Zebronics ਨੇ ਲਾਂਚ ਕੀਤਾ ਘੱਟ ਕੀਮਤ ''ਚ 21.5-ਇੰਚ ਦਾ LED ਮਾਨਿਟਰ

08/24/2016 2:03:02 PM

ਜਲੰਧਰ - ਕੰਪਿਊਟਰ ਪੇਰਿਫੇਰਲਸ ਬਣਾਉਣ ਵਾਲੀ ਕੰਪਨੀ Zebronics ਨੇ ਪਿਓਰ ਪਿਕਸਲ ਟੈਕਨਾਲੋਜੀ ਤੋਂ ਨਿਰਮਿਤ ਨਵਾਂ (ZED-A22HD) 21.5-ਇੰਚ ਸਾਇਜ਼ ਦਾ LED ਮਾਨਿਟਰ ਲਾਂਚ ਕੀਤਾ ਹੈ, ਜਿਸ ਦੀ ਕੀਮਤ 7,777 ਰੁਪਏ ਹੈ। ਇਹ ਮਾਨਿਟਰ ਫੁੱਲ HD ਰੈਜ਼ੋਲਿਉਸ਼ਨ ਅਤੇ 500000 : 1 ਕੰਟ੍ਰਾਸਟ ਰੇਸ਼ੋ ''ਤੇ ਕੰਮ ਕਰਦਾ ਹੈ।

 

ਲਾਂਚ ਈਵੈਂਟ -

ਲਾਂਚ ਦੇ ਮੌਕੇ ''ਤੇ ਜ਼ੈਬਰੋਨਿਕਸ ਦੇ ਨਿਦੇਸ਼ਕ (Director) ਪ੍ਰਦੀਪ ਦੋਸ਼ੀ (Pradeep Joshi) ਨੇ ਕਿਹਾ ਹੈ ਕਿ ਇਸ ਨੂੰ ਅਸੀਂ ਘੱਟ ਕੀਮਤ ''ਚ ਬਿਹਤਰ ਵਿਯੂਇੰਗ ਐਕਸਪੀਰਿਅਨਸ ਦੇਣ ਲਈ ਖਾਸ ਤੌਰ ''ਤੇ ਬਣਾਇਆ ਹੈ।

 

LED ਮਾਨਿਟਰ ਦੇ ਫੀਚਰਸ -

1920x1080 ਪਿਕਸਲ ਰੈਜ਼ੋਲਿਉਸ਼ਨ ''ਤੇ ਕੰਮ ਕਰਨ ਵਾਲਾ ਇਹ LED ਮਾਨਿਟਰ 16:9 ਰੋਸ਼ੋ ਦੀ ਵਾਇਡ ਐਂਗਲ ਵੀਡੀਓ ਆਸਾਨੀ ਨਾਲ ਵਿਓ ਕਰ ਸਕਦਾ ਹੈ। ਇਸ ''ਚ ਇਸ-ਬਿਲਟ ਸਪੀਕਰ ਅਤੇ HDMI ਪੋਰਟ ਵੀ ਮੌਜੂਦ ਹੈ ਜਿਸ ਦੇ ਨਾਲ ਤੁਸੀਂ ਇਸਨੂੰ ਆਸਾਨੀ ਨਾਲ ਹੋਰ ਡਿਵਾਈਸਿਸ ਦੇ ਨਾਲ ਕੁਨੈੱਕਟ ਕਰ ਸਕਦੇ ਹੋ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਲਦ ਹੀ ਵਿਕਰੀ ਲਈ ਸਾਰੇ ਰਿਟੇਲ ਸਟੋਰਸ ''ਤੇ ਉਪਲੱਬਧ ਕੀਤਾ ਜਾਵੇਗਾ।


Related News