ਇਟਲੀ ''ਚ ਹਾਰਟ ਅਟੈਕ ਕਾਰਨ ਮਰੇ ਵਿਕਾਸ ਮਰਵਾਹਾ ਦਾ ਹੋਇਆ ਅੰਤਿਮ ਸੰਸਕਾਰ
Sunday, May 03, 2020 - 10:40 AM (IST)
ਰੋਮ (ਕੈਂਥ): ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ਦੇ ਕਸਬਾ ਰੋਵਾਤੋ ਵਿੱਚ ਵਿਕਾਸ ਮਰਵਾਹਾ ਨਾਮ ਦੇ ਪੰਜਾਬੀ ਨੌਜਵਾਨ ਦੀ ਪਿਛਲੀ 16 ਅਪ੍ਰੈਲ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਜਿਸ ਦਾ ਕੱਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਿ੍ਤਕ ਹਰਿਆਣਾ ਦੇ ਜ਼ਿਲ੍ਹਾ ਕੂਰਕਸੇ਼ਤਰ ਤਹਿਸੀਲ ਪਿਹੋਵਾ ਪਿੰਡ ਚੰਮੂ ਕਲਾ ਦਾ ਵਾਸੀ ਸੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ। ਮਿ੍ਤਕ ਆਪਣੇ ਪਿੱਛੇ 10 ਸਾਲਾ ਬੇਟਾ, ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ ,ਜੋਂ ਕਿ ਭਾਰਤ ਵਿੱਚ ਰਹਿ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਬਰਤਾਨਵੀ ਪੰਜਾਬੀ ਸਾਹਿਤਕਾਰ ਸਤਿਪਾਲ ਡੁਲਕੂ ਨਹੀਂ ਰਹੇ
ਮਿ੍ਤਕ ਦੇ ਕਰੀਬੀ ਦੋਸਤ ਤਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਾਸ ਮਰਵਾਹਾ ਦੇ ਮਿ੍ਤਕ ਸਰੀਰ ਦਾ ਅੰਤਿਮ ਸੰਸਕਾਰ ਬਰੇਸ਼ੀਆ ਸਥਿਤ ਚਿੰਮੀਤੈਰੋ ਵਿਖੇ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵਿਕਾਸ ਮਰਵਾਹਾ ਦੀ ਮੌਤ ਲਾਕਡਾਊਨ ਦੇ ਦੌਰਾਨ ਹੋਈ ਸੀ ਤੇ ਇਸ ਮਾੜੇ ਸਮੇਂ ਵਿੱਚ ਜਿੱਥੇ 28,710 ਲੋਕਾਂ ਨੂੰ ਕੋਰੋਨਾ ਨੇ ਦਰਦਨਾਕ ਮੌਤ ਦਿੱਤੀ ਉੱਥੇ 6 ਭਾਰਤੀ ਕੋਵਿਡ-19 ਨਾਲ ਅਤੇ 9 ਭਾਰਤੀ ਵੱਖ-ਵੱਖ ਕਾਰਨਾਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਹਨਾਂ ਦੁੱਖਦਾਈ ਘਟਨਾਵਾਂ ਕਾਰਨ ਇਟਲੀ ਦਾ ਭਾਰਤੀ ਭਾਈਚਾਰਾ ਕਾਫ਼ੀ ਗ਼ਮਗੀਨ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ।