੰਦ 
ਬਾਦਾਮ ਤੇਲ 'ਚ ਓਮੇਗਾ-6 ਫੈਟੀ ਐਸਿਡ ਹੁੰਦੇ ਹਨ, ਓਮੇਗਾ-6 ਦਿਮਾਗੀ ਸਿਹਤ ਲਈ ਇਕ ਜ਼ਰੂਰੀ ਤੱਤ ਹੈ। ਇਸ ਨਾਲ ਦਿਮਾਗ ਨੂੰ ਚੰਗਾ ਪੋਸ਼ਣ ਮਿਲਦਾ ਹੈ।

PunjabKesari
 
3. ਹੀਮੋਗਲੋਬਿਨ ਅਤੇ ਆਇਰਨ 
ਜੇਕਰ ਤੁਹਾਡਾ ਹੀਮੋਗਲੋਬਿਨ ਘੱਟ ਹੈ ਤਾਂ ਅੱਜ ਤੋਂ ਹੀ ਬਾਦਾਮ ਦੇ ਤੇਲ ਨੂੰ ਵੱਖ-ਵੱਖ ਰੂਪਾਂ ਨਾਲ ਲੈਣਾ ਸ਼ੁਰੂ ਕਰ ਦਿਓ। ਇਸ ਨਾਲ ਭਰਪੂਰ ਮਾਤਰਾ 'ਚ ਆਇਰਨ ਹੁੰਦਾ ਹੈ ਜੋ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਦਾ ਕੰਮ ਵੀ ਕਰਦੇ ਹਨ।

ਪੜ੍ਹੋ ਇਹ ਵੀ ਖਬਰਾਂ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

4. ਕੋਲੈਸਟਰੋਲ ਨੂੰ ਕਰੇ ਕਾਬੂ
ਬਾਦਾਮ ਤੇਲ ਦੀ ਵਰਤੋਂ ਨਾਲ ਕੋਲੈਸਟਰੋਲ ਸੰਤੁਲਿਤ ਰਹਿੰਦਾ ਹੈ। ਬਾਦਾਮ ਦੀ ਨਿਯਮਿਤ ਵਰਤੋਂ ਨਾਲ ਦਿਲ ਸੰਬੰਧੀ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। 

ਪੜ੍ਹੋ ਇਹ ਵੀ ਖਬਰਾਂ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ
 
5. ਕੈਲਸ਼ੀਅਮ ਅਤੇ ਮੈਗਨੀਸ਼ੀਅਮ 
ਬਾਦਾਮ ਦਾ ਤੇਲ ਵਿਟਾਮਿਨ-ਈ, ਵਿਟਾਮਿਨ-ਡੀ ਅਤੇ ਪੋਟਾਸ਼ੀਅਮ ਦਾ ਖਜ਼ਾਨਾ ਹੈ। ਇਸ 'ਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।

PunjabKesari
 
6. ਗਰਭ ਅਵਸਥਾ 'ਚ ਫਾਇਦੇਮੰਦ
ਗਰਭ ਅਵਸਥਾ 'ਚ ਬਾਦਾਮ ਤੇਲ ਦੀ ਵਰਤੋਂ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਗਰਭ ਅਵਸਥਾ 'ਚ ਬਾਦਾਮ ਤੇਲ ਦੀ ਵਰਤੋਂ ਨਾਲ ਡਿਲਿਵਰੀ ਦੇ ਨਾਰਮਲ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ 'ਚ ਮੌਜੂਦ ਫਾਲਿਕ ਐਸਿਡ, ਆਇਰਨ,ਕੈਲਸ਼ੀਅਮ ਅਤੇ ਹੋਰ ਪੋਸ਼ਕ ਤੱਤ ਮਾਂ ਅਤੇ ਬੱਚੇ ਦੋਹਾਂ ਨੂੰ ਫਾਇਦਾ ਪਹੁੰਚਾਉਂਦੇ ਹਨ।

ਪੜ੍ਹੋ ਇਹ ਵੀ ਖਬਰਾਂ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

7. ਥਕਾਵਟ ਜਾਂ ਕਮਜ਼ੋਰੀ ਨੂੰ ਕਰੇ ਦੂਰ
ਜੇਕਰ ਸਰੀਰ 'ਚ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਦੁੱਧ 'ਚ ਇਕ ਚਮਚ ਬਾਦਾਮ ਦਾ ਤੇਲ ਪਾ ਕੇ ਪੀਓ। ਇਸ ਨਾਲ ਤੁਰੰਤ ਹੀ ਆਰਾਮ ਮਿਲ ਜਾਵੇਗਾ।

ਪੜ੍ਹੋ ਇਹ ਵੀ ਖਬਰਾਂ - Beauty Tips : ਇਸ ਤਰੀਕੇ ਨਾਲ ਹਮੇਸ਼ਾ ਬੁੱਲ੍ਹਾਂ ’ਤੇ ਲਗਾਓ ‘ਲਿਪਸਟਿਕ’, ਕਦੇ ਨਹੀਂ ਹੋਵੇਗੀ ਫਿੱਕੀ

8. ਵਾਲਾਂ ਦੀ ਸਮੱਸਿਆਂ
ਹਲਕੇ ਵਾਲਾਂ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ ਜਾਂ ਫਿਰ ਵਾਲ ਤੇਜ਼ੀ ਨਾਲ ਝੱੜ ਰਹੇ ਹਨ ਤਾਂ ਤੁਸੀਂ ਬਾਦਾਮ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੋ। ਇਸ ਨਾਲ ਬਹੁਤ ਆਰਾਮ ਮਿਲੇਗਾ।

PunjabKesari

9. ਅੱਖਾਂ ਦੀ ਰੋਸ਼ਨੀ 
ਜਿਸ ਦੀ ਅੱਖਾਂ ਦੀ ਰੋਸ਼ਨੀ ਘੱਟ ਹੁੰਦੀ ਹੈ ਉਸ ਨੂੰ ਇਸ ਨੂੰ ਇਸ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਰੋਜ਼ ਥੌੜਾ ਬਾਦਾਮ ਤੇਲ ਪੀਣਾ ਚਾਹੀਦਾ ਹੈ।

10. ਨਾੜੀ ਸਿਸਟਮ ਨੂੰ ਕਰੇ ਮਜ਼ਬੂਤ
ਬਾਦਾਮ ਤੇਲ ਪੀਣ ਨਾਲ ਯਾਦ ਸ਼ਕਤੀ ਵਧੀਆ ਹੁੰਦੀ ਹੈ। ਇਹ ਨਾੜੀ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦਾ ਹੈ।


author

rajwinder kaur

Content Editor

Related News