ਭਾਰਤ ''ਚ ZTE Nubia Z11 Smartphone ਹੋਇਆ ਲਾਂਚ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ

Monday, Mar 20, 2017 - 12:54 PM (IST)

ਭਾਰਤ ''ਚ ZTE Nubia Z11 Smartphone  ਹੋਇਆ ਲਾਂਚ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ
ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੈੱਡ. ਟੀ. ਈ. ਨੇ ਭਾਰਤ ''ਚ ਨੂਬੀਆ ਬ੍ਰਾਂਡ ਦਾ ਨਵਾਂ ਸਮਾਰਟਫੋਨ ਨੂਬੀਆ ਜ਼ੈੱਡ11 ਮਿੰਨੀ ਐੱਸ. ਲਾਂਚ ਕੀਤਾ ਹੈ। ਜ਼ੈੱਡ. ਟੀ. ਈ. ਨੂਬੀਆ ਜ਼ੈੱਡ11 ਮਿੰਨੀ ਐੱਸ. ਮੰਗਲਵਾਰ ਸ਼ਾਮ 4 ਵਜੇ ਰੈਮ ਅਤੇ 64 ਜੀ. ਬੀ. ਸਟੋਰੇਜ ਵਾਲੇ ਵੇਰਿਅੰਟ ਕੀਤੀ ਹੈ। ਹੈਂਡਸੈੱਟ ਖਾਕੀ ਗ੍ਰੇ ਅਤੇ ਮੂਨ ਗੋਲਡ ਕਲਰ ''ਚ ਉਪਲੱਬਧ ਹੋਵੇਗਾ। ਯਾਦ ਰੱਖੋ ਕਿ ਇਸ ਹੈਂਡਸੈੱਟ ਨੂੰ1 ਪਿਛਲੇ ਸਾਲ ਅਕਤੂਬਰ ਮਹੀਨੇ ''ਚ ਚੀਨ ''ਚ ਲਾਂਚ ਕੀਤਾ ਗਿਆ ਸੀ, ਜਦ ਕਿ ਭਾਰਤ ''ਚ ਸਿਰਫ 64 ਜੀ. ਬੀ. ਸਟੋਰੇਜ ਵਾਲੇ ਵੇਰਿਅੰਟ ਨੂੰ ਫਿਲਹਾਲ ਉਪਲੱਬਧ ਕਰਾਇਆ ਗਿਆ ਹੈ, ਜਦ ਕਿ ਸਥਾਨਕ ਮਾਰਕੀਟ ''ਚ 128 ਜੀ. ਬੀ. ਵਾਲਾ ਮਾਡਲ ਵੀ ਵੇਚਿਆ ਜਾਂਦਾ ਹੈ।
ਜ਼ੈੱਡ. ਟੀ. ਈ. ਨੂਬੀਆ ਜ਼ੈੱਡ11 ਮਿੰਨੀ ਐੱਸ. ''ਚ 5.2 ਇੰਚ ਦੀ ਫੁੱਲ ਐੱਚ. ਡੀ. (1920x1080 ਪਿਕਸਲ) 2.5ਡੀ ਕਵਰਡ ਡਿਸਪਲੇ ਹੈ। ਡਿਸਪਲੇ ਦੇ ਉੱਪਰ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਇਸ ਫੋਨ ''ਚ 2 ਗੀਗਾਹਟਰਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਨਾਲ ਗ੍ਰਾਫਿਕਸ ਲਈ ਐਡ੍ਰੋਨੋ ਲਈ ਐਡ੍ਰੋਨੋ 506 ਜੀ. ਪੀ. ਯੂ. ਇੰਟੀਗ੍ਰੇਟੇਡ ਹੈ। ਮਲਟੀ ਟਾਸਕਿੰਗ ਨੂੰ ਆਸਾਨ ਬਣਾਉਣ ਲਈ ਮੌਜੂਦ ਹੈ 4 ਜੀ. ਬੀ. ਐੱਲ. ਪੀ. ਡੀ. ਡੀ. ਆਰ. 3 ਰੈਮ। ਹੈਂਡਸੈੱਟ 200 ਜੀ. ਬੀ. ਤੱਕ ਮਾਈਕ੍ਰੋ ਐੱਸ. ਡੀ. ਨੂੰ ਵੀ ਸਪੋਰਟ ਕਰੇਗਾ। ਇਹ ਹਾਈਬ੍ਰਿਡ ਸਿਮ ਸਲਾਟ ਨਾਲ ਆਵੇਗਾ, ਤੁਸੀਂ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਅਤੇ ਮਾਈਕ੍ਰੋ ਐੱਸ. ਡੀ. ਕਾਰਡ ਡੀ ਇਸਤੇਮਾਲ ਕਰ ਸਕਣਗੇ।
ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਕੈਮਰਾ ਹੈ। ਇਸ ਸਮਾਰਟਫੋਨ ''ਚ 23 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਹ ਸੋਨੀ ਆਈ. ਐੱਮ. ਐਕਸ. 318 ਸੈਂਸਰ, ਪੀ. ਡੀ. ਏ. ਐੱਫ., ਐੱਫ/2.0 ਅਪਰਚਰ ਅਤੇ ਐੱਲ. ਈ. ਡੀ. ਫਲੈਸ਼ ਨਾਲ ਲੈਂਸ ਹੈ। ਸੈਲਫੀ ਦੇ ਸ਼ੌਕੀਨਾਂ ਲਈ ਸੋਨੀ ਆਈ. ਐੱਮ. ਐਕਸ. 258 ਸੈਂਸਰ ਵਾਲਾ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦਾ ਅਪਰਚਰ ਐੱਫ/2.2 ਹੈ। ਇਹ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਨੂਬੀਆ ਯੂ. ਆਈ. 4.0 ''ਤੇ ਚੱਲੇਗਾ। ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 3000 ਐੱਮ. ਏ. ਐੱਚ. ਦੀ ਬੈਟਰੀ। 
ਫਿੰਗਰਪ੍ਰਿੰਟ ਸੈਂਸਰ ਨਾਲ ਲੈਂਸ ਇਸ ਸਮਾਰਟਫੋਨ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਾਈ 802.11 ਏ. ਸੀ., ਬਲੂਟੁਥ 4.1, ਜੀ. ਪੀ. ਐੱਸ., ਗਲੋਨਸ ਅਤੇ ਯੂ. ਐੱਸ. ਬੀ. ਫੀਚਰ ਦਿੱਤੇ ਗਏ ਹਨ। ਡਾਈਮੈਂਸ਼ਨ 146.06x72.14x7.60 ਮਿਲੀਮੀਟਰ ਹੈ ਅਤੇ ਵਜਨ 158 ਗ੍ਰਾਮ।

Related News