ਲੜਕੀ ਦੀ ਕੀਤੀ ਕੁੱਟਮਾਰ, ਹਸਪਤਾਲ ''ਚ ਦਾਖਲ਼
Monday, Aug 19, 2024 - 04:26 PM (IST)

ਬਟਾਲਾ (ਸਾਹਿਲ) : ਗਾਂਧੀ ਕੈਂਪ ਵਿਖੇ ਇਕ ਲੜਕੀ ਦੀ ਮਾਰ-ਕੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਪਰਮੀਤ ਪੁੱਤਰੀ ਸਤਪਾਲ ਨੇ ਦੱਸਿਆ ਕਿ ਅਸੀਂ ਆਪਣੀ ਨਾਨੀ ਦੇ ਘਰ ਦੇ ਬਾਹਰ ਸਰੀਆ ਰੱਖਿਆ ਹੋਇਆ ਸੀ। ਅੱਜ ਲੋੜ ਪੈਣ ’ਤੇ ਅਸੀਂ ਆਪਣਾ ਸਰੀਆ ਚੁੱਕਣ ਗਏ ਤਾਂ ਮੇਰੀ ਭਰਜਾਈ ਅਤੇ ਮੇਰੇ ਮਾਮੇ ਨੇ ਬੁਰੀ ਤਰ੍ਹਾਂ ਮੇਰੀ ਮਾਰ ਕੁੱਟ ਮਾਰ ਕੀਤੀ ਅਤੇ ਉਪਰੰਤ ਮੈਨੂੰ ਮੇਰੇ ਨਾਨੇ ਚੂਨੀ ਲਾਲ ਨੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ।