600mAh ਦੀ ਬੈਟਰੀ ਨਾਲ ਭਾਰਤ ’ਚ ਲਾਂਚ ਹੋਇਆ ZOOOk ਦਾ ਨਵਾਂ ਵਾਇਰਲੈੱਸ ਮਾਊਸ

05/07/2021 5:49:56 PM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਜ਼ੂਕ ਨੇ ਭਾਰਤ ’ਚ ਆਪਣਾ ਸ਼ਾਨਦਾਰ ZOOOK Blade ਵਾਇਰਲੈੱਸ ਮਾਊਸ ਲਾਂਚ ਕਰ ਦਿੱਤਾ ਹੈ। ਜ਼ੂਕ ਬਲੇਡ ਮਾਊਸ ਦਾ ਡਿਜ਼ਾਇਨ ਸ਼ਾਨਦਾਰ ਹੈ ਅਤੇ ਇਸ ਵਿਚ ਰਬੜ ਦਾ ਵ੍ਹੀਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਮਾਊਸ ’ਚ ਦਮਦਾਰ ਬੈਟਰੀ ਮਿਲੇਗੀ ਜੋ ਲਗਾਤਾਰ ਕਈ ਦਿਨਾਂ ਤਕ ਕੰਮ ਕਰਨ ’ਚ ਸਮਰੱਥ ਹੈ। ਆਓ ਜਾਣਦੇ ਹਾਂ ਜ਼ੂਕ ਬਲੇਡ ਮਾਊਸ ਦੀ ਕੀਮਤ ਅਤੇ ਖੂਬੀਆਂ।

ZOOOK Blade ਦੀਆਂ ਖੂਬੀਆਂ
ਜ਼ੂਕ ਬਲੇਡ ਵਾਇਰਲੈੱਸ ਮਾਊਸ ’ਚ ਐੱਲ.ਈ.ਡੀ. ਬੈਕਲਾਈਟ ਦਿੱਤੀ ਗਈ ਹੈ, ਜੋ 7 ਵੱਖ-ਵੱਖ ਰੰਗਾਂ ’ਚ ਉਪਲੱਬਧ ਹੈ। ਯੂਜ਼ਰਸ ਇਸ ਲਾਈਟ ਨੂੰ ਬੰਦ ਵੀ ਕਰ ਸਕਦੇ ਹਨ। ਇਸ ਮਾਊਸ ਦੀ ਬਾਡੀ ’ਚ ਏ.ਬੀ.ਐੱਸ. ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ੂਕ ਬਲੇਡ ਮਾਊਸ ’ਚ 600 ਐੱਮ.ਏ.ਐੱਚ. ਦੀ ਲਿਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਜ਼ੂਕ ਬਲੇਡ ਮਾਊਸ ਦੀ ਖੂਬੀ ਹੈ ਕਿ ਇਹ 10 ਮਿੰਟ ਤਕ ਇਸਤੇਮਾਲ ਨਾ ਹੋਣ ’ਤੇ ਆਪਣੇ ਆਪ ਸਲੀਪਿੰਗ ਮੋਡ ’ਚ ਚਲਾ ਜਾਂਦਾ ਹੈ। ਹੋਰ ਖੂਬੀਆਂ ਦੀ ਗੱਲ ਕਰੀਏ ਤਾਂ ਜ਼ੂਕ ਬਲੇਡ ਮਾਊਸ ’ਚ 2.4ਜੀ ਵਾਇਰਲੈੱਸ ਤਕਨੀਕ ਹੈ। ਇਸ ਨੂੰ ਇਸਤੇਮਾਲ ਕਰਨ ਲਈ ਕਿਸੇ ਡਰਾਈਵਰ ਦੀ ਲੋੜ ਨਹੀਂ ਹੈ। 

ZOOOK Blade ਦੀ ਕੀਮਤ
ਜ਼ੂਕ ਬਲੇਡ ਵਾਇਰਲੈੱਸ ਮਾਊਸ ਦੀ ਕੀਮਤ 999 ਰੁਪਏ ਹੈ। ਇਸ ਮਾਊਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਆਫਲਾਈਨ ਸਟੋਰ ਤੋਂ ਖ਼ਰੀਦਿਆ ਜਾ ਸਕਦਾ ਹੈ। 

ਦੱਸ ਦੇਈਏ ਕਿ ਜ਼ੂਕ ਨੇ ਨਵੇਂ ਸਾਲ ਦੀ ਸ਼ੁਰੂਆਤ ’ਚ Rocker Thunder Bolt karaoke ਪਾਰਟੀ ਸਪੀਕਰ ਲਾਂਚ ਕੀਤਾ ਸੀ। ਇਸ ਸਪੀਕਰ ਦੀ ਕੀਮਤ 2,499 ਰੁਪਏ ਹੈ। ਜ਼ੂਕ ਦਾ ਨਵਾਂ Rocker Thunder Bolt karaoke ਸਪੀਕਰ 6 ਵੂਫਰ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਵਾਇਰਲੈੱਸ ਮਾਈਕ੍ਰੋਫੋਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਸਪੀਕਰ ’ਚ 1200mAh ਦੀ ਬੈਟਰੀ ਮਿਲੇਗੀ, ਜਿਸ ਨੂੰ ਪੂਰਾ ਚਾਰਜ ਹੋਣ ’ਚ ਸਿਰਫ 3 ਤੋਂ 5 ਘੰਟਿਆਂ ਦਾ ਸਮਾਂ ਲਗਦਾ ਹੈ। ਉਥੇ ਹੀ ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਇਕ ਵਾਰ ਚਾਰਜ ਕਰਕੇ 5 ਘੰਟਿਆਂ ਦਾ ਬੈਕਅਪ ਦਿੰਦੀ ਹੈ। 


Rakesh

Content Editor

Related News