ਤੇਜ਼ ਰਫਤਾਰ ਕਾਰ ਸਵਾਰ ਨੇ 2 ਜਣਿਆ ਨੂੰ ਦਰੜਿਆ, ਹੋਈ ਮੌਤ

Saturday, Jun 06, 2026 - 01:57 PM (IST)

ਤੇਜ਼ ਰਫਤਾਰ ਕਾਰ ਸਵਾਰ ਨੇ 2 ਜਣਿਆ ਨੂੰ ਦਰੜਿਆ, ਹੋਈ ਮੌਤ

ਕਲਾਨੌਰ(ਹਰਜਿੰਦਰ ਸਿੰਘ ਗੋਰਾਇਆ)- ਇੱਕ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ 2 ਜਣਿਆਂ ਦੀ ਮੌਤ ਹੋ ਗਈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੂੰ ਜਾਣਕਾਰੀ ਦਿੰਦਿਆਂ ਕੁੰਦਨ ਕੁਮਾਰ ਪੁੱਤਰ ਭਾਗੀਰਥ ਰਜਕ ਵਾਸੀ ਬਾਬਾ ਬਾਲਕ ਨਾਥ ਕਾਲੋਨੀ ਗੁਰਦਾਸਪੁਰ ਨੇ ਦੱਸਿਆ ਕਿ ਮੁਨੀਸ਼ ਕੁਮਾਰ (30) ਸਾਲ ਹਾਲ ਵਾਸੀ ਬਾਬਾ ਬਾਲਕ ਨਾਥ ਕਾਲੋਨੀ ਗੁਰਦਾਸਪੁਰ ਪੱਕਾ ਵਸਨੀਕ ਜ਼ਿਲ੍ਹਾ ਲੱਖੀ ਸਰਾਏ ਬਿਹਾਰ ਅਤੇ ਪ੍ਰਿੰਸ ਕੁਮਾਰ ਉਮਰ (28) ਸਾਲ ਪੁੱਤਰ ਸੂਰਜ ਯਾਦਵ ਹਾਲ ਵਾਸੀ ਪਿੰਡ ਔਜਲਾ ਪੱਕਾ ਵਸਨੀਕ ਜ਼ਿਲ੍ਹਾ ਬਿਹਾਰ, ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਕੰਮ ਤੋਂ ਵਾਪਸ ਗੁਰਦਾਸਪੁਰ ਨੂੰ ਆ ਰਹੇ ਸੀ।

 ਜਦ ਉਹ ਪਿੰਡ ਕੋਟਲਾ ਮੁਗਲਾ ਕਲਾਨੌਰ ਰੋਡ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਇੱਕ ਕਾਰ ਤੇਜ਼ ਰਫਤਾਰ ਨਾਲ ਕਾਰ ਆਈ ਅਤੇ ਮੁਨੀਸ਼ ਕੁਮਾਰ ਅਤੇ ਪ੍ਰਿੰਸ ਕੁਮਾਰ ਦੇ ਮੋਟਰਸਾਇਕਲ ਵਿੱਚ ਮਾਰ ਦਿੱਤੀ। ਜਿਸ ਨਾਲ ਉਨ੍ਹਾਂ ਦੇ ਗੰਭੀਰ ਸੱਟਾਂ  ਲੱਗ ਗਈਆਂ। ਦੋਵਾਂ ਦੀ ਹਸਪਤਾਲ ਇਲਾਜ ਲਈ ਮੌਤ ਹੋ ਗਈ ਹੈ। ਪੁਲਸ ਨੇ ਮੁਦਾਈ ਦੇ ਬਿਆਨਾਂ ਦੇ ਅਧਾਰ ਤੇ ਨਾ -ਮਾਲੂਮ ਕਾਰ ਡਰਾਇਵਰ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ  ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । 
 


author

Shivani Bassan

Content Editor

Related News