ਹੁਣ ਫ੍ਰੀ ''ਚ ਕਰ ਸਕੋਗੇ Google Meet ਦੀ ਵਰਤੋਂ, ਜ਼ੂਮ ਨੂੰ ਮਿਲੇਗੀ ਸਖਤ ਟੱਕਰ

04/29/2020 9:35:42 PM

ਗੈਜੇਟ ਡੈਸਕ—ਵੀਡੀਓ ਕਾਨਫ੍ਰੈਂਸਿੰਗ ਐਪ ਜ਼ੂਮ ਨੂੰ ਸਖਤ ਟੱਕਰ ਦੇਣ ਲਈ ਗੂਗਲ ਨੇ ਆਪਣੀ ਮੀਟ ਸਰਵਿਸ ਨੂੰ ਸਾਰਿਆਂ ਲਈ ਫ੍ਰੀ ਕਰ ਦਿੱਤਾ ਹੈ। ਭਾਵ ਹੁਣ ਇਸ ਸਰਵਿਸ ਰਾਹੀਂ ਕੋਈ ਵੀ ਆਸਾਨੀ ਨਾਲ ਵੀਡੀਓ ਕਾਨਫਰੰਸ ਕਰ ਸਕਦਾ ਹੈ। ਜੀ ਸੂਟ ਦੇ ਪ੍ਰਧਾਨ ਜੈਵੀਅਰ ਸੇਲਾਰੋ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਦੁਨੀਆਭਰ ਦੇ ਯੂਜ਼ਰਸ ਨੂੰ ਆਪਣਿਆਂ ਦੇ ਕਰੀਬ ਰੱਖਣ ਲਈ ਅਸੀਂ ਗੂਗਲ ਮੀਟ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਗੂਗਲ ਮੀਟ 'ਚ ਇਕ ਵਾਰ 'ਚ 250 ਲੋਕ ਵੀਡੀਓ ਮੀਟਿੰਗ ਕਰ ਸਕਦੇ ਹਨ।

ਗੂਗਲ ਨੇ ਆਪਣੇ ਬਲਾਗ 'ਚ ਕਿਹਾ ਕਿ ਅਸੀਂ ਵੀਡੀਓ ਕਾਨਫ੍ਰੈਂਸਿੰਗ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਬਣਾਉਣ ਲਈ ਸਾਲਾਂ ਤੋਂ ਮਿਹਨਤ ਕਰ ਰਹੇ ਹਾਂ। ਗੂਗਲ ਮੀਟ ਨੂੰ ਦੁਨੀਆ ਦੇ ਤਮਾਤ ਸਕੂਲ, ਕਾਲਜ, ਸਰਕਾਰਾਂ ਅਤੇ ਕੰਪਨੀਆਂ ਨੇ ਸਹਾਰਿਆ ਹੈ। ਅਗਲੇ ਹਫਤੇ ਤਕ ਸਾਰਿਆਂ ਲਈ ਗੂਗਲ ਮੀਟ ਦਾ ਫ੍ਰੀ ਐਕਸੈੱਸ ਜਾਰੀ ਕਰ ਦਿੱਤਾ ਜਾਵੇਗਾ।


Karan Kumar

Content Editor

Related News