YouTube ਨੇ ਕਰ ਦਿੱਤਾ ਵੱਡਾ ਬਦਲਾਅ, ਹੁਣ ਸਮਾਰਟ ਟੀਵੀ 'ਤੇ ਵੀਡੀਓ ਦੇਖਣ ਦਾ ਮਜ਼ਾ ਹੋਵੇਗਾ ਕਿਰਕਿਰਾ

Thursday, May 18, 2023 - 07:27 PM (IST)

ਗੈਜੇਟ ਡੈਸਕ- ਸਸਤੇ ਇੰਟਰਨੈੱਟ ਅਤੇ ਬਿਹਤਰ ਕੁਨੈਕਟੀਵਿਟੀ ਕਾਰਨ ਡੀ.ਟੀ.ਐੱਚ. ਦਾ ਇਸਤੇਮਾਲ ਬਹੁਤ ਘੱਟ ਹੋ ਗਿਆ ਹੈ। ਹੁਣ ਲੋਕ ਇੰਟਰਨੈੱਟ ਦੇ ਹੀ ਸਹਾਰੇ ਹਨ। ਹਰ ਕਿਸੇ ਦੇ ਘਰ 'ਚ ਤੁਹਾਨੂੰ ਅੱਜ ਸਮਾਰਟ ਟੀਵੀ ਮਿਲ ਜਾਵੇਗਾ। ਤਮਾਮ ਓ.ਟੀ.ਟੀ. ਪਲੇਟਫਾਰਮ ਹੋਣ ਦੇ ਬਾਵਜੂਦ ਟੀਵੀ 'ਤੇ ਸਭ ਤੋਂ ਜ਼ਿਆਦਾ ਯੂਟਿਊਬ ਦੇਖਿਆ ਜਾ ਰਿਹਾ ਹੈ। ਯੂਟਿਊਬ 'ਤੇ ਆਉਣ ਵਾਲੇ ਵਿਗਿਆਪਨ ਤਾਂ ਕਾਫੀ ਚਰਚਿਤ ਹਨ। 

ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਫ਼ੈਸਲਾ: ਇਕੋ ਝਟਕੇ 'ਚ ਡਿਲੀਟ ਹੋਣਗੇ ਕਰੋੜਾਂ ਜੀਮੇਲ ਅਕਾਊਂਟ, ਜਾਣੋ ਵਜ੍ਹਾ

ਹੁਣ ਯੂਟਿਊਬ ਨੇ ਕਿਹਾ ਹੈ ਕਿ ਟੀਵੀ 'ਤੇ ਹੁਣ 30 ਸਕਿੰਟਾਂ ਦਾ ਵਿਗਿਆਪਨ ਦਿਖਾਏਗਾ। ਦਰਅਸਲ ਫਿਲਹਾਲ 15-15 ਸਕਿੰਟਾਂ ਦੇ ਦੋ ਵਿਗਿਆਪਨ ਦਿਖਾਏ ਜਾਂਦੇ ਹਨ ਪਰ ਹੁਣ 30 ਸਕਿੰਟਾਂ ਦਾ ਇਕ ਵਿਗਿਆਪਨ ਦਿਖਾਇਆ ਜਾਵੇਗਾ ਜਿਸਨੂੰ ਸਕਿਪ ਨਹੀਂ ਕੀਤਾ ਜਾ ਸਕੇਗਾ। ਇਸਦੀ ਸ਼ੁਰੂਆਤ ਅਮਰੀਕੀ ਯੂਜ਼ਰਜ਼ ਦੇ ਨਾਲ ਸਭ ਤੋਂ ਪਹਿਲਾਂ ਹੋਵੇਗੀ। ਯੂਟਿਊਬ ਨੇ ਕਿਹਾ ਹੈ ਕਿ ਯੂਟਿਊਬ ਟੀਵੀ ਦੇ ਯੂਜ਼ਰਜ਼ ਦੀ ਗਿਣਤੀ ਸਿਰਫ ਅਮਰੀਕਾ 'ਚ 150 ਮਿਲੀਅਨ ਦੇ ਪਾਰ ਪਹੁੰਚ ਗਈ ਹੈ।

ਇਹ ਵੀ ਪੜ੍ਹੋ– TikTok 'ਤੇ ਪੂਰੀ ਤਰ੍ਹਾਂ ਬੈਨ ਲਗਾਉਣ ਵਾਲਾ ਪਹਿਲਾ ਅਮਰੀਕੀ ਸੂਬਾ ਬਣਿਆ 'ਮੋਂਟਾਨਾ'

ਯੂਟਿਊਬ ਨੇ ਇਹ ਐਲਾਨ ਆਪਣੇ ਬ੍ਰੈਂਡਕਾਸਟ 2023 ਈਵੈਂਟ 'ਚ ਕੀਤੀ ਹੈ। ਯੂਟਿਊਬ ਨੇ ਕਿਹਾ ਹੈ ਕਿ ਕੁਨੈਕਟਿਡ ਟੀਵੀ (ਸੀ.ਟੀ.ਵੀ.) 'ਤੇ 30 ਸਕਿੰਟਾਂ ਦੇ ਵਿਗਿਆਪਨ ਦਿਖਾਏ ਜਾਣਗੇ ਜਿਨ੍ਹਾਂ ਨੂੰ ਹਟਾਇਆ ਨਹੀਂ ਜਾ ਸਕੇਗਾ, ਯਾਨੀ ਵਿਗਿਆਪਨ ਵੀਡੀਓ ਖਤਮ ਹੋਣ ਤੋਂ ਬਾਅਦ ਹੀ ਤੁਸੀਂ ਵੀਡੀਓ ਦੇਖ ਸਕੋਗੇ। ਯੂਟਿਊਬ ਨੇ ਕਿਹਾ ਹੈ ਕਿ ਇਸਦਾ ਫਾਇਦਾ ਵਿਗਿਆਪਨਦਾਤਾਵਾਂ ਨੂੰ ਹੋਵੇਗ।

ਯੂਟਿਊਬ ਨੇ ਇਹ ਵੀ ਕਿਹਾ ਹੈ ਕਿ ਹੁਣ ਵੀਡੀਓ ਪੌਜ਼ ਹੋਣ 'ਤੇ ਵਿਗਿਆਪਨ ਦਿਖਾਏ ਜਾਣਗੇ, ਹਾਲਾਂਕਿ ਇਸ ਤਰ੍ਹਾਂ ਦੇ ਵਿਗਿਆਪਨ ਦੇ ਨਾਲ 'ਡਿਸਮਿਸ' ਦਾ ਬਟਨ ਵੀ ਨਜ਼ਰ ਆਏਗਾ। ਯੂਟਿਊਬ ਨੇ ਹਾਲ ਹੀ 'ਚ ਕਿਹਾ ਹੈ ਕਿ ਜੇਕਰ ਕੋਈ ਐਡ ਬਲਾਕ ਦਾ ਇਸਤੇਮਾਲ ਕਰਦਾ ਹੈ ਤਾਂ ਉਸਨੂੰ ਵੀਡੀਓ ਨਹੀਂ ਦੇਖਣ ਦਿੱਤੀ ਜਾਵੇਗੀ। ਦੱਸ ਦੇਈਏ ਕਿ ਯੂਟਿਊਬ ਪ੍ਰੀਮੀਅਮ ਦੇ ਮਾਸਿਕ ਪਲਾਨ ਦੀ ਕੀਮਤ 129 ਰੁਪਏ ਅਤੇ ਇਕ ਸਾਲ ਵਾਲੇ ਪਲਾਨ ਦੀ ਕੀਮਤ 1,290 ਰੁਪਏ ਹੈ।

ਇਹ ਵੀ ਪੜ੍ਹੋ– ਜ਼ੋਮਾਟੋ ਨੇ ਲਾਂਚ ਕੀਤੀ ਆਪਣੀ UPI ਸੇਵਾ, ਗਾਹਕਾਂ ਨੂੰ ਹੋਵੇਗਾ ਇਹ ਫਾਇਦਾ


Rakesh

Content Editor

Related News