ਫੇਕ ਨਿਊਜ਼ ''ਤੇ ਲਗਾਮ ਕੱਸਣ ਲਈ YouTube ਪੇਸ਼ ਕਰੇਗੀ ਨਵਾਂ ਫੀਚਰ

Sunday, Mar 10, 2019 - 09:12 PM (IST)

ਫੇਕ ਨਿਊਜ਼ ''ਤੇ ਲਗਾਮ ਕੱਸਣ ਲਈ YouTube  ਪੇਸ਼ ਕਰੇਗੀ ਨਵਾਂ ਫੀਚਰ

ਗੈਜੇਟ ਡੈਸਕ—ਫੇਕ ਨਿਊਜ਼ 'ਤੇ ਲਗਾਮ ਕੱਸਣ ਲਈ ਸੋਸ਼ਲ ਮੀਡੀਆ ਸਾਈਟ ਫੇਸਬੱਕ 'ਫੈਕਟ ਚੈੱਕ' ਨਾਂ ਨਾਲ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਅਤੇ ਜਲਦ ਹੀ ਇਸ ਨੂੰ ਜਾਰੀ ਵੀ ਕਰ ਦੇਵੇਗਾ। ਯੂਟਿਊਬ ਇਸ ਫੀਚਰ ਨੂੰ ਖਾਸ ਤੌਰ ਨਾਲ ਭਾਰਤ ਲਈ ਤਿਆਰ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਟਿਊਬ ਵੀਡੀਓ 'ਤੇ ਪਾਪ-ਅਪ ਨੋਟੀਫਿਕੇਸ਼ਨ ਆਵੇਗਾ। ਯੂਟਿਊਬ 'ਤੇ ਜੇਕਰ ਕੋਈ ਅਜਿਹੀ ਵੀਡੀਓ ਹੈ ਜਿਸ ਨੂੰ ਯੂਟਿਊਬ ਆਪਣੀ ਪਾਲਿਸੀ ਮੁਤਾਬਕ ਗਲਤ ਸਮਝਦਾ ਹੈ ਤਾਂ ਉਹ ਯੂਜ਼ਰ ਨੂੰ ਉਸ ਵੀਡੀਓ ਦੇ ਪਲੇ ਹੋਣ ਨਾਲ ਹੀ ਵੀਡੀਓ ਨਾਲ ਜੁੜੇ ਤੱਥਾਂ ਨੂੰ ਚੈੱਕ ਕਰਨ ਲਈ ਪਾਪ-ਅਪ ਨੋਟੀਫਿਕੇਸ਼ਨ ਦੇਵੇਗਾ। ਇਸ ਦੇ ਨਾਲ ਹੀ ਯੂਟਿਊਬ ਆਪਣੇ ਫੈਕਟ ਚੈਕਿੰਗ ਪਾਰਟਨਰਸ ਦੀ ਮਦਦ ਨਾਲ ਉਸ ਵੀਡੀਓ ਨਾਲ ਜੁੜੀ ਜ਼ਿਆਦਾ ਜਾਣਕਾਰੀਆਂ ਨੂੰ ਵੀ ਹਾਈਲਾਈਟ ਕਰੇਗਾ।

PunjabKesari

ਪਾਪ-ਅਪ ਨੋਟੀਫਿਕੇਸ਼ਨ
ਰਿਪੋਰਟ ਮੁਤਾਬਕ ਇਹ ਪਾਪ-ਅਪ ਨੋਟੀਫਿਕੇਸ਼ਨ ਕਿਸੇ ਇਕ ਵੀਡੀਓ ਦੀ ਜਗ੍ਹਾ ਸਰਚ ਰਿਜ਼ਲਟ ਪੇਜ਼ 'ਤੇ ਆਉਣਗੇ। ਹਾਲਾਂਕਿ ਇਸ ਤੋਂ ਬਾਅਦ ਵੀ ਗਲਤ ਜਾਣਕਾਰੀ ਵਾਲੀ ਵੀਡੀਓ ਯੂਟਿਊਬ ਦੇ ਸਰਚ ਰਿਜ਼ਲਟਸ 'ਚ ਦਿਖਾਈ ਦੇ ਸਕਦੇ ਹਨ, ਪਰ ਯੂਟਿਊਬ ਆਪਣੇ ਯੂਜ਼ਰਸ ਨੂੰ ਇਥੇ ਇਕ ਡਿਸਕਲੇਮਰ ਦੇ ਕੇ ਉਨ੍ਹਾਂ ਨੂੰ ਜਾਣਕਾਰੀ ਦੇਵੇਗਾ ਕਿ ਉਹ ਆਪਣੇ ਪਲੇਟਫਾਰਮ 'ਤੇ ਗਲਤ ਜਾਣਕਾਰੀਆਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

PunjabKesari

ਫੇਕ ਨਿਊਜ਼
ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਸਤਾਰ ਹੋਣ ਤੋਂ ਬਾੱਦ ਭਾਰਤ 'ਚ ਫੇਕ ਨਿਊਜ਼ ਦੇ ਵਾਇਰਲ ਹੋਣ ਦੇ ਮਾਮਲਿਆਂ 'ਚ ਵੀ ਵਾਧਾ ਹੋਇਆ ਹੈ। ਕਿਸੇ ਵੀ ਖਬਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਣਾ ਅੱਜ-ਕੱਲ ਕਾਫੀ ਆਮ ਹੋ ਗਿਆ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਕੰਪਨੀ ਨੂੰ ਕਿੰਨੀ ਸਫਲਤਾ ਮਿਲਦੀ ਹੈ।


author

Karan Kumar

Content Editor

Related News