ਵੈਨ ਤੇ ਕਾਰ ਦੀ ਟੱਕਰ ’ਚ 6 ਵਿਅਕਤੀ ਸੱਟਾਂ ਲੱਗਣ ਨਾਲ ਹੋਏ ਜ਼ਖ਼ਮੀ
Friday, May 01, 2026 - 12:52 PM (IST)
ਬਟਾਲਾ(ਸਾਹਿਲ, ਯੋਗੀ)- ਸਥਾਨਕ ਜਲੰਧਰ ਰੋਡ ’ਤੇ ਸਥਿਤ ਗੁਰੂ ਨਾਨਕ ਕਾਲਜ ਨੇੜੇ ਇਕ ਵੈਨ ਅਤੇ ਕਾਰ ਦੀ ਹੋਈ ਟੱਕਰ ਵਿਚ 6 ਜਣਿਆਂ ਦੇ ਸੱਟਾਂ ਲੱਗਣ ਨਾਲ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਗਗਨ ਪੁੱਤਰ ਜਗਦੀਪ, ਆਰ.ਕੇ ਪੁੱਤਰ ਰਾਮ, ਸਤਨਾਮ ਸਿੰਘ, ਬਲਵਿੰਦਰ ਸਿੰਘ ਪੁੱਤਰ ਬਚਨ ਸਿੰਘ, ਸੋਨੂੰ ਪੁੱਤਰ ਰਤਨ, ਬਲਦੇਵ ਰਾਜ ਪੁੱਤਰ ਬਾਵਾ ਲਾਲ ਵਾਸੀਆਨ ਬਟਾਲਾ ਜੋ ਕਿ ਆਪਣੀ ਗੱਡੀ ’ਤੇ ਸਵਾਰ ਹੋ ਕੇ ਬਿਆਸ ਨੂੰ ਜਾ ਰਹੇ ਸਨ। ਜਦੋਂ ਇਨਾਂ ਦੀ ਗੱਡੀ ਸਥਾਨਕ ਜਲੰਧਰ ’ਤੇ ਪੈਂਦੇ ਗੁਰੂ ਨਾਨਕ ਨੇੜੇ ਪਹੁੰਚੀ ਤਾਂ ਅਚਾਨਕ ਇਕ ਵੈਨ ਨਾਲ ਟਕਰਾਅ ਗਈ, ਜਿਸ ਦੇ ਸਿੱਟੇ ਵਜੋਂ ਉਕਤ ਸਾਰੇ ਜਣੇ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ, ਬਦਲਿਆ ਸਮਾਂ
ਓਧਰ, ਇਹ ਵੀ ਪਤਾ ਲੱਗਾ ਹੈ ਕਿ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਉਕਤ ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਹਸਪਤਾਲ ਸਟਾਫ ਵਲੋਂ ਇਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ: ਨਿੱਜੀ ਸਕੂਲ ਨੇ ਤੋੜੇ ਨਿਯਮ, ਲੇਬਰ ਡੇ ਦੀ ਛੁੱਟੀ ਦੇ ਬਾਵਜੂਦ ਸਕੂਲ ਪਹੁੰਚੇ ਵਿਦਿਆਰਥੀ ਤੇ ਅਧਿਆਪਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
