Zebronics ਨੇ ਭਾਰਤ ''ਚ ਲਾਂਚ ਕੀਤਾ ਨਵਾਂ ਬਲੂਟੁੱਥ ਸਪੀਕਰ, ਟ੍ਰੈਵਰਲ ਲਈ ਹੈ ਬੈਸਟ

02/16/2023 6:31:53 PM

ਗੈਜੇਟ ਡੈਸਕ- ਜੈਬ੍ਰੋਨਿਕਸ ਨੇ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਸਪੀਕਰ ZEB-Rocket 500 ਨੂੰ ਪੇਸ਼ ਕੀਤਾ ਹੈ। ZEB-Rocket 500 ਨੂੰ ਦਿ ਜੋਕਰ ਅਤੇ ਬਲੈਕ ਐਡਮ ਦੋ ਆਈਕਾਨਿਕ ਡੀਸੀ ਕਰੈਕਟਰ 'ਚ ਪੇਸ਼ ਕੀਤਾ ਗਿਆ ਹੈ। ZEB-Rocket 500 ਇਕ ਬਲੂਟੁੱਥ ਸਪੀਕਰ ਹੈ ਅਤੇ ਇਸ ਲਈ ਕੰਪਨੀ ਨੇ ਡਿਸਕਵਰੀ ਗਲੋਬਲ ਕੰਜ਼ਿਊਮਰ ਪ੍ਰੋਡਕਟਸ ਅਤੇ ਡੀਸੀ ਦੇ ਨਾਲ ਸਾਂਝੇਦਾਰੀ ਕੀਤੀ ਹੈ। 

ZEB-Rocket 500 ਨੂੰ ਇਨਡੋਰ ਅਤੇ ਆਊਟਡੋਰ ਦੋਵਾਂ ਤਰ੍ਹਾਂ ਇਸਤੇਮਾਲ ਦੇ ਲਿਹਾਜ ਨਾਲ ਡਿਜ਼ਾਈਨ ਕੀਤਾ ਗਿਆ ਹੈ। ZEB-Rocket 500 'ਚ ਡਿਊਲ 7.62cmਦਾ ਡ੍ਰਾਈਵਰ ਹੈ ਅਤੇ ਇਸਦਾ ਆਊਟਪੁਟ 20 ਵਾਟ ਹੈ। ਇਸ ਸਪੀਕਰ 'ਚ ਦੋ ਇਨਬਿਲਟ ਪੈਸਿਵ ਰੈਡੀਏਟਰਸ ਹਨ ਜਿਨ੍ਹਾਂ ਨੂੰ ਲੈ ਕੇ ਹੈਵੀ ਅਤੇ ਪੰਚੀ ਬਾਸ ਦਾ ਦਾਅਵਾ ਹੈ। 

ਸਪੀਕਰ ਦੇ ਨਾਲ ਪਾਰਟੀ ਨੂੰ ਖਾਸ ਬਣਾਉਣ ਲਈ ਆਰ.ਜੀ.ਬੀ. ਲਾਈਟ ਦਿੱਤੀ ਗਈ ਹੈ। ਇਸ ਵਿਚ 6.3mm ਦਾ ਜੈੱਕ ਵੀ ਹੈ। ਇਸ ਤੋਂ ਇਲਾਵਾ ਇਸ ਵਿਚ ਪ੍ਰੀਮੀਅਮ ਕੁਆਲਟੀ ਦਾ ਸਟ੍ਰੈਪ ਵੀ ਮਿਲਦਾ ਹੈ ਜਿਸਦੀ ਮਦਦ ਨਾਲ ਤੁਸੀਂ ਇਸ ਸਪੀਕਰ ਨੂੰ ਲੈ ਕੇ ਕਿਤੇ ਵੀ ਆ-ਜਾ ਸਕਦੇ ਹੋ।

ਇਸ ਵਿਚ ਪੈਟਰੋ ਸਟਾਈਲ 'ਚ ਵਾਲਿਊਮ ਕੰਟਰੋਲ ਨੌਬ ਵੀ ਹੈ ਅਤੇ ਰੀਚਾਰਜੇਬਲ ਬੈਟਰੀ ਹੈ ਜਿਸਨੂੰ ਲੈ ਕੇ 6 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਚਾਰਜਿੰਗ ਲਈ ZEB-Rocket 500 'ਚ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ v-5.0, Aux, USB ਅਤੇ FM ਦਾ ਸਪੋਰਟ ਹੈ। ZEB-Rocket 500 ਸਪੀਕਰ ਦੀ ਕੀਮਤ 3,199 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ 17 ਫਰਵਰੀ ਤੋਂ ਐਮਾਜ਼ੋਨ ਇੰਡੀਆ 'ਤੇ ਹੋਵੇਗੀ।


Rakesh

Content Editor

Related News