SSP ਪਠਾਨਕੋਟ ਨੇ ਸਰਹੱਦੀ ਲੋਕਾਂ ਤੇ ਪੁਲਸ ਵਿਚਰਾਰ ਤਾਲਮੇਲ ਵਧਾਉਣ ਲਈ ਕੀਤੀ ਬੈਠਕ
Saturday, Sep 03, 2022 - 04:57 PM (IST)

ਪਠਾਨਕੋਟ (ਧਰਮਿੰਦਰ) : ਪਠਾਨਕੋਟ ਦੇ ਅੰਤਰਰਾਸ਼ਟਰੀ ਬਾਰਡਰ ਦੇ ਬਮਿਆਲ ਸੈਕਟਰ 'ਚ ਬੈਲਟ ਫੋਰਸ ਤੇ ਆਮ ਲੋਕਾਂ ਦੇ ਵਿੱਚ ਤਾਲਮੇਲ ਬਣਾਉਣ ਲਈ ਫੌਜ, ਪੁਲਿਸ, ਬੀ.ਐਸ.ਐਫ ਅਤੇ ਸਰਹੱਦ 'ਤੇ ਰਹਿ ਰਹੇ ਲੋਕਾਂ ਵਿਚਕਾਰ ਇੱਕ ਮੀਟਿੰਗ ਕੀਤੀ ਗਈ। ਸਰਹੱਦ 'ਤੇ ਰਹਿੰਦੇ ਲੋਕਾਂ ਨੇ ਐੱਸ.ਐੱਸ.ਪੀ ਅੱਗੇ ਬਾਰਡਰ ਦੇ ਇਲਾਕਿਆਂ 'ਚ ਨਸ਼ੇ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸਾਡੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਤੇ ਦੂਜੇ ਪਾਸੇ ਜੰਮੂ ਕਸ਼ਮੀਰ ਦਾ, ਜਿਸ ਕਰਕੇ ਸਰਹੱਦੀ ਖੇਤਰਾਂ 'ਚ ਨਸ਼ਿਆਂ ਦੀ ਸਮੱਸਿਆ ਵੱਡੀ ਹੈ।
ਇਹ ਵੀ ਪੜ੍ਹੋ : ਪੁਲਸ ਨੇ ਤਲਾਸ਼ੀ ਲੈਣ ਲਈ ਰੋਕੀ ਗੱਡੀ ਤਾਂ ਕਾਰ ਸਵਾਰ ਮਹਿਲਾ ਨੇ ਕੀਤਾ ਹਾਈਵੋਲਟੇਜ਼ ਡਰਾਮਾ, ਪੜ੍ਹੋ ਪੂਰਾ ਮਾਮਲਾ
ਐੱਸ.ਐੱਸ.ਪੀ ਪਠਾਨਕੋਟ ਨੇ ਕਿਹਾ ਕਿ ਬਾਰਡਰ ਇਲਾਕੇ ਦੇ ਲੋਕ ਕਾਫ਼ੀ ਜਾਗਰੂਕ ਹਨ ਤੇ ਅਸੀਂ ਨਵੇਂ ਤਰੀਕਿਆਂ ਨਾਲ ਪੇਂਡੂ ਸੁਰੱਖਿਆ ਕਮੇਟੀ ਬਣਾ ਰਹੇ ਹਨ। ਉਨ੍ਹਾਂ ਕਿਹਾ ਅੰਦਰਰਾਸ਼ਟਰੀ ਸਰਹੱਦ ਹੋਵੇ ਜਾਂ ਅੰਦਰੂਨੀ ਇਲਾਕਾ, ਨਸ਼ਾ ਇੱਕ ਵੱਡਾ ਮੁੱਦਾ ਹੈ। ਉਨ੍ਹਾਂ ਸਰਹੱਦੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਿਗਰਾਨੀ ਵਧਾਉਣ ਦੇ ਨਾਲ-ਨਾਲ ਪੁਲਸ ਨਾਲ ਵੀ ਤਾਲਮੇਲ ਕਰਨ ਤਾਂ ਜੋ ਦੇਸ਼ ਦੇ ਦੁਸ਼ਮਣਾਂ ਦਾ ਸਾਹਮਣਾ ਕੀਤਾ ਜਾ ਸਕੇ।