ਬੇਫਿਕਰ ਹੋ ਕੇ ਖਾਓ ਇਹ 7 ਆਹਾਰ, ਮੋਟਾਪਾ ਹੋਵੇਗਾ ਦੂਰ
Wednesday, Sep 18, 2019 - 02:22 PM (IST)

ਮੋਟਾਪਾ ਅੱਜ ਹਰ ਤੀਜੇ ਵਿਅਕਤੀ ਦੀ ਸਮੱਸਿਆ ਬਣ ਗਿਆ ਹੈ। ਹਾਲਾਂਕਿ ਭਾਰ ਘਟਾਉਣ ਲਈ ਹਰ ਕੋਈ ਕਸਰਤ ਦਾ ਸਹਾਰਾ ਲੈਂਦਾ ਹੈ ਪਰ ਇਸ ਦੇ ਨਾਲ ਸਹੀ ਖਾਣ-ਪੀਣ ਹੋਣਾ ਵੀ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਹੈਲਦੀ ਚੀਜ਼ਾਂ ਦੇ ਬਾਰੇ 'ਚ ਦੱਸਾਂਗੇ, ਜਿਸ ਨੂੰ ਬ੍ਰੇਕਫਾਸਟ, ਲੰਚ ਜਾਂ ਡੀਨਰ 'ਚ ਸ਼ਾਮਲ ਕਰਕੇ ਤੁਸੀਂ ਆਪਣੇ ਵਧੇ ਹੋਏ ਭਾਰ ਤੋਂ ਛੁੱਟਕਾਰਾ ਪਾ ਸਕਦੇ ਹਨ। ਇਹ ਸੁਪਰਫੂਡਸ ਪੇਟ ਭਰਨ ਦੇ ਨਾਲ ਮੋਟਾਪੇ ਨੂੰ ਵੀ ਕੰਟਰੋਲ ਕਰਨਗੇ।
ਗ੍ਰੀਨ ਟੀ
ਐਂਟੀਆਕਸੀਡੈਂਟ ਨਾਲ ਭਰਪੂਰ ਗ੍ਰੀਨ ਟੀ ਮੈਟਾਬੋਲੀਜ਼ਮ ਵਧਾਉਣ ਦੇ ਨਾਲ ਪਾਚਨ ਕਿਰਿਆ ਨੂੰ ਵੀ ਦਰੁੱਸਤ ਰੱਖਦਾ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਤੁਸੀਂ ਰਾਤ ਨੂੰ ਖਾਣੇ ਤੋਂ ਇਕ ਘੰਟਾ ਪਹਿਲਾਂ ਇਸ ਦਾ ਸੇਵਨ ਕਰ ਸਕਦੇ ਹੋ ਪਰ ਇਸ ਨੂੰ ਸਵੇਰੇ ਖਾਲੀ ਪੇਟ ਪੀਣ ਤੋਂ ਬਚੋ।
ਨਿੰਬੂ ਪਾਣੀ
ਸਵੇਰੇ ਉਠਦੇ ਹੀ ਹਲਕੇ ਕੋਸੇ ਪਾਣੀ 'ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਓ। ਤੁਸੀਂ ਚਾਹੇ ਤਾਂ ਇਸ 'ਚ ਪੁਦੀਨਾ ਵੀ ਮਿਲਾ ਸਕਦੇ ਹੋ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ ਅਤੇ ਬਾਡੀ ਹਾਈਡ੍ਰੇਟ ਰਹਿੰਦੀ ਹੈ। ਨਾਲ ਹੀ ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਵੀ ਕਰਦਾ ਹੈ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।
ਕਾਬੁਲੀ ਛੋਲੇ
ਕਾਬੁਲੀ ਛੋਲਿਆਂ 'ਚ ਮੌਜੂਦ ਨਿਊਟ੍ਰਿਸ਼ਨ ਅਤੇ ਘੁਲਣਸ਼ੀਲ ਫਾਈਬਰ ਇਸ ਨੂੰ ਕੰਟਰੋਲ ਕਰਨ 'ਚ ਕਾਫੀ ਮਦਦਗਾਰ ਹਨ। ਇਸ ਨਾਲ ਭੁੱਖ ਨੂੰ ਦਬਾਉਣ ਵਾਲਾ ਹਾਰਮੋਨ ਕੋਲੇਸਿਸਟੋਕਿਨਿਨ ਰਿਲੀਜ਼ ਹੁੰਦਾ ਹੈ ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਕਾਬੁਲੀ ਛੋਲਿਆਂ 'ਚ ਐਕਸਟਰਾ ਵਰਜਿਨ ਆਲਿਵ ਆਇਲ ਮਿਕਸ ਕਰਕੇ ਖਾਣ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ।
ਦਲੀਆ
ਜੇਕਰ ਤੁਸੀਂ ਪੇਟ ਦੀ ਚਰਬੀ ਘੱਟ ਕਰਨਾ ਚਾਹੁੰਦੇ ਹੋ ਤਾਂ ਬ੍ਰੇਕਫਾਸਟ 'ਚ 1 ਕੌਲੀ ਦਲੀਆ ਜ਼ਰੂਰ ਸ਼ਾਮਲ ਕਰੋ। ਫਾਈਬਰ ਨਾਲ ਭਰਪੂਰ ਹੋਣ ਦੇ ਕਾਰਨ ਇਸ ਦੀ ਵਰਤੋਂ ਪੇਟ ਨੂੰ ਦਰੁੱਸਤ ਰੱਖਦੀ ਹੈ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਜਿਸ ਨਾਲ ਜ਼ਿਆਦਾ ਭੁੱਖ ਨਹੀਂ ਲੱਗਦੀ, ਜਿਸ ਨਾਲ ਭਾਰ ਘੱਟ ਹੁੰਦਾ ਹੈ।
ਪਾਲਕ
ਜੇਕਰ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਪਾਲਕ ਤੁਹਾਡੇ ਲਈ ਵਧੀਆ ਆਪਸ਼ਨ ਹੈ ਕਿਉਂਕਿ ਇਹ ਹਰ ਤਰ੍ਹਾਂ ਦੀ ਡਾਈਟ 'ਚ ਫਿੱਟ ਬੈਠਦੀ ਹੈ। ਇਸ 'ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ, ਜਿਸ ਨਾਲ ਸਰੀਰ 'ਚ ਖੂਨ ਅਤੇ ਐਨਰਜੀ ਦੀ ਕਮੀ ਨਹੀਂ ਹੁੰਦੀ। ਨਾਲ ਹੀ ਇਹ ਡਾਈਜੇਸ਼ਨ ਨੂੰ ਵੀ ਸਹੀ ਰੱਖਦਾ ਹੈ ਅਤੇ ਭਾਰ ਘਟਾਉਣ 'ਚ ਮਦਦ ਕਰਦਾ ਹੈ।
ਬਾਦਾਮ
ਰੋਜ਼ਾਨਾ ਬਾਦਾਮ ਦੀ ਵਰਤੋਂ ਤੁਹਾਨੂੰ ਸਿਹਤਮੰਦ ਹੀ ਨਹੀਂ ਰੱਖਦੀ ਸਗੋਂ ਇਸ ਨਾਲ ਬੈਲੀ ਫੈਟ ਘੱਟ ਕਰਨ 'ਚ ਮਦਦ ਮਿਲਦੀ ਹੈ। ਪ੍ਰੋਟੀਨ ਦੇ ਨਾਲ ਬਾਦਾਮ 'ਚ ਫਾਈਬਰ, ਵਿਟਾਮਿਨ ਈ, ਮੈਗਨੀਸ਼ੀਅਮ ਅਤੇ ਓਮੇਗਾ-3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਵੀ ਹੁੰਦੇ ਹਨ, ਜਿਸ ਨਾਲ ਭਾਰ ਘਟਾਉਣ 'ਚ ਕਾਫੀ ਮਦਦ ਮਿਲਦੀ ਹੈ। ਤੁਸੀਂ ਭਿੱਜੇ ਹੋਏ ਜਾਂ ਰੋਸਟਿਡ ਬਾਦਾਮ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ।
ਬੀਨਸ
ਬੀਨਸ ਦੀ ਵਰਤੋਂ ਭੁੱਖ ਨੂੰ ਸ਼ਾਂਤ ਕਰਦੀ ਹੈ ਜਿਸ ਨਾਲ ਤੁਹਾਨੂੰ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇੰਨਾ ਹੀ ਨਹੀਂ ਇਹ ਮੈਟਾਬੋਲੀਜ਼ਮ ਨੂੰ ਬੂਸਟ ਕਰਨ ਅਤੇ ਪਾਚਨ ਕਿਰਿਆ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ, ਜਿਸ ਨਾਲ ਬੈਲੀ ਫੈਟ ਘਟਾਉਣ 'ਚ ਮਦਦ ਮਿਲਦੀ ਹੈ।