ਇਸ ਕੰਪਨੀ ਨੇ ਲਾਂਚ ਕੀਤਾ 18GB ਰੈਮ ਵਾਲਾ ਸਮਾਰਟਫੋਨ, ਮਿਲਦੇ ਹਨ 64MP ਦੇ 3 ਕੈਮਰੇ

Wednesday, Nov 30, 2022 - 02:01 PM (IST)

ਇਸ ਕੰਪਨੀ ਨੇ ਲਾਂਚ ਕੀਤਾ 18GB ਰੈਮ ਵਾਲਾ ਸਮਾਰਟਫੋਨ, ਮਿਲਦੇ ਹਨ 64MP ਦੇ 3 ਕੈਮਰੇ

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ZTE ਨੇ Axon 40 ਸੀਰੀਜ਼ ਤਹਿਤ ਦਮਦਾਰ ਫੋਨ ZTE Axon 40 Ultra ਦੇ ਏਅਰੋਸਪੇਸ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ ਹਾਲ ਹੀ ’ਚ ਘਰੇਲੂ ਬਾਜ਼ਾਰ ’ਚ ਪੇਸ਼ ਕੀਤਾ ਹੈ। ZTE Axon 40 Ultra ਦੇ ਨਵੇਂ ਐਡੀਸ਼ਨ ਨੂੰ 18 ਜੀ.ਬੀ. ਤਕ ਰੈਮ ਅਤੇ 1 ਟੀ.ਬੀ. ਤਕ ਦੀ ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 8 ਜਨਰੇਸ਼ਨ 1 ਪ੍ਰੋਸੈਸਰ ਅਤੇ 64 ਮੈਗਾਪਿਕਸਲ ਲੈੱਨਜ਼ ਦੇ 3 ਰੀਅਰ ਕੈਮਰੇ ਮਿਲਦੇ ਹਨ। 

ZTE Axon 40 Ultra ਏਅਰਸਪੇਸ ਐਡੀਸ਼ਨ ਦੀ ਕੀਮਤ

ZTE Axon 40 Ultra ਦੇ ਨਵੇਂ ਐਡੀਸ਼ਨ ਨੂੰ ਕਾਲੇ ਰੰਗ ’ਚ ਪੇਸ਼ ਕੀਤਾ ਗਿਆ ਹੈ। ਇਸ ਫੋਨ ਨੂੰ ਦੋ ਸਟੋਰੇਜ ਆਪਸ਼ਨ ’ਚ ਲਿਆਇਆ ਗਿਆ ਹੈ। ਇਸਦੇ 16 ਜੀ.ਬੀ. ਰੈਮ ਦੇ ਨਾਲ 512 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 5,898 ਯੁਆਨ (ਕਰੀਬ 67,200 ਰੁਪਏ) ਅਤੇ 18 ਜੀ.ਬੀ. ਰੈਮ ਦੇ ਨਾਲ 1 ਟੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 7,698 ਯੁਆਨ (ਕਰੀਬ 87,700 ਰੁਪਏ) ਰੱਖੀ ਗਈ ਹੈ। ਦੱਸ ਦੇਈਏ ਕਿ ਇਸ ਫੋਨ ਪੁਰਾਣੇ ਮਾਡਲ ਦੇ ਨਾਲ 16 ਜੀ.ਬੀ. ਤਕ ਰੈਮ ਦਾ ਸਪੋਰਟ ਮਿਲਦਾ ਸੀ।

ZTE Axon 40 Ultra ਏਅਰੋਸਪੇਸ ਐਡੀਸ਼ਨ ਦੇ ਫੀਚਰਜ਼

ZTE Axon 40 Ultra ਦੇ ਸਪੈਸ਼ਲ ਐਡੀਸ਼ਨ ’ਚ 6.8 ਇੰਚ ਦੀ ਐਮੋਲੇਡ ਡਿਸਪਲੇਅ ਮਿਲਦੀ ਹੈ, ਜੋ (1116x2480 ਪਿਕਸਲ) ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਫੋਨ ’ਚ 4nm ਮੋਬਾਇਲ ਪਲੇਟਫਾਰਮ ’ਤੇ ਬੇਸਡ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 8 ਜਨਰੇਸ਼ਨ 1 ਪ੍ਰੋਸੈਸਰ ਮਿਲਦਾ ਹੈ। ਉੱਥੇ ਹੀ ਫੋਨ ਦੇ ਨਾਲ ਇਕ ਇੰਡੀਪੈਂਡੇਂਟ ਸਕਿਓਰਿਟੀ ਚਿੱਪ ਦਾ ਸਪੋਰਟ ਵੀ ਦਿੱਤਾ ਗਿਆ ਹੈ। ਫੋਨ ਦੇ ਨਾਲ ਐਂਡਰਾਇਡ 12 ਆਧਾਰਿਤ MyOS 12 ਦਾ ਸਪੋਰਟ ਹੈ।

ZTE ਦੇ ਨਵੇਂ ਐਡੀਸ਼ ਦੇ ਨਾਲ ਟ੍ਰਿਪਲ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮਿਲਦਾ ਹੈ। ਹੋਰ ਦੋ ਕੈਮਰੇ ਵੀ 64 ਮੈਗਾਪਿਕਸਲ ਦੇ ਦਿੱਤੇ ਗਏ ਹਨ। ਉੱਥੇ ਹੀ ਫੋਨ ’ਚ ਸੈਲਫੀ ਅਤੇ ਵੀਡੀਓ ਕਾਲ ਲਈ 16 ਮੈਗਾਪਿਕਸਲ ਦਾ ਅੰਡਰ-ਸਕਰੀਨ ਫਰੰਟ ਕੈਮਰਾ ਮਿਲਦਾ ਹੈ। ਫੋਨ ਦੇ ਨਾਲ 8k ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ। ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 80 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।


author

Rakesh

Content Editor

Related News