IOS ਤੋਂ ਬਾਅਦ ਐਂਡ੍ਰਾਇਡ ਯੂਜ਼ਰਸ ਲਈ ਰੋਲ ਆਊਟ ਹੋਇਆ Youtube Dark Theme ਫੀਚਰ
Thursday, Sep 06, 2018 - 02:14 PM (IST)

ਜਲੰਧਰ- ਯੂਟਿਊਬ ਨੇ ਹੁਣ ਆਪਣੀ ਨਵੀਂ ਡਾਰਕ ਥੀਮ ਨੂੰ ਸਾਰਿਆਂ ਐਂਡ੍ਰਾਇਡ ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਇਸ ਥੀਮ ਨੂੰ ਸਿਰਫ ਯੂਟਿਊਬ ਵੈੱਬ ਤੇ iOS ਐਪ 'ਤੇ ਉਪਲੱਬਧ ਕਰਾਇਆ ਗਿਆ ਸੀ। ਉਥੇ ਹੀ ਇਸ ਦੇ ਕੁਝ ਸਮੇਂ ਬਾਅਦ ਕੁਝ ਹੀ ਐਂਡ੍ਰਾਇਡ ਯੂਜ਼ਰਸ ਨੂੰ ਇਹ ਅਪਡੇਟ ਮਿਲੀ ਸੀ। ਪਰ ਹੁਣ ਇਹ ਸਾਰੇ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੋ ਚੁੱਕਿਆ ਹੈ।
ਡਾਰਕ ਥੀਮ ਦਾ ਇਸਤੇਮਾਲ ਕਰਨ ਲਈ ਐਂਡ੍ਰਾਇਡ ਯੂਜ਼ਰਸ ਨੂੰ ਯੂਟਿਊਬ ਐਪ ਦਾ ਲੇਟੈਸਟ (version 13.35.51) ਅਪਡੇਟ ਕਰਨਾ ਹੋਵੇਗੀ। ਇਸ ਅਪਡੇਟ ਨੂੰ ਗੂਗਲ ਪਲੇਅ ਸਟੋਰ ਤੋਂ ਹਾਸਲ ਕੀਤੀ ਜਾ ਸਕਦੀ ਹੈ।
ਇਸ ਸਾਲ ਮਾਰਚ 'ਚ ਗੂਗਲ ਨੇ ਕਿਹਾ ਸੀ ਕਿ ਜਲਦ ਹੀ ਯੂਟਿਊਬ ਦੀ ਡਾਰਕ ਥੀਮ ਉਨ੍ਹਾਂ ਦੇ ਐਂਡ੍ਰਾਇਡ ਤੇ iOS ਪਲੇਟਫਾਰਮ ਦੇ ਐਪਸ 'ਤੇ ਆ ਜਾਵੇਗੀ, ਪਰ ਬਾਅਦ 'ਚ ਇਸ ਨੂੰ ਸਿਰਫ iOS ਪਲੇਟਫਾਰਮ ਲਈ ਹੀ ਸ਼ੁਰੂ ਕੀਤਾ ਗਿਆ।
ਹਾਲਾਂਕਿ ਸਾਰੇ ਯੂਜ਼ਰਸ ਲਈ ਹੁਣ ਇਹ ਫੀਚਰ ਰੋਲ ਆਊਟ ਹੋ ਗਿਆ ਹੈ। ਯੂਜ਼ਰ ਜਦ ਚਾਅਣ ਇਸ ਡਾਰਕ ਮੋਡ ਤੋਂਂ ਐਗਜ਼ਿਟ ਕਰ ਕੇ ਲਾਈਟ ਮੋਡ 'ਚ ਆ ਸਕਦੇ ਹਨ। ਇਸ ਆਪਸ਼ਨ ਲਈ ਯੂਜ਼ਰ ਨੂੰ ਯੂਟਿਊਬ ਐਪ ਦੀ ਸੈਟਿੰਗ ਦੇ ਜਨਰਲ ਆਪਸ਼ਨ 'ਚ ਜਾ ਕੇ Dark Theme ਨੂੰ ਆਨ/ਆਫ ਕਰਨਾ ਹੋਵੇਗਾ। ਯੂਟਿਊਬ ਵੈੱਬ ਲਈ ਇਸ ਥੀਮ ਨੂੰ ਸਾਲ 2017 'ਚ ਲਾਂਚ ਕੀਤਾ ਗਿਆ ਸੀ।