Paytm ਤੋਂ ਬਾਅਦ ਗੂਗਲ ਨੇ ਜ਼ੋਮਾਟੋ ਤੇ ਸਵਿਗੀ ਨੂੰ ਭੇਜਿਆ ਨੋਟਿਸ, ਇਨ੍ਹਾਂ ਨਿਯਮਾਂ ਦਾ ਕੀਤਾ ਉਲੰਘਣ

10/01/2020 3:58:16 PM

ਗੈਜੇਟ ਡੈਸਕ– ਘੱਰ ਬੈਠੇ ਖਾਣਾ ਪਹੁੰਚਾਉਣ ਵਾਲੀਆਂ ਕੰਪਨੀਆਂ ਜ਼ੋਮਾਟੋ ਅਤੇ ਸਵਿਗੀ ਨੂੰ ਗੂਗਲ ਵਲੋਂ ਪਲੇਅ ਸਟੋਰ ਨਿਯਮਾਂ ਦਾ ਉਲੰਘਣ ਕਰਨ ਦਾ ਮੌਕਾ ਮਿਲਿਆ ਹੈ। ਦੋਵਾਂ ਕੰਪਨੀਆਂ ਨੂੰ ਇਹ ਨੋਟਿਸ ਉਨ੍ਹਾਂ ਦੀ ਐਪ ਦੇ ਅੰਦਰ ਖੇਡ ਦੇ ਫੀਚਰ ਜੋੜਨ ਲਈ ਮਿਲਿਆ ਹੈ। ਜ਼ੋਮਾਟੋ ਅਤੇ ਸਵਿਗੀ ਤੋਂ ਕੁਝ ਦਿਨ ਪਹਿਲਾਂ ਹੀ 18 ਸਤੰਬਰ ਨੂੰ ਗੂਗਲ ਨੇ ਡਿਜੀਟਲ ਭੁਗਤਾਨ ਕੰਪਨੀ ਪੇ.ਟੀ.ਐੱਮ. ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਸੀ। 

ਗੂਗਲ ਨੇ ਪੇ.ਟੀ.ਐੱਮ. ’ਤੇ ਉਸ ਦੀ ਖੇਡ ਦੇ ਸੱਟੇ ਨਾਲ ਜੁੜੀਆਂ ਗਤੀਵਿਧੀਆਂ ਦੀ ਨੀਤੀ ਦਾ ਉਲੰਘਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ, ਕੁਝ ਘੰਟਿਆਂ ਬਾਅਦ ਹੀ ਪੇ.ਟੀ.ਐੱਮ. ਨੂੰ ਪਲੇਅ ਸਟੋਰ ’ਤੇ ਬਹਾਲ ਕਰ ਦਿੱਤਾ ਗਿਆ ਸੀ। ਸੰਪਰਕ ਕਰਨ ’ਤੇ ਜ਼ੋਮਾਟੋ ਨੇ ਨੋਟਿਸ ਮਿਲਣ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਨਾਜਾਇਜ਼ ਦੱਸਿਆ। ਜ਼ੋਮਾਟੋ ਦੇ ਬੁਲਾਰੇ ਨੇ ਈ-ਮੇਲ ’ਤੇ ਭੇਜੇ ਜਵਾਬ ’ਚ ਕਿਹਾ ਕਿ ਹਾਂ ਸਾਨੂੰ ਗੂਗਲ ਵਲੋਂ ਨੋਟਿਸ ਮਿਲਿਆ ਹੈ। ਸਾਡਾ ਮੰਨਣਾ ਹੈ ਕਿ ਇਹ ਨਾਜਾਇਜ਼ ਨੋਟਿਸ ਹੈ ਪਰ ਅਸੀਂ ਇਕ ਛੋਟੀ ਕੰਪਨੀ ਹਾਂ ਅਤੇ ਗੂਗਲ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਅਸੀਂ ਆਪਣਾ ਕਾਰੋਬਾਰ ਕਰ ਰਹੇ ਹਾਂ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਗੂਗਲ ਨੇ ਜੋ ਜ਼ੋਮਾਟੋ ਪ੍ਰੀਮੀਅਰ ਲੀਗ ਦੇ ਫੀਚਰ ਨੂੰ ਬਦਲਣ ਲਈ ਕਿਹਾ ਹੈ ਅਸੀਂ ਇਸ ’ਤੇ ਕੰਮ ਕਰ ਰਹੇ ਹਾਂ। 

ਹਾਲਾਂਕਿ, ਸਵਿਗੀ ਵਲੋਂ ਇਸ ਘਟਨਾਕ੍ਰਮ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਕੰਪਨੀ ਨੇ ਐਪ ਦੇ ਅੰਦਰ ਆਪਣੇ ਫੀਚਰ ਨੂੰ ਰੋਕ ਦਿੱਤਾ ਹੈ ਅਤੇ ਇਸ ਮਾਮਲੇ ’ਤੇ ਗੂਗਲ ਨਾਲ ਗੱਲਬਾਤ ਕਰ ਰਹੀ ਹੈ। ਗੂਗਲ ਨੇ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ। ਕਈ ਕੰਪਨੀਆਂ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ। ਅਜਿਹੇ ’ਚ ਗਾਹਕਾਂ ਨੂੰ ਲੁਭਾਉਣ ਅਤੇ ਵਿਕਰੀ ਵਧਾਉਣ ਲਈ ਉਹ ਆਪਣੀ ਐਪ ’ਚ ਖੇਡ ਫੀਚਰ ਜੋੜ ਰਹੀਆਂ ਹਨ।


Rakesh

Content Editor

Related News