ਹਾਈ ਯੂਰਿਕ ਐਸਿਡ ਤੋਂ ਰਾਹਤ ਪਾਉਣ ਲਈ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਅਦਰਕ ਸਣੇ ਇਹ ਚੀਜ਼ਾਂ
Wednesday, Jul 20, 2022 - 05:47 PM (IST)

ਨਵੀਂ ਦਿੱਲੀ- ਗਠੀਆ ਆਮ ਤੌਰ 'ਤੇ ਸਰੀਰ ਦੇ ਕਾਰਜ ਅਤੇ ਲਾਈਫਸਟਾਈਲ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸਭ ਤੋਂ ਜ਼ਿਆਦਾ ਵਾਰ ਹੋਣ ਵਾਲਾ ਗਠੀਆ ਹੈ। ਗਠੀਆ ਦਾ ਦਰਦ ਅਤੇ ਸੋਜ ਦਾ ਅਨੁਭਵ ਹੋਣ 'ਤੇ ਆਪਣੇ ਕੰਮ ਅਤੇ ਡੇਲੀ ਐਕਟੀਵਿਟੀਜ਼ 'ਤੇ ਧਿਆਨ ਕੇਂਦਰਿਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਗਠੀਆ ਸਰੀਰ 'ਚ ਯੂਰਿਕ ਐਸਿਡ ਕ੍ਰਿਸਟਲ ਦੇ ਕਾਰਨ ਜੋੜਾਂ ਦੀ ਸੋਜ ਪੈਦਾ ਕਰਦਾ ਹੈ ਅਤੇ ਰੋਗੀ ਨੂੰ ਜੋੜਾਂ 'ਚ ਦਰਦ, ਸੋਜ, ਲਾਲਗੀ, ਜੋੜਾਂ 'ਚ ਕੋਮਲਤਾ ਦਾ ਅਨੁਭਵ ਹੋ ਸਕਦਾ ਹੈ। ਹਾਈ ਯੂਰਿਕ ਐਸਿਡ ਬਣਨ ਦੀ ਸਥਿਤੀ ਨੂੰ ਹਾਈਪਰਯੂਰੀਸੀਮੀਆ ਦੇ ਰੂਪ 'ਚ ਜਾਣਿਆ ਜਾਂਦਾ ਹੈ। ਯੂਰਿਕ ਐਸਿਡ ਹੋਣ 'ਤੇ ਖੁਰਾਕ 'ਚ ਦਾਲਾਂ, ਦਹੀਂ, ਆਰਗਨ ਮੀਟ, ਸੀ ਫੂਡ ਆਦਿ ਦਾ ਜ਼ਿਆਦਾ ਸੇਵਨ ਕਰੋ।
ਹਾਈ ਪ੍ਰੋਟੀਨ ਡਾਈਟ, ਮੋਟਾਪਾ, ਪਰਿਵਾਰਿਕ ਇਤਿਹਾਸ, ਕਿਡਨੀ ਦੀਆਂ ਬੀਮਾਰੀਆਂ ਅਤੇ ਵਾਰ-ਵਾਰ ਹੋਣ ਵਾਲੀ ਸਰਜਰੀ ਵਾਲੇ ਰੋਗੀਆਂ 'ਚ ਗਠੀਆਂ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਸੀਂ ਕੁਝ ਕਾਰਗਰ ਘਰੇਲੂ ਉਪਚਾਰਾਂ ਦੀ ਮਦਦ ਨਾਲ ਹਾਈ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹਾਂ।
ਅਦਰਕ
ਅਦਰਕ ਸੋਜ ਅਤੇ ਦਰਦ ਲਈ ਕਾਰਗਰ ਜੜ੍ਹੀ ਬੂਟੀ ਹੈ। ਇਹ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ ਅਤੇ ਜੋੜਾਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਉਬਲਦੇ ਪਾਣੀ 'ਚ ਇਕ ਚਮਚਾ ਅਦਰਕ ਦੀ ਜੜ੍ਹ (ਕੱਦੂਕਸ ਕੀਤੀ ਹੋਈ) ਮਿਲਾ ਕੇ ਅਦਰਕ ਦਾ ਪੇਸਟ ਬਣਾਓ ਅਤੇ ਉਸ 'ਚ ਵਾਸ਼ਕਲਾਥ ਨੂੰ ਭਿਓਂ ਕੇ 15 ਤੋਂ 30 ਮਿੰਟ ਲਈ ਪ੍ਰਭਾਵਿਤ ਥਾਂ 'ਤੇ ਲਗਾਓ।
ਮੇਥੀ ਦਾਣਾ
ਮੇਥੀ ਸੋਜ ਤੋਂ ਰਾਹਤ ਦਿਵਾ ਕੇ ਗਠੀਆ ਦੇ ਇਲਾਜ 'ਚ ਮਦਦ ਕਰਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਯੂਰਿਕ ਐਸਿਡ ਲੈਵਲ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਕ ਚਮਚਾ ਮੇਥੀ ਦਾਣਾ ਲਓ ਅਤੇ ਇਸ ਨੂੰ ਰਾਤ ਭਰ ਅੱਧਾ ਕੱਪ ਪਾਣੀ 'ਚ ਭਿਓਂ ਦਿਓ ਤੇ ਫਿਰ ਸਵੇਰ ਭਿੱਜੇ ਹੋਏ ਬੀਜਾਂ ਨੂੰ ਚਬਾ ਕੇ ਪਾਣੀ ਪੀ ਲਓ।
ਅਰੰਡੀ ਦਾ ਤੇਲ
ਗਰਮ ਅਰੰਡੀ ਦੇ ਤੇਲ ਨਾਲ ਪ੍ਰਭਾਵਿਤ ਥਾਂ ਦੀ ਮਾਲਿਸ਼ ਕਰੋ। ਇਹ ਦਰਦ ਅਤੇ ਲਾਲਗੀ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ। ਇਹ ਉਪਾਅ ਸਰੀਰ 'ਚ ਸੀਰਮ ਯੂਰਿਕ ਐਸਿਡ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
ਧਨੀਏ ਦੇ ਬੀਜ
ਧਨੀਏ 'ਚ ਐਂਟੀ-ਆਕਸੀਡੈਂਟ ਅਤੇ ਪਾਚਨ ਗੁਣ ਹੁੰਦੇ ਹਨ। ਇਸ ਪ੍ਰਕਾਰ ਇਹ ਯੂਰਿਕ ਐਸਿਡ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਕ ਗਲਾਸ ਪਾਣੀ 'ਚ ਇਕ ਚਮਚਾ ਧਨੀਆ ਪਾਊਡਰ ਮਿਲਾ ਕੇ ਸੇਵਨ ਕਰੋ।
ਹਲਦੀ
ਹਲਦੀ ਇਕ ਜੜ੍ਹੀ ਬੂਟੀ ਹੈ ਜਿਸ 'ਚ ਕਈ ਸਿਹਤ ਸਬੰਧੀ ਲਾਭ ਹੁੰਦੇ ਹਨ। ਇਹ ਸੋਜ ਨੂੰ ਘੱਟ ਕਰਨ ਅਤੇ ਜੈਂਥਿਕ ਆਕਸੀਡੈਂਟ (ਇਕ ਐਂਜਾਇਮ ਜੋ ਯੂਰਿਕ ਐਸਿਡ ਬਣਦਾ ਹੈ) ਦੀ ਗਤੀਵਿਧੀ ਨੂੰ ਘੱਟ ਕਰਕੇ ਦਰਦ ਤੋਂ ਰਾਹਤ ਦੇਣ ਵਾਲਾ ਮੰਨਿਆ ਜਾਂਦਾ ਹੈ।
ਚੈਰੀ
ਰਿਸਰਚ ਦੱਸਦਾ ਹੈ ਕਿ ਚੈਰੀ ਦੀ ਰੋਜ਼ਾਨਾ ਵਰਤੋਂ ਨਾਲ ਗਠੀਆ ਦਾ ਖਤਰਾ ਲਗਭਗ 35 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਰੋਜ਼ਾਨਾ ਅੱਧੇ ਤੋਂ ਇਕ ਕੱਪ ਚੈਰੀ ਲਓ।
ਲਸਣ
ਲਸਣ ਸਭ ਤੋਂ ਚੰਗਾ ਘਰੇਲੂ ਉਪਾਅ ਹੈ ਜੋ ਸਰੀਰ ਤੋਂ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ।