2 ਗਿਲਾਸ ਪਾਣੀ ਨਾਲ ਕਰੋਗੇ ਦਿਨ ਦੀ ਸ਼ੁਰੂਆਤ ਤਾਂ ਮਿਲਣਗੇ ਇਹ ਫਾਇਦੇ

12/16/2019 2:59:10 PM

ਜਲੰਧਰ—ਜਲ ਹੈ ਤਾਂ ਜੀਵਨ ਹੈ, ਪਾਣੀ ਇਨਸਾਨ ਦੇ ਲਈ ਕਿੰਨਾ ਜ਼ਰੂਰੀ ਹੈ ਇਹ ਗੱਲ ਤਾਂ ਸ਼ਾਇਦ ਸਭ ਲੋਕ ਜਾਣਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਦੇ ਸਮੇਂ ਪਾਣੀ ਪੀਣਾ ਅੰਮ੍ਰਿਤ ਦੇ ਸਾਮਾਨ ਮੰਨਿਆ ਜਾਂਦਾ ਹੈ। ਜੀ ਹਾਂ ਆਓ ਜਾਣਦੇ ਹਾਂ ਸਵੇਰ ਦੇ ਸਮੇਂ ਪਾਣੀ ਪੀਣਾ ਤੁਹਾਡੀ ਸਿਹਤ ਲਈ ਕਿਸ ਤਰ੍ਹਾਂ ਨਾਲ ਫਾਇਦੇਮੰਦ ਹੈ...
ਪਾਚਨ ਨੂੰ ਰੱਖੇ ਤੰਦਰੁਸਤ
ਸਵੇਰ ਦੇ ਸਮੇਂ 1 ਤੋਂ 2 ਗਿਲਾਸ ਪਾਣੀ ਪੀਣ ਨਾਲ ਤੁਹਾਡੀਆਂ ਅੰਤੜੀਆਂ ਦੀ ਸਫਾਈ ਚੰਗੀ ਤਰ੍ਹਾਂ ਨਾਲ ਹੁੰਦੀ ਹੈ। ਅੱਜ ਕੱਲ ਜ਼ਿਆਦਾਤਰ ਹੈਲਥ ਪ੍ਰਾਬਲਮ ਦੀ ਵਜ੍ਹਾ ਕਬਜ਼ ਹੈ। ਪਰ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਉੱਠ ਕੇ 2 ਗਿਲਾਸ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਇਸ ਪ੍ਰਾਬਲਮ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।

PunjabKesari
ਸਟਰਾਂਗ ਮੈਟਾਬੋਲੀਜ਼ਮ
ਸਵੇਰ ਦੇ ਸਮੇਂ ਅਤੇ ਦਿਨ 'ਚ ਵੀ ਪੀਤਾ ਗਿਆ ਭਰਪੂਰ ਪਾਣੀ ਤੁਹਾਡੇ ਮੈਟਾਬੋਲੀਜ਼ਮ ਨੂੰ ਸਟਰਾਂਗ ਬਣਾਉਣ 'ਚ ਮਦਦ ਕਰਦਾ ਹੈ। ਜਿਸ ਨਾਲ ਤੁਹਾਨੂੰ ਦਿਨ ਭਰ ਚੰਗੀ ਭੁੱਖ ਲੱਗਦੀ ਹੈ ਨਾਲ ਹੀ ਖਾਧਾ ਹੋਇਆ ਭੋਜਨ ਚੰਗੀ ਤਰ੍ਹਾਂ ਨਾਲ ਪਚ ਵੀ ਜਾਂਦਾ ਹੈ।
ਹੈਲਦੀ ਐਂਡ ਗਲੋਇੰਗ ਸਕਿਨ
ਭਰਪੂਰ ਪਾਣੀ ਪੀਣ ਨਾਲ ਜਦੋਂ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ ਹੋਵੇਗਾ ਤਾਂ ਇਸ ਦਾ ਅਸਰ ਤੁਹਾਡੇ ਚਿਹਰੇ 'ਤੇ ਵੀ ਦਿਸੇਗਾ। ਚਿਹਰੇ ਨੂੰ ਗਲੋਇੰਗ ਦਿਖਾਉਣ ਲਈ ਜਿਥੇ ਇਸ ਦੀ ਬਾਹਰੀ ਤੌਰ 'ਤੇ ਕੇਅਰ ਜ਼ਰੂਰੀ ਹੈ ਉੱਧਰ ਸਰੀਰ 'ਚ ਮੌਜੂਦ ਟਾਕੀਸਨਸ ਦਾ ਸਮੇਂ-ਸਮੇਂ 'ਤੇ ਨਿਕਾਸ ਵੀ ਜ਼ਰੂਰੀ ਹੈ ਤਾਂ ਜੋ ਤੁਹਾਡੀ ਸਕਿਨ ਨੈਚੁਰਲ ਤਰੀਕੇ ਨਾਲ ਗਲੋ ਕਰ ਸਕੇ।

PunjabKesari
ਐਨਰਜੇਟਿਕ ਬਾਡੀ
ਪਾਣੀ ਪੀਣ ਨਾਲ ਜਿਥੇ ਤੁਹਾਨੂੰ ਭੁੱਖ ਚੰਗੀ ਲੱਗੇਗੀ ਅਤੇ ਖਾਧਾ ਹੋਇਆ ਭੋਜਨ ਚੰਗੀ ਤਰ੍ਹਾਂ ਨਾਲ ਪਚੇਗਾ ਤਾਂ ਜ਼ਾਹਿਰ ਹੈ ਤੁਸੀਂ ਦਿਨ ਭਰ ਐਨਰਜੇਟਿਕ ਫੀਲ ਕਰੋਗੇ। ਅਜਿਹੇ 'ਚ ਜ਼ਰੂਰੀ ਹੈ ਖੁਦ ਨੂੰ ਦਿਨ ਭਰ ਐਕਟਿਵ ਐਂਡ ਖੁਸ਼ ਰਹਿਣ ਲਈ ਜੀਅ ਭਰ ਕੇ ਪਾਣੀ ਪੀਓ। ਸਰਦੀਆਂ ਦੌਰਾਨ ਪਾਣੀ ਨੂੰ ਹਲਕਾ ਗਰਮ ਕਰਨਾ ਨਾ ਭੁੱਲੋ। ਇਸ ਨਾਲ ਤੁਹਾਡੀ ਸਿਹਤ ਅਤੇ ਸਕਿਨ ਨੂੰ ਦੁੱਗਣਾ ਫਾਇਦਾ ਮਿਲੇਗਾ।

PunjabKesari
ਹੈਲਦੀ ਵਾਟਰ ਡਰਿੰਕ
ਸਵੇਰ ਦੇ ਸਮੇਂ ਪਾਣੀ ਪੀਣ ਦਾ ਸਭ ਤੋਂ ਵਧੀਆ ਤਰੀਕਾ ਹੈ ਪਾਣੀ ਨੂੰ ਕੋਸਾ ਗਰਮ ਕਰੋ ਅਤੇ ਇਸ 'ਚ ਇਕ ਨਿੰਬੂ ਨਿਚੋੜ ਕੇ ਉਸ ਪਾਣੀ ਨੂੰ ਪੀਓ। ਪਾਣੀ ਕਦੇ ਵੀ ਖੜ੍ਹੇ ਹੋ ਕੇ ਨਾ ਪੀਓ, ਸਵੇਰ ਦੇ ਸਮੇਂ ਖਾਸ ਤੌਰ 'ਤੇ ਕੁਰਸੀ ਜਾਂ ਫਿਰ ਬੈੱਡ 'ਤੇ ਬੈਠ ਕੇ ਚੌਕੜੀ ਲਗਾ ਕੇ ਪਾਣੀ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਉੱਪਰ ਦੱਸੇ ਗਏ ਲਾਭ ਦਾ ਦੁੱਗਣਾ ਅਸਰ ਮਿਲੇਗਾ।
ਤਾਂ ਕੱਲ ਤੋਂ ਹੀ ਇਸ ਤਰ੍ਹਾਂ ਪਾਣੀ ਪੀ ਕੇ ਕਰੋ ਆਪਣੇ ਦਿਨ ਦੀ ਸ਼ੁਰੂਆਤ।


Aarti dhillon

Content Editor

Related News