ਐਂਡ੍ਰਾਇਡ ਮਾਰਸ਼ਮੈਲੋ ਓ. ਐੱਸ ਨਾਲ ਲੈਸ ਹੈ ZTE ਦਾ ਸਮਾਰਟਫੋਨ, ਜਲਦ ਹੀ ਭਾਰਤ ਉਪਲੱਬਧ ਹੋਵੇਗਾ
Friday, Sep 02, 2016 - 06:49 PM (IST)

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੈਡ. ਟੀ. ਈ, ਨੇ ਆਪਣੇ ਨਵੇਂ ਸਮਾਰਟਫ਼ੋਨ ਜ਼ੈੱਡ ਟੀ ਈ Axon 7 ਮਿੰਨੀ ਨੂੰ ਆਈ ਐੱਫ. ਏ 2016 ''ਚ ਲਾਂਚ ਕੀਤਾ ਹੈ। ਇਹ ਸਮਾਰਟਫ਼ੋਨ ਕੰਪਨੀ ਦੇ ਪਿਛਲੇ ਸਮਾਰਟਫ਼ੋਨ ZTE Axon 7 ਦਾ ਹੀ ਨੀਵਾਂ ਵੇਰਿਅੰਟ ਹੈ ਅਤੇ ਇਸਦੀ ਕੀਮਤ 299 ਯੂਰੋ ਹੈ ਮਤਲਬ ਇਸ ਦੀ ਕੀਮਤ ਲਗਭਗ 9,484 ਰਪਏ ਹੈ ਅਤੇ ਇਹ ਇਸੇ ਮਹੀਨੇ ਭਾਰਤ ''ਚ ਉਪਲੱਬਧ ਹੋਵੇਗਾ । ਇਸਨੂੰ ਤੁਸੀਂ ਆਇਨ ਗੋਲਡ, ਪਲੇਟੀਨਮ ਗ੍ਰੇ ''ਚ ਲੈ ਸਕਦੇ ਹੋ।
ਸਪੈਸੀਫਿਕੇਸ਼ਨਸ
ਡਿਸਪਲੇ - 5.2-ਇੰਚ ਦੀ FHD 1920x1080p AMOLED 2.5D ਕਰਵਡ ਗਲਾਸ ਡਿਸਪਲੇ
ਪ੍ਰੋਸੈਸਰ - ਓਕਟਾ-ਕੋਰ ਕਵਾਲਕਾਮ ਸਨੇਪਡ੍ਰੈਗਨ 616 ਪ੍ਰੋਸੈਸਰ, ਐਡਰੇਨੋ 405 GPU
ਰੈਮ - 3GB ਦੀ ਰੈਮ
ਰੋਮ - 32GB
ਕਾਰਡ ਸਪੋਰਟ - 128GB ਅਪ ਟੂ
ਸਾਊਂਡ - ਡਿਊਲ ਸਟੀਰੀਓ ਸਪੀਕਰਸ, ਡਾਲਬੀ ਅਟਮੋਸ ਸਾਊਂਡ ਤਕਨੀਕ
ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੋ
ਬੈਟਰੀ - 2705 mAh, ਕਵਾਲਕਾਮ, ਕਵਿੱਕ ਚਾਰਜ 2.0 ਤਕਨੀਕ
ਕੈਮਰਾ - 16MP ਦਾ ਰਿਅਰ ਕੈਮਰਾ LED ਫ਼ਲੈਸ਼, 8MP ਦਾ ਫ੍ਰੰਟ ਫੇਸਿੰਗ ਕੈਮਰਾ
ਹੋਰ ਫੀਚਰਸ - 4G/LTE, ਵਾਈ-ਫਾਈ, GPS ਦੇ ਨਾਲ Glonass, USB ਟਾਈਪ 3 ਅਤੇ ਬਲੂਟੁੱਥ 4.1,ਫਿੰਗਰਪ੍ਰਿੰਟ ਸੈਂਸਰ