ਬਦਹਜ਼ਮੀ ਨੂੰ ਦੂਰ ਕਰਨਗੇ ਇਹ 7 ਘਰੇਲੂ ਨੁਸਖੇ

08/24/2019 1:22:13 PM

ਖਾਣੇ ਦੇ ਸ਼ੌਕੀਨ ਲੋਕ ਕਈ ਵਾਰ ਲੋੜ ਤੋਂ ਜ਼ਿਆਦਾ ਖਾਣਾ ਖਾ ਲੈਂਦੇ ਹਨ ਜਿਸ ਦਾ ਨਤੀਜਾ ਉਨ੍ਹਾਂ ਨੂੰ ਬਦਹਜ਼ਮੀ ਦੇ ਰੂਪ 'ਚ ਭੁਗਤਨਾ ਪੈਂਦਾ ਹੈ। ਖਾਣਾ ਨਾ ਪਚਨਾ, ਅਪਚ ਹੋ ਜਾਂਦਾ ਜਾਂ ਪੇਟ 'ਚ ਲਗਾਤਾਰ ਗੈਸ ਬਣਦੇ ਰਹਿਣ ਨੂੰ ਬਦਹਜ਼ਮੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ ਵਜ੍ਹਾ ਨਾਲ ਖੱਟੇ ਡਕਾਰ ਅਤੇ ਪੇਟ 'ਚ ਜਲਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪ੍ਰੇਸ਼ਾਨੀ ਤੋਂ ਬਚਣ ਲਈ ਤੁਸੀਂ ਘਰ 'ਚ ਕਈ ਤਰ੍ਹਾਂ ਦੇ ਉਪਾਅ ਕਰ ਸਕਦੇ ਹੋ। ਤਾਂ ਚੱਲੋ ਜਾਣਦੇ ਹਾਂ ਬਦਹਜ਼ਮੀ ਦੂਰ ਕਰਨ ਦੇ ਘਰੇਲੂ ਤਰੀਕਿਆਂ ਦੇ ਬਾਰੇ 'ਚ... 
ਨਿੰਬੂ
ਇਕ ਨਿੰਬੂ ਲਓ, ਉਸ ਨੂੰ ਵਿਚਕਾਰੋਂ ਕੱਟ ਕੇ ਕਾਲੇ ਨਮਕ ਅਤੇ ਕਾਲੀ ਮਿਰਚ ਦੇ ਨਾਲ ਭਰ ਦਿਓ। ਹੁਣ ਨਿੰਬੂ ਨੂੰ ਤਵੇ 'ਤੇ ਰੱਖ ਕੇ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਭੁੰਨੋ। ਭੁੰਨਣ ਦੇ ਬਾਅਦ ਇਸ ਦੇ ਰਸ ਨੂੰ ਨਿਚੋੜ ਕੇ ਖਾਣੇ ਦੇ ਬਾਅਦ ਅੱਧਾ ਗਿਲਾਸ ਪਾਣੀ 'ਚ ਮਿਲਾ ਕੇ ਪਿਓ। ਖਾਣੇ ਦੇ ਬਾਅਦ ਗੈਸ, ਭਾਰਾਪਣ ਅਤੇ ਅਪਚ ਵਰਗੀਆਂ ਸਮੱਸਿਆਵਾਂ ਤੋਂ ਕਾਫੀ ਰਾਹਤ ਮਿਲੇਗੀ। 

PunjabKesari
ਅਜ਼ਵਾਈਨ 
ਬਦਹਜ਼ਮੀ ਦੂਰ ਕਰਨ ਦਾ ਸਭ ਤੋਂ ਆਸਾਨ ਤਾਰੀਕਾ, 1 ਟੀ-ਸਪੂਨ ਅਜ਼ਵਾਈਨ 'ਚ ਇਕ ਚੁਟਕੀ ਕਾਲਾ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਲਓ। ਹੁਣ ਇਸ ਨੂੰ ਸਵੇਰ-ਸ਼ਾਮ ਕੋਸੇ ਪਾਣੀ ਨਾਲ ਖਾਓ। ਅਜਿਹਾ ਰੋਜ਼ਾਨਾ ਕਰਨ ਨਾਲ ਤੁਹਾਡਾ ਪੇਟ ਵੀ ਸਿਹਤਮੰਦ ਰਹੇਗਾ ਅਤੇ ਤੁਹਾਨੂੰ ਬਦਹਜ਼ਮੀ ਦੀ ਸਮੱਸਿਆ 'ਤੋਂ ਆਰਾਮ ਮਿਲੇਗਾ। 
ਲੌਂਗ
ਪੰਜ ਲੌਂਗ ਅਤੇ ਦਸ ਗ੍ਰਾਮ ਮਿਸ਼ਰੀ ਨੂੰ ਚੰਗੀ ਤਰ੍ਹਾਂ ਪੀਸ ਲਓ। ਹੁਣ ਇਸ ਮਿਸ਼ਰਨ ਨੂੰ ਇਕ ਗਿਲਾਸ ਹਲਕੇ ਕੋਸੇ ਪਾਣੀ ਦੇ ਨਾਲ ਰੋਜ਼ਾਨਾ ਖਾਓ। ਰੋਜ਼ ਇਸ ਦੀ ਵਰਤੋਂ ਨਾਲ ਤੁਹਾਡੀ ਬਦਹਜ਼ਮੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਪੱਕਾ ਪਪੀਤਾ
ਨਾਸ਼ਤੇ 'ਚ ਪੱਕਾ ਪਪੀਤਾ ਖਾਣ ਨਾਲ ਬਦਹਜ਼ਮੀ ਦੀ ਸਮੱਸਿਆ ਦੂਰ ਹੁੰਦੀ ਹੈ। ਦਰਅਸਲ ਪਪੀਤਾ ਅੰਤੜੀਆਂ ਦੀ ਵਧੀਆ ਸਫਾਈ ਕਰਦਾ ਹੈ ਅਤੇ ਇਹ ਬਦਹਜ਼ਮੀ ਦੇ ਲਈ ਚੰਗਾ ਮੰਨਿਆ ਜਾਂਦਾ ਹੈ। 

PunjabKesari
ਲੱਸੀ
ਇਕ ਗਲਾਸ ਲੱਸੀ 'ਚ ਇਕ ਚੁਟਕੀ ਕਾਲਾ ਨਮਕ ਅਤੇ ਥੋੜ੍ਹੀ ਜਿਹੀ ਅਜ਼ਵਾਈਨ ਮਿਲਾ ਕੇ ਰੋਜ਼ਾਨਾ ਖਾਣੇ ਨਾਲ ਇਸ ਦੀ ਵਰਤੋਂ ਕਰੋਂ। ਅਜਿਹਾ ਕਰਨ ਨਾਲ ਤੁਹਾਡੇ ਸਰੀਰ 'ਚ ਠੰਡਕ ਵੀ ਰਹੇਗੀ ਅਤੇ ਤੁਹਾਡੀ ਬਦਹਜ਼ਮੀ ਦੀ ਸਮੱਸਿਆ ਵੀ ਦੂਰ ਹੋਵੇਗੀ।
ਅਦਰਕ ਅਤੇ ਸੇਂਧਾ ਨਮਕ 
ਜੇਕਰ ਖਾਣੇ ਦਾ ਬਾਅਦ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਇਕ ਇੰਚ ਅਦਰਕ ਦੇ ਟੁੱਕੜੇ 'ਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਦੁਪਿਹਰ ਦੇ ਖਾਣੇ 'ਚ ਹਲਕੇ ਕੋਸੇ ਪਾਣੀ ਨਾਲ ਖਾਓ। 

PunjabKesari
ਪਾਣੀ ਪੀਣ ਦਾ ਸਹੀ ਤਰੀਕਾ
ਖੜ੍ਹੇ ਹੋ ਕੇ ਪਾਣੀ ਪੀਣਾ ਜਾਂ ਫਿਰ ਗਟਾਗਟ ਪਾਣੀ ਪੀ ਲੈਣ ਨਾਲ ਵੀ ਬਦਹਜ਼ਮੀ ਹੁੰਦੀ ਹੈ। ਪਾਣੀ ਹਮੇਸ਼ਾ ਬੈਠ ਕੇ ਆਰਾਮ-ਆਰਾਮ ਨਾਲ ਪੀਓ। ਪੇਟ ਨਾਲ ਜੁੜੀਆਂ ਤਮਾਮ ਪ੍ਰੇਸ਼ਾਨੀਆਂ ਤੋਂ ਬਚਣ ਲਈ ਸਵੇਰੇ-ਸਵੇਰੇ ਕੋਸਾ ਪਾਣੀ ਨਾ ਭੁੱਲੋ। 


Aarti dhillon

Content Editor

Related News