ਰਾਸ਼ਨ ਕਾਰਡ ਕੱਟੇ ਜਾਣ ਤੇ ਅਨਾਜ ਨਾ ਮਿਲਣ ਦੇ ਵਿਰੋਧ ’ਚ ਭਾਜਪਾਈਆਂ ਨੇ ਘੇਰਿਆ ਗਿਆ ਮੰਤਰੀ ਕਟਾਰੂਚੱਕ ਦਾ ਘਰ

03/14/2023 2:19:26 PM

ਪਠਾਨਕੋਟ (ਸ਼ਾਰਦਾ)- ਸੂਬੇ ’ਚ ਲੋਕਾਂ ਨੂੰ ਸਸਤਾ ਅਨਾਜ ਨਾ ਮਿਲਣ ਅਤੇ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜ਼ਿਲਾ ਪਠਾਨਕੋਟ ਵੱਲੋਂ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਈ ਹੇਠ ਪਿੰਡ ਕਟਾਰੂਚੱਕ ’ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਕੋਸਿਆ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ

ਇਸ ਮੌਕੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ’ਤੇ ਵੀ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਜ਼ਿਲ੍ਹੇ ਦੇ ਮੰਤਰੀ ਹਨ ਅਤੇ ਉਨ੍ਹਾਂ ਦੇ ਵਿਭਾਗ ਦੇ ਅਫਸਰਾਂ ਨੇ ਏ. ਸੀ. ਕਮਰਿਆਂ ’ਚ ਬੈਠ ਕੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਹਨ, ਜੋ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ ਕਿਹਾ ਗਿਆ ਕਿ ਸਮੱਰਥ ਲੋਕਾਂ ਦੇ ਕਾਰਡ ਬਣਾਏ ਗਏ ਹਨ ਤਾਂ ਉਨ੍ਹਾਂ ਦੇ ਕਾਰਡ ਕੱਟਣਾ ਜਾਇਜ਼ ਹੈ ਪਰ ਹਕੀਕਤ ’ਚ ਜਿਨ੍ਹਾਂ ਕਾਰਡਾਂ ਨੂੰ ਕੱਟਿਆ ਗਿਆ ਹੈ, ਉਹ ਗਰੀਬ ਤਬਕੇ ਨਾਲ ਸਬੰਧਤ ਹਨ, ਜੋ ਸਹੀ ਮਾਇਣਿਆਂ ’ਚ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੱਟੇ ਗਏ ਕਾਰਡਾਂ ਨੂੰ ਵਾਪਸ ਬਹਾਲ ਨਾ ਕੀਤਾ ਤਾਂ ਉਹ ਉਦੋਂ ਤੱਕ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਕਾਦੀਆਂ ਦੇ CID ਮੁਲਾਜ਼ਮ ਦੀ ਮੌਤ

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਜਿਨ੍ਹਾਂ ਰਾਸ਼ਨ ਪਹਿਲਾਂ ਭੇਜਦੀ ਸੀ, ਉਨ੍ਹਾਂ ਹੀ ਹੁਣ ਵੀ ਭੇਜ ਰਹੀ ਹੈ। ਇਹ ਧਰਨਾ ਇਕ ਸੰਕੇਤਿਕ ਤੌਰ ’ਤੇ ਦਿੱਤਾ ਗਿਆ ਹੈ ਅਤੇ ਉਹ ਕੈਬਨਿਟ ਮੰਤਰੀ ਨੂੰ ਅਪੀਲ ਵੀ ਕਰਦੇ ਹਨ ਕਿ ਜਿਨ੍ਹਾਂ ਅਫਸਰਾਂ ਨੇ ਗਰੀਬ ਪਰਿਵਾਰਾਂ ਦੇ ਕਾਰਡ ਕੱਟੇ ਹਨ, ਉਨ੍ਹਾਂ ਖਿਲਾਫ਼ ਛੇਤੀ ਕਾਰਵਾਈ ਕਰ ਕੇ ਕਾਰਡਾਂ ਨੂੰ ਬਹਾਲ ਕੀਤਾ ਜਾਵੇ ਅਤੇ ਰਾਸ਼ਨ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਡਿਪੂ ਹੋਲਡਰਾਂ ਵੱਲੋਂ ਕੀਤੀ ਜਾ ਰਹੀ ਮਨਮਾਨੀ ’ਤੇ ਵੀ ਕਿਹਾ ਕਿ ਜੋ ਡਿਪੂ ਹੋਲਡਰ ਲੋਕਾਂ ਦਾ ਅੰਗੂਠਾ ਲਗਾ ਕੇ ਉਨ੍ਹਾਂ ਨੂੰ ਰਾਸ਼ਨ ਨਹੀਂ ਦਿੰਦੇ ਹਨ, ਉਨ੍ਹਾਂ ਖਿਲਾਫ਼ ਵੀ ਸਰਕਾਰ ਉਚਿਤ ਕੱਦਮ ਚੁੱਕੇ ਨਹੀਂ ਤਾਂ ਮਜ਼ਬੂਰਨ ਉਨ੍ਹਾਂ ਨੂੰ ਸੰਘਰਸ਼ ਕਰਨਾ ਪਵੇਗਾ।

ਇਹ ਵੀ ਪੜ੍ਹੋ- ਮਜੀਠਾ 'ਚ ਵੱਡੀ ਵਾਰਦਾਤ: ਦੋ ਸਕੇ ਭਰਾਵਾਂ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ

ਇਸ ਦੌਰਾਨ ਮੰਤਰੀ ਲਾਲ ਚੰਦ ਕਟਾਰੂਚੱਕ ਧਰਨੇ ਨੂੰ ਦੇਖ ਕੇ ਉਹ ਖੁਦ ਭਾਜਪਾ ਵਰਕਰਾਂ ’ਚ ਆਏ ਅਤੇ ਉਨ੍ਹਾਂ ਦੀ ਗੱਲ ਸੁਣੀ। ਇਸ ਮੌਕੇ ਮਹਿਲਾ ਵਰਕਰਾਂ ਨੇ ਕਾਰਡ ਕੱਟੇ ਜਾਣ ਅਤੇ ਰਾਸ਼ਨ ਨਾ ਮਿਲਣ ਸਬੰਧੀ ਰੋਸ ਪ੍ਰਗਟਾਇਆ ਅਤੇ ਕਿਹਾ ਕਿ ਉਹ ਇਸ ਸਮੱਸਿਆ ਦਾ ਛੇਤੀ ਹੱਲ ਕਰਨ ਤਾਂ ਜੋ ਗਰੀਬ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਏ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 


Shivani Bassan

Content Editor

Related News