Zomato ਤੇ Swiggy ਹੋਏ ਡਾਊਨ, ਖਾਣਾ ਆਰਡਰ ਨਹੀਂ ਕਰ ਪਾ ਰਹੇ ਯੂਜ਼ਰਸ

04/06/2022 4:55:57 PM

ਗੈਜੇਟ ਡੈਸਕ– ਫੂਡ ਡਿਲਿਵਰੀ ਐਪਸ Zomato ਅਤੇ Swiggy ਡਾਊਨ ਹੋ ਗਏ ਸਨ। ਇਸ ਕਾਰਨ ਲੋਕ ਖਾਣਾ ਆਰਡਰ ਨਹੀਂ ਕਰ ਪਾ ਰਹੇ ਸਨ। ਰਿਪੋਰਟ ਮੁਤਾਬਕ, ਇਕ ਤਕਨੀਕੀ ਸਮੱਸਿਆ ਕਾਰਨ Zomato ਅਤੇ Swiggy ਨੂੰ ਯੂਜ਼ਰਸ ਐਕਸੈੱਸ ਨਹੀਂ ਕਰ ਪਾ ਰਹੇ ਸਨ। ਰਿਪੋਰਟ ’ਚ ਦੱਸਿਆ ਗਿਆ ਹੈ ਕਿ Zomato ਅਤੇ Swiggy ਦੂਜੇ ਕਈ ਆਨਲਾਈਨ ਪਲੇਟਫਾਰਮਾਂ ਦੀ ਤਰ੍ਹਾਂ Amazon Web Services ’ਤੇ ਨਿਰਭਰ ਕਰਦੇ ਹਨ। ਇਸ ਵਿਚ ਤਕਨੀਕੀ ਖਾਮੀ ਆਉਣਕਾਰਨ Zomato ਅਤੇ Swiggy ਡਾਊਨ ਹੋ ਗਏ ਸਨ। 

ਇਹ ਸਮੱਸਿਆ ਦੇਸ਼ ਭਰ ’ਚ ਆ ਰਹੀ ਸੀ। ਹਾਲਾਂਕਿ ਐਪਸ ’ਤੇ ਇਹ ਸਮੱਸਿਆ ਦੂਰ ਹੋਣ ’ਚ ਲਗਭਗ ਅੱਧੇ ਘੰਟੇ ਦਾ ਸਮਾਂ ਲੱਗ ਗਿਆ ਪਰ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਯੂਜ਼ਰਸ ਨੇ ਕਾਫੀ ਜ਼ਿਆਦਾ ਸ਼ਿਕਾਇਤਾਂ ਇਸਨੂੰ ਲੈ ਕੇ ਕੀਤੀਆਂ। ਯੂਜ਼ਰਸ ਐਪਸ ਦੇ ਡਾਊਨ ਰਹਿਣ ਦੌਰਾਨ ਨਾ ਤਾਂ ਖਾਣਾ ਆਰਡਰ ਕਰ ਪਾ ਰਹੇ ਸਨ ਨਾ ਹੀ ਉਹ ਮੈਨਿਊ ਨੂੰ ਬ੍ਰਾਊਜ਼ ਕਰ ਪਾ ਰਹੇ ਸਨ। 

ਇਸਤੋਂ ਇਲਾਵਾ ਯੂਜ਼ਰਸ ਲਿਸਟਿੰਗ ਵੀ ਨਹੀਂ ਕਰ ਪਾ ਰਹੇ ਸਨ। ਇਸ ਦੌਰਾਨ ਜਦੋਂ ਗਾਹਕਾਂ ਇਸਨੂੰ ਲੈ ਕੇ ਸ਼ਿਕਾਇਤ ਕਰ ਰਹੇ ਸਨ ਉਦੋਂ ਦੋਵਾਂ ਕੰਪਨੀਆਂ ਦੇ ਕਸਟਮਰ ਸਪੋਰਟ ਹੈਂਡਲਸ ਕਰ ਰਹੇ ਸਨ ਇਹ ਅਸਥਾਈ ਨੁਕਸ ਹੈ ਜਿਸਨੂੰ ਠੀਕ ਕਰਨ ’ਤੇ ਕੰਮ ਕੀਤਾ ਜਾ ਰਿਹਾ ਹੈ। 

ਦੱਸ ਦੇਈਏ ਕਿ ਦੋਵਾਂ ਪਲੇਟਫਾਰਮ ਦੀ ਕੀਮਤ ਲਗਭਗ 20 ਬਿਲੀਅਨ ਡਾਲਰ ਹੈ। Zomato ਅਤੇ Swiggy ਦੋਵੇਂ ਹੀ ਭਾਰਤ ਦੇ ਵੱਡੇ ਆਨਲਾਈਨ ਫੂਡ ਡਿਲਿਵਰੀ ਐਪਸ ਹਨ. ਇਸ ਹਫਤੇ ਭਾਰਤ ’ਚ ਐਂਟੀ-ਟਰੱਸਟ ਵਾਚਡਾਗ ਦਾ ਧਿਆਨ ਵੀ ਇਨ੍ਹਾਂ ਕੰਪਨੀਆਂ ਨੇ ਖਿੱਚਿਆ ਹੈ। CCI ਨੇ ਇਸ ਖ਼ਿਲਾਫ਼ ਜਾਂਚ ਦਾ ਆਦੇਸ਼ ਦਿੱਤਾ ਸੀ। ਦੋਵਾਂ ਕੰਪਨੀਆਂ ਨੂੰ ਲੈ ਕੇ ਚੈੱਕ ਕੀਤਾ ਜਾਵੇਗਾ ਇਹ ਨਿਊਟਰਲ ਹੈ ਜਾਂ ਨਹੀਂ। 


Rakesh

Content Editor

Related News