ਡੀ. ਐੱਸ. ਪੀ. ਨੇ ਸ਼ਰਾਬ ਦੀ ਗੱਡੀ ਫੜੀ, ਸ਼ਰਾਬ ਦੇ ਕਾਗਜ਼ ਸਹੀ ਮਿਲੇ ਪਰ ਵਾਹਨ ਦਾ ਕੀਤਾ ਮੋਟਾ ਚਲਾਨ

Thursday, Jul 02, 2026 - 05:15 PM (IST)

ਡੀ. ਐੱਸ. ਪੀ. ਨੇ ਸ਼ਰਾਬ ਦੀ ਗੱਡੀ ਫੜੀ, ਸ਼ਰਾਬ ਦੇ ਕਾਗਜ਼ ਸਹੀ ਮਿਲੇ ਪਰ ਵਾਹਨ ਦਾ ਕੀਤਾ ਮੋਟਾ ਚਲਾਨ

ਗੁਰਦਾਸਪੁਰ(ਹਰਮਨ) : ਗੁਰਦਾਸਪੁਰ ਪੁਲਸ ਵੱਲੋਂ ਸ਼ਹਿਰ ’ਚ ਅਪਰਾਧਕ ਗਤੀਵਿਧੀਆਂ ਨੂੰ ਰੋਕਣ ਅਤੇ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਲਗਾਤਾਰ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਡੀ. ਐੱਸ. ਪੀ. ਸ਼ਾਹਬਾਜ਼ ਸਿੰਘ ਵੱਲੋਂ ਸਥਾਨਕ ਨਵੇਂ ਬੱਸ ਸਟੈਂਡ ਨੇੜੇ ਵਿਸ਼ੇਸ਼ ਨਾਕਾ ਲਗਾਇਆ ਗਿਆ। ਇਸ ਦੌਰਾਨ ਪੁਲਸ ਟੀਮ ਵੱਲੋਂ ਇਕ ਬਲੈਰੋ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ, ਜਿਸ ’ਚ ਸ਼ਰਾਬ ਲਿਜਾਈ ਜਾ ਰਹੀ ਸੀ। ਮਾਮਲੇ ਦੀ ਜਾਂਚ ਲਈ ਮੌਕੇ ’ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦੀਪਕ ਕੁਮਾਰ ਨੂੰ ਵੀ ਬੁਲਾਇਆ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੱਡੀ ’ਚ ਲਿਜਾਈ ਜਾ ਰਹੀ ਸ਼ਰਾਬ ਦੇ ਦਸਤਾਵੇਜ਼ ਬਿਲਕੁਲ ਠੀਕ ਸਨ ਅਤੇ ਇਹ ਸ਼ਰਾਬ ਸ਼ਹਿਰ ਦੇ ਹੀ ਇਕ ਠੇਕੇ ’ਤੇ ਲਿਜਾਈ ਜਾ ਰਹੀ ਸੀ।  

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਇਕ ਹੋਰ ਯਾਤਰੀ ਕੋਲੋਂ 70,66,400 ਰੁਪਏ ਦਾ ਸੋਨਾ ਜ਼ਬਤ

ਇਸ ਤੋਂ ਬਾਅਦ ਪੁਲਸ ਵੱਲੋਂ ਗੱਡੀ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਪਤਾ ਲੱਗਾ ਕਿ ਬਲੈਰੋ ਗੱਡੀ ਦੇ ਜ਼ਰੂਰੀ ਕਾਗਜ਼ ਪੂਰੇ ਨਹੀਂ ਸਨ ਅਤੇ ਸਾਲ 2024 ਤੋਂ ਬਾਅਦ ਵਾਹਨ ਦਾ ਟੈਕਸ ਵੀ ਜਮ੍ਹਾਂ ਨਹੀਂ ਕਰਵਾਇਆ ਗਿਆ ਸੀ। ਇਸ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤਹਿਤ ਪੁਲਸ ਵੱਲੋਂ ਗੱਡੀ ਦਾ ਮੋਟਾ ਚਲਾਨ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ’ਚ ਨਾਕਾਬੰਦੀ ਅਤੇ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ, ਤਾਂ ਜੋ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਰੋਕ ਲਗਾਈ ਜਾ ਸਕੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਡਾਕ ਘਰਾਂ 'ਚ ਐਤਵਾਰ ਤੇ ਸਰਕਾਰੀ ਛੁੱਟੀਆਂ ਰੱਦ, ਜਾਣੋ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News