ਬਲੱਡ ਪ੍ਰੈੱਸ਼ਰ ਅਤੇ ਸ਼ੂਗਰ ਦਾ ਮਰੀਜ਼ ਬਣਾ ਦੇਣਗੀਆਂ ਤੁਹਾਡੀਆਂ ਇਹ 5 ਗਲਤ ਆਦਤਾਂ

01/30/2020 12:19:22 PM

ਜਲੰਧਰ—ਅੱਜ ਦੇ ਰੁੱਝੇ ਲਾਈਫ ਸਟਾਈਲ, ਅਨਿਯਮਿਤ ਅਤੇ ਅਣਹੈਲਦੀ ਚੀਜ਼ਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਭਾਰੀ ਮਾਤਰਾ 'ਚ ਨੁਕਸਾਨ ਪਹੁੰਚਦਾ ਹੈ। ਅਜਿਹੇ 'ਚ ਲੋਕਾਂ ਵਲੋਂ ਸ਼ੌਂਕੀਆਂ ਤੌਰ 'ਤੇ ਅਪਣਾਈਆਂ ਕੁਝ ਖਰਾਬ ਆਦਤਾਂ ਜਿਵੇਂ ਕਿ ਸ਼ਰਾਬ, ਸਿਗਰੇਟ ਦੀ ਵਰਤੋਂ ਕਰਨੀ ਆਦਿ ਅੱਗੇ ਚੱਲ ਕੇ ਜਾਨਲੇਵਾ ਸਾਬਤ ਹੋ ਸਕਦੀ ਹੈ। ਜੇਕਰ ਸਮੇਂ ਰਹਿੰਦੇ ਇਸ ਨੂੰ ਛੱਡਿਆ ਨਾ ਜਾਵੇ ਤਾਂ ਇਹ ਧਮਨੀਆਂ ਦੇ ਖਰਾਬ ਹੋਣ, ਹਾਰਟ ਅਟੈਕ, ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਵਰਗੀਆਂ ਬੀਮਾਰੀਆਂ ਦੇ ਹੋਣ ਦਾ ਕਾਰਨ ਬਣ ਸਕਦੀਆਂ ਹਨ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਗਲਤ ਆਦਤਾਂ ਦੇ ਬਾਰੇ 'ਚ ਦੱਸਦੇ ਹਾਂ ਜਿਸ ਨੂੰ ਸਮੇਂ ਰਹਿੰਦੇ ਬਦਲਣ 'ਚ ਭਲਾਈ ਹੈ।

PunjabKesari
ਸਿਗਰੇਟ ਪੀਣਾ ਕਰੋ ਬੰਦ
ਜਿਵੇਂ ਕਿ ਸਭ ਜਾਣਦੇ ਹਨ ਕਿ ਸਿਗਰੇਟ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਪਰ ਫਿਰ ਵੀ ਕੁਝ ਲੋਕ ਇਸ ਦੀ ਵਰਤੋਂ ਕਰਦੇ ਹਨ ਜਿਸ ਨਾਲ ਫੇਫੜੇ ਖਰਾਬ ਹੋਣ ਦੇ ਨਾਲ ਕੈਂਸਰ ਹੋਣ ਦਾ ਖਤਰਾ ਵਧਦਾ ਹੈ। ਇਸ ਨੂੰ ਪੀਣ ਨਾਲ ਸਰੀਰ 'ਚ ਧਮਨੀਆਂ ਸੁਗੜਣ ਲੱਗਦੀਆਂ ਹਨ ਜਿਸ ਦੇ ਕਾਰਨ ਖੂਨ ਦੇ ਵਹਿਨ ਦੀ ਪ੍ਰੇਸ਼ਾਨੀ ਹੁੰਦੀ ਹੈ ਜਿਸ ਦਾ ਸਿੱਧਾ ਅਸਰ ਦਿਲ 'ਤੇ ਪੈਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਸਿਗਰੇਟ ਪੀਣ ਦੀ ਆਦਤ ਹੈ ਤਾਂ ਇਸ ਨੂੰ ਛੇਤੀ ਤੋਂ ਛੇਤੀ ਛੱਡ ਦਿਓ।

PunjabKesari
ਸ਼ਰਾਬ ਤੋਂ ਬਣਾਓ ਦੂਰੀ
ਸਿਗਰੇਟ ਦੀ ਤਰ੍ਹਾਂ ਸ਼ਰਾਬ ਨਾਲ ਵੀ ਸਰੀਰ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕ ਸ਼ੌਂਕ ਜਾਂ ਰਿਲੈਕਸ਼ ਹੋਣ ਲਈ ਇਸ ਨੂੰ ਪੀਂਦੇ ਹਨ ਪਰ ਇਹ ਗਲਤ ਹੈ। ਇਸ ਦੀ ਵਰਤੋਂ ਨਾਲ ਧਮਨੀਆਂ ਕਠੋਰ ਹੁੰਦੀਆਂ ਹਨ। ਕਦੇ-ਕਦੇ ਤਾਂ ਧਮਨੀਆਂ 'ਚ ਸੋਜ ਦੀ ਸਮੱਸਿਆ ਵੀ ਹੋ ਜਾਂਦੀ ਹੈ। ਲੀਵਰ ਖਰਾਬ ਹੋਣ ਦੇ ਨਾਲ-ਨਾਲ ਹਾਰਟ ਅਟੈਕ, ਹਾਈ ਬਲੱਡ ਪ੍ਰੈੱਸ਼ਰ ਅਤੇ ਸਟਰਾਕ ਵਰਗੀਆਂ ਗੰਭੀਰ ਬੀਮਾਰੀਆਂ ਦੇ ਹੋਣ ਦਾ ਖਤਰਾ ਵਧਦਾ ਹੈ।
ਸਹੀ ਅਤੇ ਪੌਸ਼ਟਿਕ ਚੀਜ਼ਾਂ ਦੀ ਕਰੋ ਵਰਤੋਂ
ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਹੈਲਦੀ ਡਾਈਟ ਲੈਣੀ ਬਹੁਤ ਜ਼ਰੂਰੀ ਹੈ। ਅਜਿਹੇ 'ਚ ਧਮਨੀਆਂ ਨੂੰ ਸਹੀ ਰੱਖਣ ਲਈ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰੋ ਜਿਸ 'ਚ ਪੌਸ਼ਟਿਕ ਦੀ ਮਾਤਰਾ ਜ਼ਿਆਦਾ ਹੋਵੇ। ਕਿਉਂਕਿ ਇਸ ਦੀ ਕਮੀ ਹੋਣ ਨਾਲ ਧਮਨੀਆਂ ਸੁਗੜਣ ਲੱਗਦੀਆਂ ਹਨ ਜੋ ਖੂਨ ਪ੍ਰਵਾਹ ਦਾ ਕਾਰਨ ਬਣਦੀਆਂ ਹਨ। ਜੇਕਰ ਕਿਤੇ ਖੂਨ ਦਾ ਫਲੋਅ ਸਹੀ ਨਾ ਹੋਵੇ ਤਾਂ ਬਲੱਡ ਪ੍ਰੈੱਸ਼ਰ ਹਾਈ ਹੁੰਦਾ ਹੈ ਜਿਸ ਨਾਲ ਧੜਕਣ ਵਧਣ ਲੱਗਦੀ ਹੈ। ਅਜਿਹੇ 'ਚ ਬਲੱਡ ਪ੍ਰੈੱਸ਼ਰ ਵਧਣ ਜਾਂ ਵਿਗੜਣ ਨਾਲ ਬ੍ਰੇਨ ਸਟ੍ਰੋਕ, ਹਾਰਟ ਅਟੈਕ, ਕਿਡਨੀ ਖਰਾਬ ਹੋਣ ਜਾ ਫੇਲ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਪੌਸ਼ਟਿਕ ਮੁਕਤ ਆਹਾਰ ਜਿਵੇਂ ਕਿ ਆਲੂ, ਦਹੀ, ਚੁਕੰਦਰ, ਬੀਨਸ, ਕੇਲਾ, ਪਪੀਤਾ, ਤਰਬੂਜ਼, ਅੰਬ ਆਦਿ ਦੀ ਵਰਤੋਂ ਭਾਰੀ ਮਾਤਰਾ 'ਚ ਕੀਤੀ ਜਾਵੇ।
ਫਾਈਬਰ ਨਾਲ ਭਰਪੂਰ ਚੀਜ਼ਾਂ ਦੀ ਕਰੋ ਵਰਤੋਂ
ਖਾਣੇ 'ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨ ਜਿਸ 'ਚ ਫਾਈਬਰ ਦੀ ਉਪਯੁਕਤ ਮਾਤਰਾ ਹੋਵੇ। ਅਜਿਹਾ ਖਾਣਾ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਨਾਲ ਹੀ ਧਮਨੀਆਂ 'ਚ ਜਮ੍ਹਾ ਬਲਾਕੇਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹ ਸਰੀਰ 'ਚ ਖਰਾਬ ਕੋਲੇਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਅਜਿਹੇ 'ਚ ਹਰੀਆਂ-ਸਬਜ਼ੀਆਂ, ਫਲਾਂ, ਅਨਾਜ਼ਾਂ, ਦਾਲਾਂ ਆਦਿ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਆਪਣੇ ਖਾਣੇ 'ਚ ਐਡ ਕਰੋ।
ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰੋ
ਜੇਕਰ ਤੁਸੀਂ ਵੀ ਜ਼ਿਆਦਾ ਨਮਕ ਅਤੇ ਚੀਨੀ ਖਾਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਤੁਰੰਤ ਹੀ ਬਦਲ ਲਓ। ਚੀਨੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਸ਼ੂਗਰ ਅਤੇ ਨਮਕ ਦੀ ਭਾਰੀ ਮਾਤਰਾ 'ਚ ਖਾਣ ਨਾਲ ਹਾਈ ਬਲੱਡ ਪ੍ਰੈੱਸ਼ਰ ਦੀ ਬੀਮਾਰੀ ਹੋਣ ਦਾ ਖਤਰਾ ਵਧਦਾ ਹੈ। ਅੱਗੇ ਚੱਲ ਕੇ ਇਹ ਬੀਮਾਰੀ ਹਾਰਟ ਅਟੈਕ ਦਾ ਕਾਰਨ ਬਣਦੀ ਹੈ। ਅਜਿਹੇ 'ਚ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਤੋਂ ਬਚੋ।


Anuradha

Content Editor

Related News