4G LTE ਸਪੋਰਟ ਦੇ ਨਾਲ ਲਾਂਚ ਹੋਇਆ ZenPad 3S 10 ਟੈਬਲੇਟ
Wednesday, Jan 25, 2017 - 02:11 PM (IST)

ਜਲੰਧਰ- ਤਾਈਵਾਨ ਕੰਪਿਊਟਰ ਨਿਰਮਾਤਾ ਕੰਪਨੀ ਅਸੂਸ ਨੇ ਮਾਰਕੀਟ ''ਚ ਜ਼ੈੱਨਪੈਡ 3S 10 ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਜ਼ੈੱਨਪੈਡ 3S 10 (Z500M) ਟੈਬਲੇਟ ਨੂੰ ਜ਼ੈੱਨਵੋਲਿਊਸ਼ਨ ਈਵੈਂਟ ''ਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਟੈਬਲੇਟ ਦਾ ਐੱਲ.ਟੀ.ਈ. ਵੇਰੀਅੰਟ ਪੇਸ਼ ਕੀਤਾ ਹੈ। ਅਸੂਸ ਜ਼ੈੱਨਪੈਡ 3S 10 ਐੱਲ.ਟੀ.ਈ. (Z500KL) 4ਜੀ ਸਪੋਰਟ ਦੇ ਨਾਲ ਆਉਂਦਾ ਹੈ। ਇਸ ਟੈਬਲੇਟ ਦੀ ਕੀਮਤ 1,799 ਮਲੇਸ਼ੀਅਨ ਰੈਂਡ (ਕਰੀਬ 28,000 ਰੁਪਏ) ਹੈ। ਇਸ ਦੇ ਨਾਲ ਗਾਹਕਾਂ ਨੂੰ ਪ੍ਰੋਟੈਕਟਿਵ ਕਵਰ ਅਤੇ ਕਸਟਮ ਸਟੈਂਡ ਵੀ ਦਿੱਤਾ ਗਿਆ ਹੈ।
ਅਸੂਸ ਜ਼ੈੱਨਪੈਡ 3S 10 ਐੱਲ.ਟੀ.ਈ. (Z500KL) ''ਚ 9.7-ਇੰਚ ਦੀ QXGA (2048x1536 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ। ਇਸ ਡਿਵਾਈਸ ''ਚ 1.8 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 650 ਹੈਕਸਾ-ਕੋਰ ਚਿੱਪਸੈੱਟ ਦੇ ਨਾਲ 4ਜੀ.ਬੀ. ਰੈਮ ਦਿੱਤੀ ਗਈ ਹੈ। ਗ੍ਰਾਫਿਕਸ ਲਈ ਐਡਰੀਨੋ 510 ਜੀ.ਪੀ.ਯੂ. ਇੰਟੀਗ੍ਰੇਟਿਡ ਹੈ। ਇੰਟਰਨਲ ਸਟੋਰੇਜ 32ਜੀ.ਬੀ. ਹੈ। ਹਾਲਾਂਕਿ ਅਸੂਸ ਇਸ ਟੈਬਲੇਟ ''ਚ 5ਜੀ.ਬੀ. ਕਲਾਊਡ ਸਟੋਰੇਜ ਮੁਫਤ ਦੇ ਰਹੀ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਅਸੂਸ ਜ਼ੈੱਨਪੈਡ 3S 10 ਐੱਲ.ਟੀ.ਈ. ''ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ 1080 ਪਿਕਸਲ ਰੈਜ਼ੋਲਿਊਸ਼ਨ ਦੀ ਵੀਡੀਓ ਰਿਕਾਰਡ ਕਰਨ ''ਚ ਸਮਰਥ ਹੈ। ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਟੈਬਲੇਟ ''ਚ ਪਾਵਰ ਲਈ 7800 ਐੱਮ.ਏ.ਐੱਚ. ਦੀ ਲਿਥੀਅਮ ਪਾਲੀਮਰ ਬੈਟਰੀ ਦਿੱਤੀ ਗਈ ਹੈ। ਫਿਲਹਾਲ ਇਸ ਟੈਬਲੇਟ ਦੇ ਭਾਰਤ ''ਚ ਲਾਂਚ ਕੀਤੇ ਜਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।