ਇੰਟਰਨੈੱਟ TV ਸਰਵਿਸ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ Youtube

Thursday, May 05, 2016 - 03:48 PM (IST)

ਇੰਟਰਨੈੱਟ TV ਸਰਵਿਸ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ Youtube
ਜਲੰਧਰ— ਯੂਟਿਊਬ ਨੇ ਇੰਟਰਨੈੱਟ ''ਤੇ ਦਰਸ਼ਕਾਂ ਲਈ ਕੇਬਲ ਟੈਲੀਵਿਜ਼ਨ ਚੈਨਲ ਸਰਵਿਸ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਜੋ ਸ਼ੁਲਕ ਆਧਾਰਿਤ ਹੋਵੇਗੀ। ਇਹ ਖਬਰ ਬਲੂਮਰਗ ਨੇ ਪ੍ਰਕਾਸ਼ਿਤ ਕੀਤੀ ਹੈ। 
ਖਬਰ ਮੁਤਾਬਕ ਯੂਟਿਊਬ ਨੇ ''ਅਨਪਲੱਗਡ'' ਨਾਂ ਨਾਲ ਇਕ ਸਰਵਿਸ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਜੋ ਅਗਲੇ ਸਾਲ ਦੀ ਸ਼ੁਰੂਆਤ ''ਚ ਸ਼ੁਰੂ ਹੋ ਸਕਦੀ ਹੈ। ਬਲੂਮਰਗ ਦੀ ਖਬਰ ਮੁਤਾਬਕ ਯੂਟਿਊਬ ਦੇ ਕਾਰਜਕਾਰੀਆਂ ਨੇ ਵਾਯਾਕਾਮ, ਐੱਨ.ਬੀ.ਸੀ.ਯੂਨੀਵਰਸਲ ਅਤੇ ਟਵੰਟੀ-ਫਰਸਟ ਸੈਂਚੁਰੀ ਫਾਕਸ ਵਰਗੀਆਂ ਵੱਡੀਆਂ ਮੀਡੀਆ ਕੰਪਨੀਆਂ ਦੇ ਨਾਲ ਇਸ ਯੋਜਨਾ ਬਾਰੇ ਗੱਲਬਾਤ ਕੀਤੀ ਹੈ ਪਰ ਅਜੇ ਉਸYoutube ਨੂੰ ਕਿਸੇ ਪ੍ਰੋਗਰਾਮ ਦਾ ਪ੍ਰਸਾਰਣ ਅਧਿਕਾਰ ਨਹੀਂ ਮਿਲਿਆ ਹੈ। ਯੂਟਿਊਬ, ਐਲਫਾਬੇਟ ਦੀ ਮਲਕੀਅਤ ਵਾਲੀ ਗੂਗਲ ਦੀ ਇਕਾਈ ਹੈ ਜਿਸ ਨੂੰ ਦਰਸ਼ਕ ਅਤੇ ਆਨਦਨ ਦੇ ਲਿਹਾਜ ਨਾਲ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

Related News