ਹਾਈ ਪ੍ਰੋਫਾਈਲ ਦੇਹ ਵਪਾਰ ਦਾ ਧੰਦਾ ਬੇਨਕਾਬ, ਵਿਦੇਸ਼ੀ ਕੁੜੀਆਂ ਕਾਬੂ, ਹੋਇਆ ਵੱਡਾ ਖ਼ੁਲਾਸਾ

Wednesday, Oct 28, 2020 - 07:15 PM (IST)

ਹਾਈ ਪ੍ਰੋਫਾਈਲ ਦੇਹ ਵਪਾਰ ਦਾ ਧੰਦਾ ਬੇਨਕਾਬ, ਵਿਦੇਸ਼ੀ ਕੁੜੀਆਂ ਕਾਬੂ, ਹੋਇਆ ਵੱਡਾ ਖ਼ੁਲਾਸਾ

ਪੰਚਕੂਲਾ (ਚੰਦਨ) : ਪੁਲਸ ਨੇ ਸੈਕਟਰ-12 ਸਥਿਤ ਇਕ ਕੋਠੀ ਵਿਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ। ਚਾਰ ਵਿਦੇਸ਼ੀ ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏ. ਸੀ. ਪੀ. ਰਾਜਕੁਮਾਰ, ਕ੍ਰਾਈਮ ਬ੍ਰਾਂਚ-26 ਦੇ ਇੰਸਪੈਕਟਰ ਅਮਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਇਸ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ। ਚਾਰ ਵਿਦੇਸ਼ੀ ਔਰਤਾਂ ਵਿਚੋਂ ਇਕ ਔਰਤ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਬਿਨਾਂ ਵੀਜ਼ਾ ਅਤੇ ਪਰਮਿਟ ਦੇ ਭਾਰਤ ਵਿਚ ਰਹਿ ਕੇ ਜਿਸਮਫਰੋਸ਼ੀ ਵਿਚ ਸ਼ਾਮਲ ਸੀ। 3 ਕੁੜੀਆਂ ਉਜਬੇਕਿਸਤਾਨ ਅਤੇ ਇਕ ਤੁਰਕੀ ਨਿਵਾਸੀ ਹੈ। ਹੋਰ ਮੁਲਜ਼ਮਾਂ ਦੀ ਪਛਾਣ ਸਿਗਮਾ ਸਿਟੀ ਜ਼ੀਰਕਪੁਰ ਨਿਵਾਸੀ ਆਦਿਤਿਆ ਗੋਇਲ ਉਰਫ ਸੰਨੀ, ਸੈਕਟਰ-12 ਪੰਚਕੂਲਾ ਦੇ ਮਨਮੋਹਨ ਸਿੰਘ ਉਰਫ ਰਾਜੂ, ਸੈਕਟਰ-12 ਦੇ ਹੀ ਸ਼ੇਖਰ ਕੁਮਾਰ ਅਤੇ ਗਣੇਸ਼ ਕੁਮਾਰ ਦੇ ਰੂਪ ਵਿਚ ਹੋਈ ਹੈ। ਗ੍ਰਿਫ਼ਤਾਰ ਕੀਤੀਆਂ ਗਈਆਂ ਵਿਦੇਸ਼ੀ ਔਰਤਾਂ ਦੀ ਉਮਰ 20 ਤੋਂ 40 ਸਾਲ ਦੇ ਵਿਚਕਾਰ ਹੈ।

ਇਹ ਵੀ ਪੜ੍ਹੋ :  ਪੁਲਸ ਨੇ ਬੇਨਕਾਬ ਕੀਤਾ ਹੋਟਲ 'ਚ ਚੱਲ ਰਿਹਾ ਦੇਹ ਵਪਾਰ ਦਾ ਧੰਦਾ, ਰੰਗੇ ਹੱਥੀਂ ਫੜੇ ਕੁੜੀਆਂ-ਮੁੰਡੇ

ਦੇਸ਼-ਵਿਦੇਸ਼ ਤੋਂ ਲਿਆਉਂਦੇ ਸਨ ਕੁੜੀਆਂ
ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਅਸ਼ੋਕ ਚੌਹਾਨ ਅਤੇ ਆਦਿਤਿਆ ਗੋਇਲ ਉਰਫ ਸੰਨੀ ਦੇਸ਼-ਵਿਦੇਸ਼ ਤੋਂ ਕੁੜੀਆਂ ਲਿਆ ਕੇ ਉਨ੍ਹਾਂ ਨੂੰ ਪੰਚਕੂਲਾ ਸੈਕਟਰ-12 ਦੀ ਕੋਠੀ ਨੰਬਰ 304 ਵਿਚ ਦੇਹ ਵਪਾਰ ਕਰਵਾਉਂਦੇ ਹਨ। ਉਹ ਗਾਹਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਡਿਮਾਂਡ ਅਨੁਸਾਰ ਆਪਣੇ ਡਰਾਈਵਰ ਮਨਮੋਹਨ ਸਿੰਘ ਨਾਲ ਇੱਧਰ-ਉੱਧਰ ਹੋਟਲਾਂ ਅਤੇ ਹੋਰ ਥਾਂਵਾਂ 'ਤੇ ਭੇਜਦੇ ਸਨ। ਇਸ ਕੰਮ ਲਈ ਉਨ੍ਹਾਂ ਨੇ ਹੋਰ ਮੁੰਡੇ ਵੀ ਰੱਖੇ ਹੋਏ ਹਨ। ਸੂਚਨਾ ਮਿਲਣ ਤੋਂ ਬਾਅਦ ਏ. ਸੀ. ਪੀ. ਰਾਜਕੁਮਾਰ ਨੇ ਰੇਡ ਪਾਰਟੀ ਦਾ ਗਠਨ ਕੀਤਾ ਅਤੇ ਸੈਕਟਰ-12 ਸਥਿਤ ਕੋਠੀ 'ਤੇ ਰੇਡ ਕੀਤੀ ਗਈ।

ਇਹ ਵੀ ਪੜ੍ਹੋ :  ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ 'ਚ ਗੈਂਗਵਾਰ, ਸੀ. ਆਰ. ਪੀ. ਐੱਫ. ਨੇ ਪਾਇਆ ਕਾਬੂ

ਵਿਦੇਸ਼ੀ ਜਨਾਨੀਆਂ ਤੋਂ ਮਿਲੇ ਫਰਜ਼ੀ ਦਸਤਾਵੇਜ਼
ਗ੍ਰਿਫ਼ਤਾਰ ਵਿਦੇਸ਼ੀ ਜਨਾਨੀਆਂ ਕੋਲੋਂ ਪੁਲਸ ਨੂੰ ਫਰਜ਼ੀ ਦਸਤਾਵੇਜ਼ ਵੀ ਮਿਲੇ ਹਨ। ਇਨ੍ਹਾਂ ਵਿਚ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਸ਼ਾਮਲ ਹਨ। ਇਸ ਬਾਰੇ ਪੁਲਸ ਡਿਪਟੀ ਕਮਿਸ਼ਨਰ ਪੰਚਕੂਲਾ ਦੇ ਮਾਧਿਅਮ ਨਾਲ ਸਬੰਧਤ ਦੇਸ਼ਾਂ ਦੇ ਦੂਤਾਵਾਸਾਂ ਨੂੰ ਸੂਚਨਾ ਭੇਜੀ ਗਈ ਹੈ। ਪਾਸਪੋਰਟ ਐਕਟ ਅਤੇ ਰਜਿਸਟ੍ਰੇਸ਼ਨ ਆਫ ਫਾਰਨਰ ਐਕਟ ਦੀਆਂ ਵੀ ਬੇਨਿਯਮੀਆਂ ਮਿਲੀਆਂ ਹਨ। ਉਸ ਅਨੁਸਾਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜਾਂਚ ਚੱਲ ਰਹੀ ਹੈ ਕਿ ਜਿੱਥੇ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ, ਉਸ ਪ੍ਰਾਪਰਟੀ ਦਾ ਮਾਲਕ ਕੌਣ ਹੈ। ਪੁਲਸ ਨੇ ਮੰਗਲਵਾਰ ਨੂੰ ਸਾਰੇ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ। ਉੱਥੋਂ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ :  ਜਠਾਣੀ ਵਲੋਂ ਦਰਾਣੀ ਨੂੰ ਰੂਹ ਕੰਬਾਊ ਮੌਤ ਦੇਣ ਵਾਲੀ ਘਟਨਾ ਦਾ ਪੂਰਾ ਸੱਚ ਆਇਆ ਸਾਹਮਣੇ


author

Gurminder Singh

Content Editor

Related News