4G VoLTE ਸਪੋਰਟ ਨਾਲ ਲਾਂਚ ਹੋਇਆ ਨਵਾਂ Zopo Color M5 ਸਮਾਰਟਫੋਨ
Wednesday, May 03, 2017 - 02:21 PM (IST)

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਜ਼ੋਪੋ ਨੇ ਆਪਣੀ ਕਲਰ ਸੀਰੀਜ ''ਚ ਨਵਾਂ ਸਮਾਰਟਫੋਨ ਐੱਮ5 ਲਾਂਚ ਕਰ ਦਿੱਤਾ ਹੈ। ਜ਼ੋਪੋ ਕਲਰ ਐੱਮ5 ਸਮਾਰਟਫੋਨ ਦੀ ਕੀਮਤ 5,999 ਰੁਪਏ ਹੈ। ਜ਼ੋਪੋ ਨੇ ਇਸ 4ਜੀ ਵੀ. ਓ. ਐੱਲ. ਟੀ. ਈ ਬਜਟ ਸਮਾਰਟਫੋਨ ਨੂੰ ਭਾਰਤੀ ਬਾਜ਼ਾਰ ''ਚ ਆਪਣੀ ਜ਼ਿਆਦਾ ਫੜ ਬਣਾਉਣ ਦੇ ਇਰਾਦੇ ਨਾਲ ਲਾਂਚ ਕੀਤਾ ਹੈ। ਅਤੇ ਇਹ ਸਮਾਰਟਫੋਨ ਸਾਰੇ ਵੱਡੇ ਆਫਲਾਈਨ ਰਿਟੇਲ ਸਟੋਰ ''ਤੇ ਖਰੀਦਣ ਲਈ ਉਪਲੱਬਧ ਹੈ। ਜ਼ੋਪੋ ਆਪਣੇ ਨਵੇਂ ਸਮਾਰਟਫੋਨ ਦੇ ਨਾਲ ਇਕ ਖਾਸ 365 ਦਿਨਾਂ ਲਈ ਰੀਪਲੇਸਮੇਂਟ ਵਾਰੰਟੀ ਆਫਰ ਕਰ ਰਹੀ ਹੈ।
ਜ਼ੋਪੋ ਕਲਰ ਐੱਮ 5 ਦੇ ਸਪੈਸੀਫਿਕੇਸ਼ਨ
- 5 ਇੰਚ (854x480 ਪਿਕਸਲ) ਐੱਫ. ਡਬਲਿਊ. ਵੀ. ਜੀ. ਏ ਡਿਸਪਲੇ।
- ਸਕ੍ਰੀਨ ਦੀ ਡੈਨਸਿਟੀ 196 ਪੀ. ਪੀ. ਆਈ।
- ਫੋਨ ''ਚ 64-ਬਿੱਟ ਕਵਾਡ ਕੋਰ ਮੀਡੀਆਟੈੱਕ ਐੱਮ. ਟੀ 6737 ਐੱਮ ਪ੍ਰੋਸੈਸਰ।
- ਗਰਾਫਿਕਸ ਲਈ ਏ ਆਰ. ਐੱਮ-ਮਾਲੀ 720 ਐੱਮ. ਪੀ 1।
- ਇਕ ਜੀ. ਬੀ ਰੈਮ।
- ਇਨ-ਬਿਲਟ ਸਟੋਰੇਜ਼ 16 ਜੀ. ਬੀ। - 64 ਜੀ. ਬੀ ਤੱਕ ਦੀ ਮਾਇਕ੍ਰੋ ਐੱਸ.ਡੀ ਕਾਰਡ ਸਪੋਰਟ।
- ਡਿਊਲ ਸਿਮ ਸਲਾਟ।
- ਜ਼ੋਪੋ ਕਲਰ ਐੱਮ5 ਐਂਡ੍ਰਾਇਡ 6.0 ਮਾਰਸ਼ਮੈਲੋ।
- 2100 ਐੱਮ. ਏ. ਐੱਚ ਦੀ ਬੈਟਰੀ।
- ਫੋਨ ਦਾ ਡਾਇਮੇਂਸ਼ਨ 143.7x71.9x9.7 ਮਿਲੀਮੀਟਰ
- ਭਾਰ 142 ਗ੍ਰਾਮ।
- ਐੱਲ. ਈ. ਡੀ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ।
- ਸੈਲਫੀ ਅਤੇ ਵੀਡੀਓ ਚੈਟ ਲਈ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ। - ਕੁਨੈੱਕਟੀਵਿਟੀ ਲਈ ਫੋਨ ''ਚ 4ਜੀ ਵੀ. ਓ. ਐੱਲ. ਟੀ. ਈ ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁੱਥ 4.0, ਜੀ. ਪੀ. ਐੱਸ ਜਿਹੇ ਫੀਚਰ।
- ਫੋਨ ''ਚ ਗਰੇਵਿਟੀ, ਰੇਂਜ, ਐਕਸੇਲੇਰੋਮੀਟਰ ਅਤੇ ਐਬਿਅੰਟ ਲਾਈਟ ਸੈਂਸਰ। ਫੋਨ ਪੀਚ, ਮੈਟ ਵਹਾਇਟ, ਕੈਰੇਬਿਅਨ ਬਲੂ, ਇੰਡਿਗੋ ਅਤੇ ਚਾਰਕੋਲ ਬਲੈਕ ਕਲਰ।