ਜ਼ੂਮ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਰੋਲਆਊਟ ਕੀਤੇ ਨਵੇਂ ਫੀਚਰਜ਼, ਮਿਲਣਗੇ ਇਹ ਫਾਇਦੇ

04/13/2022 2:02:19 PM

ਗੈਜੇਟ ਡੈਸਕ– ਮਹਾਮਾਰੀ ਸਮੇਂ ਵੀਡੀਓ ਕਮਿਊਨੀਕੇਸ਼ੰਸ ਪਲੇਟਫਾਰਮ ਦਾ ਇਸਤੇਮਾਲ ਬਹੁਤ ਤੇਜ਼ੀ ਨਾਲ ਵੱਧ ਗਿਆ ਹੈ। ਜ਼ੂਮ ਵੀ ਇਨ੍ਹਾਂ ਪਲੇਟਫਾਰਮਾਂ ’ਚੋਂ ਇਕ ਹੈ, ਜਿਸ ’ਤੇ ਵਿਦਿਆਰਥੀ ਅਤੇ ਅਧਿਆਪਕ ਆਨਲਾਈਨ ਜਮਾਤਾਂ ਲੈਂਦੇ ਹਨ। ਜ਼ੂਮ ਆਪਣੇ ਯੂਜ਼ਸ ਲਈ ਆਏ ਦਿਨ ਕੋਈ ਨਾ ਕੋਈ ਫੀਚਰਜ਼ ਲਿਆਉਂਦਾ ਰਹਿੰਦਾ ਹੈ। ਇਸ ਵਾਰ ਵੀ ਜ਼ੂਮ ਵੀਡੀਓ ਕਮਿਊਨੀਕੇਸ਼ੰਸ ਪਲੇਟਫਾਰਮ ਨੇ ਕੁਝ ਨਵੇਂ ਐਜੁਕੇਸ਼ਨ ਫੀਚਰਜ਼ ਰੋਲਆਊਟ ਕੀਤੇ ਹਨ। ਜਿਨ੍ਹਾਂ ਦੀ ਮਦਦ ਨਾਲ ਜ਼ੂਮ ਚੈਟ ਅਤੇ ਮੀਟਿੰਗ ਸੇਵਾਵਾਂ ਦਾ ਅਧਿਆਪਕਾਂ ਨੂੰ ਬਿਹਤਰ ਫਾਇਦਾ ਮਿਲੇਗਾ। ਇਨ੍ਹਾਂ ਫੀਚਰਜ਼ ਅਤੇ ਟੂਲਸ ਨੂੰ ਉਨ੍ਹਾਂ ਅਧਿਆਪਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ, ਜੋ ਰਿਮੋਟਲੀ ਕਲਾਸਾਂ ਲੈਣ ਜਾਂ ਹੋਮਵਰਕ ਅਸਾਈਨਮੈਂਟਸ ਸਬਮਿਟ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਨੇਜ ਕਰਦੇ ਹਨ। ਇਨ੍ਹਾਂ ਜ਼ੂਮ ਫੀਚਰਜ਼ ’ਚ ਕ੍ਰੋਮਬੁੱਕ ਲਈ ਵਰਚੁਅਲ ਬੈਕਗ੍ਰਾਊਂਡ ਅਤੇ ਬਲਰ, ਬ੍ਰੇਕਆਊਟ ਰੂਮ ਐਨਹਾਂਸਮੈੰਟ ਅਤੇਐਨੀਵੇਅਰ ਪੋਲ ਸ਼ਾਮਿਲ ਹਨ। ਆਓ ਜਾਣਦੇ ਹਾਂ ਇਨ੍ਹਾਂ ਫੀਚਰਜ਼ ਬਾਰੇ ਵਿਸਤਾਰ ਨਾਲ...

ਇਨ੍ਹਾਂ ਫੀਚਰਜ਼ ’ਚ ਹੋਇਆ ਸੁਧਾਰ
ਬ੍ਰੇਕਆਊਟ ਰੂਮਸ ਫੀਚਰ ’ਚ ਵੀ ਕੁਝ ਨਵੇਂ ਸੁਧਾਰ ਕੀਤੇ ਗਏ ਹਨ। ਇਸਦੀ ਮਦਦ ਨਾਲ ਪ੍ਰੋਗਰਾਮ ਆਡੀਓ ਯੂਜ਼ਰਸ ਨੂੰ ਬ੍ਰੇਕਆਊਟ ਰੂਮਸ ’ਚ ਕੰਟੈਂਟ ਨੂੰ ਆਡੀਓ ਦੇ ਨਾਲ ਸ਼ੇਅਰ ਕਰਨ ਦਾ ਆਪਸ਼ਨ ਮਿਲਦਾ ਹੈ। ਇਸਤੋਂ ਇਲਾਵਾ ਇਹ ਵੱਖ-ਵੱਖ ਵਿਦਿਆਰਥੀ ਗਰੁੱਪਸ ਨੂੰ ਅਸਾਈਨਮੈਂਟ ਜਾਂ ਹੋਮਵਰਕ ਦੇਣ ’ਚ ਵੀ ਮਦਦਗਾਰ ਹੁੰਦਾ ਹੈ। 

ਕ੍ਰੋਮਬੁੱਕ ਲਈ ਲਾਂਚ ਕੀਤਾ ਵਰਚੁਅਲ ਬੈਕਗ੍ਰਾਊਂਡ ਅਤੇ ਬਲਰ
ਕੰਪਨੀ ਨੇ ਜ਼ੂਮ ਫਾਰ ਕ੍ਰੋ ਪ੍ਰੋਗ੍ਰੈਸਿਵ ਵੈੱਬ ਐਪਲੀਕੇਸ਼ਨ ਯੂਜ਼ਰਸ ਲਈ ਵਰਚੁਅਲ ਬੈਕਗ੍ਰਾਊਂਡ ਅਤੇ ਬਲਰ ਫੀਚਰ ਲਾਂਚ ਕੀਤੇ ਹਨ। ਹੁਣ ਤੋਂ ਕ੍ਰੋਮਬੁੱਕ ਯੂਜ਼ਰਸ ਆਪਣੇ ਵੀਡੀਓ ਫੀਡ ’ਚ ਵਰਚੁਅਲ ਬੈਕਗ੍ਰਾਊਂਡ ਅਤੇ ਬਲਰ ਜੋੜ ਸਕਣਗੇ। ਇਹ ਸੁਵਿਧਾ ਕ੍ਰੋਮ ਪ੍ਰੋਗ੍ਰੈਸਿਵ ਵੈੱਬ ਐਪਲੀਕੇਸ਼ਨ ਰਾਹੀਂ ਕ੍ਰੋਮਬੁੱਕ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਉਪਲੱਬਧ ਹੈ। ਜ਼ੂਮ ਨੇ ਦੱਸਿਆ ਹੈ ਕਿ ਉਸਨੇ ਸਕੂਲਾਂ ਅਤੇ ਕਾਲਜ ਦੀ ਅਪੀਲ ’ਤੇ ਇਹ ਫੀਚਰ ਵਿਕਸਿਤ ਕੀਤਾ ਹੈ। ਇਹ ਫੀਚਰਜ਼ ਯੂਜ਼ਰਸ ਨੂੰ ਜ਼ੂਮ ਕਾਲ ’ਚ ਭਾਗ ਲੈਣ ਦੌਰਾਨ ਵਰਚੁਅਲ ਬੈਕਗ੍ਰਾਊਂਡ ਜੋੜਨ ਜਾਂ ਉਸਨੂੰ ਬਲਰ ਕਰਨ ਦੀ ਮਨਜ਼ੂਰੀ ਦਿੰਦਾ ਹੈ। 

ਹੁਣ ਲੈਣ ਸਕੋਗੇ ਭਾਗੀਦਾਰਾਂ ਦੀ ਰਾਏ
ਜ਼ੂਮ ਨੇ ਦੱਸਿਆ ਹੈ ਕਿ ਐਨੀਵੇਅਰ ਪੋਲਸ ਦੀ ਮਦਦ ਨਾਲ ਕਿਸੇ ਵੀ ਮੀਟਿੰਗ ਜਾਂ ਅਕਾਊਂਟ ਨਾਲ ਜੁੜਿਆ ਪੋਲਿੰਗ ਕੰਟੈਂਟ ਸ਼ੇਅਰ ਕੀਤਾ ਜਾ ਸਕੇਗਾ ਅਤੇ ਇਹ ਕਿਸੇ ਇਕ ਮੀਟਿੰਗ ਨਾਲ ਜੁੜਿਆ ਨਹੀਂ ਹੋਵੇਗਾ। ਦੱਸ ਦੇਈਏ ਕਿ ਪਲੇਟਫਾਰਮ ’ਚ ਪੋਲਸ ਬਣਾਉਣ ਅਤੇ ਭਾਗੀਦਾਰਾਂ ਦੀ ਰਾਏ ਲੈਣ ਦਾ ਆਪਸ਼ਨ ਯੂਜ਼ਰਸ ਨੂੰ ਪਹਿਲਾਂ ਤੋਂ ਮਿਲ ਰਿਹਾ ਹੈ।


Rakesh

Content Editor

Related News