ਯੂਟਿਊਬ ਦੀ ਕਿਸੇ ਵੀ ਵੀਡੀਓ ਨੂੰ ਵਰਚੁਅਲ ਰਿਐਲਿਟੀ ''ਚ ਦੇਖਣਾ ਹੋਵੇਗਾ ਸੰਭਵ
Friday, May 20, 2016 - 04:02 PM (IST)

ਜਲੰਧਰ- ਵਰਚੁਅਲ ਰਿਐਲਿਟੀ ਨੂੰ ਹਰ ਤਰ੍ਹਾਂ ਦੀ ਸੋਸ਼ਲ ਸਾਈਟ, ਗੇਮਿੰਗ, ਵੀਡੀਓ, ਲਾਈਵ ਸਟ੍ਰੀਮਿੰਗ ਆਦਿ ''ਚ ਸ਼ਾਮਿਲ ਕੀਤਾ ਜਾ ਰਿਹਾ ਹੈ। ਹਾਲ ਹੀ ''ਚ ਯੂਟਿਊਬ ਵੱਲੋਂ ਇਸ ਵਰਚੁਅਲ ਰਿਐਲਿਟੀ ਦੇ ਐਕਸਪੀਰਿਅੰਸ ਨੂੰ ਹੋਰ ਵੀ ਵਧੀਆ ਬਣਾਇਆ ਜਾ ਰਿਹਾ ਹੈ। ਗੂਗਲ ਡੇਅਡ੍ਰੀਮ ਪਲੈਟਫਾਰਮ ਲਈ ਇਕ ਸਟੈਂਡਲੋਨ ਯੂਟਿਊਬ ਐਪ ਬਣਾ ਰਹੀ ਹੈ। ਕੰਪਨੀ ਵੱਲੋਂ ਹਾਲ ਹੀ ''ਚ ਐਂਡ੍ਰਾਇਡ ਲਈ ਨਵੇਂ ਵਰਚੁਅਲ ਰਿਐਲਿਟੀ ਪਲੈਟਫਾਰਮ ਦਾ ਐਲਾਨ ਕੀਤਾ ਗਿਆ ਹੈ। ਗੂਗਲ ਦੇ ਵੀ.ਆਰ. ਹੈੱਡ, ''ਕਲੇਅ ਬਾਵੋਰ'' ਵੱਲੋਂ ਕੰਪਨੀ ਦੇ ਆਈ/ਓ ਡਵੈਲਪਰ ਕਾਨਫਰੰਸ ਦੌਰਾਨ ਆਪਣੇ ਨਵੇਂ ਐਪ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਗੂਗਲ ਦਾ ਕਹਿਣਾ ਹੈ ਕਿ ਇਹ ਐਪ ਵਰਚੁਅਲ ਰਿਐਲਿਟੀ ਕੰਨਟੈਂਟ ਨੂੰ ਯੂਟਿਊਬ ''ਤੇ ਇਕ ਆਸਾਨ ਅਤੇ ਆਕਰਸ਼ਿਤ ਤਰੀਕੇ ਨਾਲ ਪੇਸ਼ ਕਰੇਗੀ।
ਇਹ ਐਪ ਫਿਲਹਾਲ ਡੇਅਡ੍ਰੀਮ ਵੱਲੋਂ ਲਾਂਚ ਨਹੀਂ ਕੀਤੀ ਗਈ ਪਰ ਇਸ ਸਾਲ ''ਚ ਇਸ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਬਾਵੋਰ ਵੱਲੋਂ ਇਸ ਐਪ ਨੂੰ ਜਲਦ ਹੀ ਦਿਖਾਉਣ ਲਈ ਆਫਰ ਕੀਤਾ ਗਿਆ ਹੈ ਜੋ ਕਿ ਯੂਟਿਊਬ ਦੇ ਮੌਜੂਦਾ ਵਰਚੁਅਲ ਰਿਐਲਿਟੀ ਫੀਚਰਸ ਤੋਂ ਕਿਤੇ ਜ਼ਿਆਦਾ ਬਿਹਤਰ ਹੋਵੇਗੀ। ਇਹ ਨਵੀ ਯੂਟਿਊਬ ਵੀ.ਆਰ. ਐਪ ਯੂਜ਼ਰਜ਼ ਨੂੰ ਸਰਚਿੰਗ ਅਤੇ ਬਰਾਊਜ਼ਿੰਗ ਦਾ ਵੀ ਇਕ ਆਕਰਸ਼ਿਤ ਐਕਸਪੀਰਿਅੰਸ ਦਵੇਗੀ। ਇਸ ''ਚ ਯੂਟਿਊਬ ਦੇ ਪੁਰਾਣੇ ਵਰਚੁਅਲ ਰਿਐਲਿਟੀ ਫੀਚਰਸ ਜਿਵੇਂ ਵਾਇਸ ਸਰਚ ਅਤੇ ਪਲੇਅਲਿਸਟ ਵੀ ਸ਼ਾਮਿਲ ਹਨ। ਯੂਟਿਊਬ ਦੀ ਕਿਸੇ ਵੀ ਵੀਡੀਓ ਲਈ ਯੂਟਿਊਬ ਵੀ.ਆਰ. ਐਪ ਨੂੰ ਉਪਲੱਬਧ ਕੀਤਾ ਜਾਵੇਗਾ ਜਿਸ ''ਚ 360 ਡਿਗਰੀ ਵੀਡੀਓਜ਼ ਤੋਂ ਲੈ ਕੇ ਕਲਾਸਿਕ 2ਡੀ ਵੀਡੀਓਜ਼ ਵੀ ਸ਼ਾਮਿਲ ਹਨ।