Zoom ਐਪ ’ਚ ਜੁੜਿਆ ਇਹ ਸ਼ਾਨਦਾਰ ਫੀਚਰ, ਵੀਡੀਓ ਕਾਨਫਰੰਸਿੰਗ ਹੋਵੇਗੀ ਹੁਣ ਹੋਰ ਵੀ ਮਜ਼ੇਦਾਰ

Tuesday, Oct 26, 2021 - 04:48 PM (IST)

Zoom ਐਪ ’ਚ ਜੁੜਿਆ ਇਹ ਸ਼ਾਨਦਾਰ ਫੀਚਰ, ਵੀਡੀਓ ਕਾਨਫਰੰਸਿੰਗ ਹੋਵੇਗੀ ਹੁਣ ਹੋਰ ਵੀ ਮਜ਼ੇਦਾਰ

ਗੈਜੇਟ ਡੈਸਕ– ਵੀਡੀਓ ਕਾਨਫਰੰਸਿੰਗ ਐਪ ਜ਼ੂਮ ਨੇ ਆਪਣੇ ਅਨਸਬਸਕ੍ਰਾਈਬਡ ਯੂਜ਼ਰਸ ਦੀ ਸੁਵਿਧਾ ਲਈ Live captioning ਫੀਚਰ ਜਾਰੀ ਕੀਤਾ ਹੈ। ਇਸ ਫੀਚਰ ਦੇ ਆਉਣ ਨਾਲ ਹੁਣ ਯੂਜ਼ਰਸ ਨੂੰ ਵੀਡੀਓ ਕਾਨਫਰੰਸਿੰਗ ਦੌਰਾਨ ਲਾਈਵ ਕੈਪਸ਼ਨਾਂ ਮਿਲਣਗੀਆਂ। ਕੰਪਨੀ ਦਾ ਮੰਨਣਾ ਹੈ ਕਿ ਇਹ ਫੀਚਰ ਯੂਜ਼ਰਸ ਦੇ ਬਹੁਤ ਕੰਮ ਆਏਗਾ। ਦੱਸ ਦੇਈਏ ਕਿ ਇਸ ਲਾਈਵ ਕੈਪਸ਼ਨ ਫੀਚਰ ਨੂੰ ਸਭ ਤੋਂ ਪਹਿਲਾਂ ਪੇਡ ਜ਼ੂਮ ਯੂਜ਼ਰਸ ਲਈ ਪੇਸ਼ ਕੀਤਾ ਗਿਆ ਸੀ। 

ਜ਼ੂਮ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸਾਡੇ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਸਾਰੇ ਯੂਜ਼ਰਸ ਜ਼ੂਮ ਰਾਹੀਂ ਇਕ-ਦੂਜੇ ਨਾਲ ਕੁਨੈਕਟ ਰਹਿਣ। ਉਚਿਤ ਟੂਲ ਨਾ ਹੋਣ ਕਾਰਨ ਯੂਜ਼ਰਸ ਨੂੰ ਵੀਡੀਓ ਕਮਿਊਨੀਕੇਸ਼ਨ ਕਰਦੇ ਸਮੇਂ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਸੀਂ ਆਪਣੇ ਪਲੇਟਫਾਰਮ ਨੂੰ ਬਿਹਤਰ ਬਣਾਉਣ ’ਤੇ ਧਿਆਨ ਦੇ ਰਹੇ ਹਾਂ, ਤਾਂ ਜੋ ਸਾਰੇ ਯੂਜ਼ਰਸ ਇਸ ਦੀ ਵਰਤੋਂ ਕਰ ਸਕਣ। 

ਇੰਝ ਐਕਟਿਵੇਟ ਕਰੋ live captioning ਫੀਚਰ
- ਜ਼ੂਮ ਦੇ ਲਾਈਵ ਕੈਪਸ਼ਨਿੰਗ ਫੀਚਰ ਨੂੰ ਐਕਟਿਵੇਟ ਕਰਨ ਲਈ ਜ਼ੂਮ ਪੋਰਟਲ ’ਤੇ ਜਾਓ।- ਹੁਣ ਸੈਟਿੰਗ ’ਚ ਜਾ ਕੇ ਮੀਟਿੰਗ ਟੈਬ ’ਤੇ ਕਲਿੱਕ ਕਰੋ।
- ਇਥੇ ਤੁਹਾਨੂੰ Closed captioning ਫੀਚਰ ਮਿਲੇਗਾ, ਉਸ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਇਹ ਫੀਚਰ ਐਕਟਿਵੇਟ ਹੋ ਜਾਵੇਗਾ।

ਕਈ ਹੋਰ ਫੀਚਰਜ਼ ਨੂੰ ਕੀਤਾ ਗਿਆ ਅਪਡੇਟ
ਜ਼ੂਮ ਨੇ ਲਾਈਵ ਕੈਪਸ਼ਨਿੰਗ ਫੀਚਰ ਤੋਂ ਇਲਾਵਾ ਕਈ ਫੀਚਰਜ਼ ਨੂੰ ਅਪਡੇਟ ਕੀਤਾ ਹੈ। ਇਨ੍ਹਾਂ ’ਚ ਵਾਈਟਬੋਰਡ ਫੀਚਰ ਸ਼ਾਮਲ ਹੈ। ਇਸ ਫੀਚਰ ਨਾਲ ਯੂਜ਼ਰਸ ਵੱਖ-ਵੱਖ ਡਿਵਾਈਸ ਰਾਹੀਂ ਸੀਮਲੈਸ ਵੀਡੀਓ ਕਾਨਫਰੰਸਿੰਗ ਕਰ ਸਕਣਗੇ। ਇੰਨਾ ਹੀ ਨਹੀਂ ਯੂਜ਼ਰਸ ਵਰਚੁਅਲ ਵਾਈਟਬੋਰਡ ਰਾਹੀਂ ਦੂਜੇ ਯੂਜ਼ਰਸ ਨਾਲ ਉਂਝ ਹੀ ਮਿਲ ਸਕਣਗੇ ਜਿਵੇਂ ਵਿਅਕਤੀਗਤ ਰੂਪ ਨਾਲ ਮਿਲਦੇ ਹਨ। ਇਸ ਤੋਂ ਇਲਾਵਾ ਐਂਡ-ਟੂ-ਐਂਡ-ਐਨਕ੍ਰਿਪਸ਼ਨ ਦਾ ਵੀ ਵਿਸਤਾਰ ਕੀਤਾ ਗਿਆ ਹੈ। 


author

Rakesh

Content Editor

Related News