ਵਿਅਕਤੀ ਦੀ ਕੁੱਟਮਾਰ ਕਰਨ ’ਤੇ 3 ਨਾਮਜ਼ਦ

Sunday, Sep 15, 2024 - 06:37 PM (IST)

ਵਿਅਕਤੀ ਦੀ ਕੁੱਟਮਾਰ ਕਰਨ ’ਤੇ 3 ਨਾਮਜ਼ਦ

ਗੁਰਦਾਸਪੁਰ (ਹਰਮਨ)-ਥਾਣਾ ਤਿੱਬੜ ਦੀ ਪੁਲਸ ਨੇ ਵਿਅਕਤੀ ਦੀ ਕੁੱਟ ਮਾਰ ਕਰਨ ਦੇ ਦੋਸ਼ਾਂ ਹੇਠ ਇਕ ਲੜਕੀ ਸਮੇਤ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਰਬਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸਰਸਪੁਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। 16 ਅਗਸਤ 2024 ਨੂੰ ਸ਼ਾਮ ਕਰੀਬ 7.30 ਵਜੇ ਉਹ ਆਪਣੇ ਘਰ ਮੌਜੂਦ ਸੀ ਕਿ ਬਿੱਟੂ ਮਸੀਹ ਉਸ ਦੇ ਭਰਾ ਬਾਰੇ ਮਾੜਾ ਚੰਗਾ ਬੋਲ ਰਿਹਾ ਸੀ, ਜਿਸ ਦਾ ਬੋਲ ਚਾਲ ਸੁਣ ਕੇ ਉਹ ਆਪਣੇ ਘਰੋ ਬਾਹਰ ਆਇਆ ਤਾਂ ਬਿਟੂ ਮਸੀਹ, ਸਾਜਨ ਅਤੇ ਕਾਜਲ ਨੇ ਉਸ ਦੀ ਕੁੱਟਮਾਰ ਕੀਤੀ ਤਾਂ ਉਹ ਦਾ ਭਰਾ ਵੀ ਰੌਲਾ ਸੁਣ ਕੇ ਬਾਹਰ ਆਇਆ ਤਾਂ ਉਸ ਨੂੰ ਵੀ ਉਕਤ ਵਿਅਕਤੀਆਂ ਨੇ ਕੁੱਟ ਮਾਰ ਕੀਤੀ।

ਇਹ ਵੀ ਪੜ੍ਹੋ-  16 ਸਾਲਾ ਨਾਬਾਲਗਾ ਧੀ ਨਾਲ ਤਾਏ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਖ਼ਬਰ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ

ਇਸ ਤੋਂ ਬਾਅਦ ਉਸ ਦੀ ਪਤਨੀ ਰੌਲਾ ਸੁਣ ਕੇ ਜਸਬੀਰ ਕੌਰ ਵੀ ਆ ਗਈ ਤਾਂ ਉਕਤ ਵਿਅਕਤੀ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤ ਕਰਤਾ ਦੀ ਪਤਨੀ ਨੇ ਸਵਾਰੀ ਦਾ ਪ੍ਰਬੰਧ ਕਰਕੇ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰ ਨੇ ਮੱਲ੍ਹਮ ਪੱਟੀ ਕੀਤੀ।

ਇਹ ਵੀ ਪੜ੍ਹੋ-  ਖੂਨ ਹੋਇਆ ਚਿੱਟਾ, ਕਲਯੁੱਗੀ ਪੁੱਤ ਨੇ ਪਿਓ ਨੂੰ ਬੇਰਹਿਮੀ ਨਾਲ ਉੱਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News