‘ਐਸਿਡਿਟੀ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖੇ, ਹੋਣਗੇ ਲਾਹੇਵੰਦ ਸਿੱਧ

Wednesday, May 27, 2020 - 05:45 PM (IST)

ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਬਾਜ਼ਾਰ ਦੇ ਖਾਣੇ ਦੇ ਸ਼ੌਕੀਨ ਹੁੰਦੇ ਹਨ। ਕਈ ਕਾਰਨਾਂ ਕਰਕੇ ਉਨ੍ਹਾਂ ਨੂੰ ਆਪਣੇ ਮਨਪਸੰਦ ਖਾਣੇ ਤੋਂ ਪਰਹੇਜ਼ ਰੱਖਣਾ ਪੈਂਦਾ ਹੈ, ਜਿਨ੍ਹਾਂ ਵਿਚੋਂ ਇਕ ਕਾਰਨ ਹੈ ‘ਐਸਿਡਿਟੀ’। ਐਸਿਡਿਟੀ ਦੀ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਕੁਝ ਲੋਕਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਅਸਲ ਵਿਚ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਗਲਤ ਖਾਣ-ਪੀਣ ਨਾਲ ਕਰਨਾ ਪੈਂਦਾ ਹੈ। ਐਸਿਡਿਟੀ ਤੋਂ ਪਰੇਸ਼ਾਨ ਲੋਕ ਜੇਕਰ ਥੋੜਾ ਜਿਹਾ ਵੀ ਤਲਿਆ ਹੋਇਆ ਜਾਂ ਮਸਾਲੇਦਾਰ ਖਾਣਾ ਖਾ ਲੈਣ ਤਾਂ ਉਨ੍ਹਾਂ ਨੂੰ ਐਸਿਡਿਟੀ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ, ਜੋ ਸਹੀ ਨਹੀਂ ਹੈ। ਐਸਿਡਿਟੀ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।

ਠੰਡਾ ਦੁੱਧ ਜਾਂ ਕੱਚੀ ਲੱਸੀ
ਦੁੱਧ ਸ਼ਰੀਰ ਅਤੇ ਹੱਡੀਆਂ ਦੇ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ। ਨਾਲ ਹੀ ਠੰਡਾ ਦੁੱਧ ਜਾਂ ਕੱਚੀ ਲੱਸੀ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

PunjabKesari

ਗੁੜ
ਗੈਸ ਅਤੇ ਐਸੀਡਿਟੀ ਨੂੰ ਇਹ ਗੁੜ ਦੂਰ ਕਰ ਦਿੰਦਾ ਹੈ ,ਜੇਕਰ ਰਾਤ ਨੂੰ ਭੋਜਨ ਖਾਣ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਗੁੜ ਖਾ ਲੈਂਦੇ ਹੋ ਤਾਂ ਇਸ ਨਾਲ ਗੈਸ ਅਤੇ ਐਸੀਡਿਟੀ ਦੀ ਜੋ ਸਮੱਸਿਆ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ 

PunjabKesari

ਖੀਰਾ
ਕੁਝ ਲੋਕ ਐਸਿਡਿਟੀ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਆਪਣੇ ਕੋਲ ਹਮੇਸ਼ਾਂ ਦਵਾਈ ਰੱਖਣੀ ਪੈਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਖੀਰੇ ਨੂੰ ਆਪਣੇ ਭੋਜਨ ਵਿਚ ਸ਼ਾਮਲ ਕਰ ਸਕਦੇ ਹੋ। ਖੀਰੇ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ। ਖੀਰਾ ਸ਼ਰੀਰ ਵਿਚ ਕਈ ਤੱਥਾਂ ਦੀ ਕਮੀ ਪੂਰੀ ਕਰਦਾ ਹੈ। ਖੀਰੇ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

PunjabKesari

ਛੋਟੀ ਇਲਾਇਚੀ
ਐਸੀਡਿਟੀ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਛੋਟੀ ਇਲਾਇਚੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਐਸਿਡ ਦੀ ਸ਼ਿਕਾਇਤ ਹੈ ਤਾਂ ਤੁਸੀਂ ਛੋਟੀ ਇਲਾਇਚੀ ਦੇ ਮਸਾਲੇ ਵਾਲੀ ਚਾਹ ਪੀਓ, ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ।

PunjabKesari

ਕੇਲਾ
ਕੇਲੇ ਵਿਚ ਸਾਨੂੰ ਸਿਹਤਮੰਦ ਬਣਾਉਣ ਦੇ ਅਨੇਕਾਂ ਗੁਣ ਹਨ। ਕੇਲਾ ਐਂਟੀ-ਓਕਸੀਡੈਂਟਸ ਅਤੇ ਪੋਟਾਸ਼ਿਅਮ ਨਾਲ ਭਰਪੂਰ ਹੁੰਦਾ ਹੈ। ਕੇਲਾ ਐਸਿਡ ਨੂੰ ਘਟ ਕਰਦਾ ਹੈ ਅਤੇ ਕੇਲੇ ਵਿਚ ਫਾਈਬਰ ਕਾਫੀ ਮਾਤਰਾ ਵਿਚ ਮਿਲਦਾ ਹੈ, ਜਿਸ ਨਾਲ ਐਸਿਡਿਟੀ ਤੋਂ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ - ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕ ਪੀਣ ‘ਸੇਬ ਦਾ ਜੂਸ’, ਅੱਖਾਂ ਦੀ ਰੋਸ਼ਨੀ ਵਧਾਉਣ 'ਚ ਵੀ ਕਰੇ ਮਦਦ 

ਪੜ੍ਹੋ ਇਹ ਵੀ - ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ ‘ਕੇਲੇ ਦੇ ਛਿਲਕੇ’, ਮੋਟਾਪੇ ਨੂੰ ਵੀ ਕਰੇ ਘੱਟ

PunjabKesari

ਤਰਬੂਜ਼
ਇਹ ਸਭ ਜਾਣਦੇ ਹਨ ਕਿ ਤਰਬੂਜ਼ ਵਿਚ ਬਹੁਤ ਪਾਣੀ ਹੁੰਦਾ ਹੈ, ਇਹ ਸਾਨੂੰ ਹਾਈਡ੍ਰੇਟ ਰੱਖਦਾ ਹੈ, ਨਾਲ ਹੀ ਪੀ.ਐੱਚ. ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ, ਜੋ ਐਸਿਡਿਟੀ ਦੀ ਸਮੱਸਿਆ ਨੂੰ ਘਟ ਕਰਦਾ ਹੈ। ਤਰਬੂਜ਼ ਵਿਚ ਵੀ ਜ਼ਿਆਦਾ ਮਾਤਰਾ ‘ਚ ਐਂਟੀਓਕਸੀਡੈਂਟਸ ਅਤੇ ਫਾਈਬਰ ਮੌਜੂਦ ਹੁੰਦੇ ਹਨ।

PunjabKesari

ਨਾਰੀਅਲ ਦਾ ਪਾਣੀ
ਨਾਰੀਅਲ ਦਾ ਪਾਣੀ ਸ਼ਰੀਰ ਵਿਚੋਂ ਅਨੇਕਾਂ ਟੋਕਸਿਨਜ਼ ਕੱਢਣ ਲਈ ਮਦਦਗਾਰ ਹੈ। ਨਾਰੀਅਲ ਐਸਿਡਿਟੀ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।

PunjabKesari

ਪੁਦੀਨਾ
ਪੁਦੀਨਾ ਢਿੱਡ ਦੀਆਂ ਸਮਸਿਆਵਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਪੁਦੀਨਾ ਪੇਟ ਦਾ ਤੇਜ਼ਾਬ ਖ਼ਤਮ ਕਰਦਾ ਹੈ। ਜਦੋਂ ਕਦੇ ਕਿਸੇ ਦਾ ਢਿੱਡ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਹੋ ਅਤੇ ਢਿੱਡ ਵਿੱਚ ਦਰਦ ਹੋ ਰਿਹਾ ਹੋ ਤਾਂ ਪੁਦੀਨਾ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸਨੂੰ ਇਸਤੇਮਾਲ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ ‘ਚ ਮਿਲਾਓ ਅਤੇ ਫਿਰ ਛਾਣ ਕੇ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਣ ਸ਼ਕਤੀ ਵੀ ਵਧੇਗੀ ਅਤੇ ਢਿੱਡ ਦਰਦ ਤੋਂ ਵੀ ਰਾਹਤ ਮਿਲੇਗੀ।

PunjabKesari


rajwinder kaur

Content Editor

Related News