17 ਅਕਤੂਬਰ ਨੂੰ ਲਾਂਚ ਹੋਵੇਗਾ ZTE ਦਾ ਨਵਾਂ ਸਮਾਰਟਫੋਨ

Tuesday, Oct 11, 2016 - 04:45 PM (IST)

17 ਅਕਤੂਬਰ ਨੂੰ ਲਾਂਚ ਹੋਵੇਗਾ ZTE ਦਾ ਨਵਾਂ ਸਮਾਰਟਫੋਨ
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੈੱਡ.ਟੀ.ਈ. 17 ਅਕਤੂਬਰ ਨੂੰ ਇਕ ਇਵੈਂਟ ਕਰਨ ਵਾਲੀ ਹੈ। ਚੀਨ ''ਚ ਆਯੋਜਿਤ ਹੋਣ ਵਾਲੇ ਇਸ ਇਵੈਂਟ ''ਚ ਕੰਪਨੀ ਨਵੇਂ ਨੂਬਿਆ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਨਵਾਂ ਜ਼ੈੱਡ.ਟੀ.ਈ. ਨੂਬਿਆ ਸਮਾਰਟਫੋਨ ਪਹਿਲਾਂ ਲਾਂਚ ਕੀਤੇ ਜਾ ਚੁੱਕੇ ਜ਼ੈੱਡ11 ਮਿੰਨੀ ਦਾ ਵੇਰੀਅੰਟ ਹੋ ਸਕਦਾ ਹੈ। 
ਜ਼ੈੱਡ.ਟੀ.ਈ. ਨੂਬਿਆ ਜ਼ੈੱਡ11 ਮਿਨੀ ਦੇ ਨਵੇਂ ਵੇਰੀਅੰਟ ''ਚ ਕੈਮਰਾ ਡਿਪਾਰਟਮੈਂਟ ''ਚ ਬਦਲਾਅ ਕੀਤੇ ਜਾਣ ਦੀ ਉਮੀਦ ਹੈ। ਦਾਅਵਾ ਕੀਤਾ ਗਿਆ ਹੈ ਕਿ ਨਵੇਂ ਨੂਬਿਆ ਸਮਾਰਟਫੋਨ ''ਚ ਡੁਅਲ ਕੈਮਰਾ ਸੈੱਟਅਪ ਹੋਵੇਗਾ। ਅਫਸੋਸ ਦੀ ਗੱਲ ਇਹ ਹੈ ਕਿ ਇਸ ਸਮੇਂ ਨਵੇਂ ਨੂਬਿਆ ਸਮਾਰਟਪੋਨ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ।

Related News