Zeiss ਲਿਆ ਰਹੀ ਆਪਣਾ ਫੁਲ ਫਰੇਮ ਕੰਪੈਕਟ ਕੈਮਰਾ, ਮਿਲੇਗਾ 37.4MP ਲੈੱਨਜ਼

Tuesday, Oct 06, 2020 - 04:29 PM (IST)

ਗੈਜੇਟ ਡੈਸਕ– ਜਰਮਨੀ ਦੀ ਕੰਪਨੀ Zeiss ਆਖ਼ਿਰਕਾਰ ਆਪਣੇ ਫੁਲ ਫਰੇਮ ਕੰਪੈਕਟ ZX1 ਕੈਮਰੇ ਨੂੰ ਉਪਲੱਬਧ ਕਰਨ ਵਾਲੀ ਹੈ। ਇਸ ਨੂੰ ਸਾਲ 2018 ’ਚ ਲਾਂਚ ਕੀਤਾ ਗਿਆ ਸੀ। ਹੁਣ ਅਚਾਨਕ ਇਸ ਦੇ ਪ੍ਰੀ ਆਰਡਰ 6,000 ਡਾਲਰ (ਕਰੀਬ 4,40,000 ਰੁਪਏ) ’ਚ ਕੰਪਨੀ ਨੇ ਲੈਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ ਇਹ ਕੋਈ ਸਧਾਰਣ ਕੈਮਰਾ ਨਹੀਂ ਹੈ। ਇਸ ਦੇ ਡਿਜ਼ਾਇਨ ਨੂੰ ਕੰਪੈਕਟ ਰੱਖਿਆ ਗਿਆ ਹੈ ਪਰ ਇਸ ਵਿਚ ਹਾਈ ਐਂਡ ਸਪੈਸੀਫਿਕੇਸ਼ੰਸ ਦਿੱਤੇ ਗਏ ਹਨ। 

- ਇਸ ਕੈਮਰੇ ’ਚ 37.4 ਮੈਗਾਪਿਕਸਲ ਦਾ ਲੈੱਨਜ਼ ਮਿਲਦਾ ਹੈ। ਇਹ ਸਾਈਜ਼ ’ਚ ਇਕ 35mm ਦਾ ਫਿਕਸਡ Zeiss Distagon F/2 ਲੈੱਨਜ਼ ਹੈ ਯਾਨੀ ਇਸ ਨੂੰ ਬਦਲਿਆ ਨਹੀਂ ਜਾ ਸਕਦਾ। 

- ਖ਼ਾਸ ਗੱਲ ਇਹ ਹੈ ਕਿ ਇਸ ਕੈਮਰੇ ’ਚ ਪ੍ਰੀਲੋਡਿਡ Adobe Lightroom CC ਦਿੱਤਾ ਗਿਆ ਹੈ ਪਰ ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਹੋਵੇਗੀ ਤਾਂ ਹੀ ਤੁਸੀਂ ਫੋਟੋਜ਼ ਨੂੰ ਐਡਿਟ ਕਰ ਸਕੋਗੇ। 
- Zeiss ZX1 ਕੈਮਰੇ ’ਚ 4.3 ਇੰਚ ਦੀ ਡਿਸਪਲੇਅ ਲੱਗੀ ਹੈ ਜੋ ਕਿ 1,280x720 ਪਿਕਸਲ ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰਦੀ ਹੈ। 
- ਇਸ ਵਿਚ ਵਾਈ-ਫਾਈ, ਬਲੂਟੂਥ ਅਤੇ ਯੂ.ਐੱਸ.ਬੀ. ਟਾਈਪ-ਸੀ ਇੰਟਰਫੇਸ ਮਿਲਦਾ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੀਆਂ ਫਾਇਲਾਂ ਨੂੰ ਟ੍ਰਾਂਸਫਰ ਅਤੇ ਕਲਾਊਡ ਸਰਵਰ ’ਤੇ ਅਪਲੋਡ ਕਰ ਸਕਦੇ ਹੋ। 

PunjabKesari

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕੈਮਰੇ ਨੂੰ 6,000 ਡਾਲਰ (ਕਰੀਬ 4,40,000 ਰੁਪਏ) ਦੀ ਕੀਮਤ ’ਤੇ ਲਿਆਇਆ ਜਾ ਰਿਹਾ ਹੈ ਪਰ ਇਸ ਦੇ ਮੁਕਾਬਲੇਬਾਜ਼ ਸੋਨੀ ਨੇ RX1 ਕੈਮਰੇ ਨੂੰ ਸਾਲ 2015 ਤੋਂ 3,300 ਡਾਲਰ (ਕਰੀਬ 2,41,451 ਰੁਪਏ) ਦੀ ਕੀਮਤ ਨਾਲ ਉਪਲੱਬਧ ਕੀਤਾ ਹੋਇਆ ਹੈ, ਉਥੇ ਹੀ Leica ਦਾ Q2 ਕੈਮਰਾ 47 ਮੈਗਾਪਿਕਸਲ ਸੈਂਸਰ ਨਾਲ 5,000 ਡਾਲਰ (ਕਰੀਬ 3,65,835 ਰੁਪਏ) ਦੀ ਕੀਮਤ ਨਾਲ ਆ ਰਿਹਾ ਹੈ। 


Rakesh

Content Editor

Related News