ਮੈਕ ਓ. ਐੱਸ. ਦਾ ਬੀਟਾ ਵਰਜ਼ਨ ਆਮ ਲੋਕਾਂ ਲਈ ਹੋਇਆ ਲਾਂਚ
Friday, Jul 08, 2016 - 03:29 PM (IST)

ਜਲੰਧਰ : ਐਪਲ ਨੇ 7 ਜੁਲਾਈ ਨੂੰ ਆਪਣੇ ਨੈਕਸਟ ਜਨਰੇਸ਼ਨ ਡੈਸਕਟਾਪ ਆਪ੍ਰੇਟਿੰਗ ਸਿਸਟਮ ਨੂੰ ਆਮ ਲੋਕਾਂ ''ਚ ਟੈਸਟਿੰਗ ਲਈ ਰਿਲੀਜ਼ ਕਰ ਦਿੱਤਾ ਹੈ। ਹੋਰ ਤਾਂ ਹੋਰ ਨਵੇਂ ਮੈਕ ਓ. ਐੱਸ. ਸਿਆਰਾ ''ਚ ਵਰਚੁਅਲ ਅਸਿਸਟੈਂਟ ਸਿਰੀ ਤੇ ਬ੍ਰਾਊਜ਼ਰ ''ਚ ਐਪਲ ਪੇਅ ਨੂੰ ਵੀ ਐਡ ਕੀਤਾ ਗਿਆ ਹੈ। ਆਈਫੋਨ, ਆਈਪੈਡ ਨੂੰ ਮੈਕ ਕੰਪਿਊਟਰ ਨਾਲ ਹੋਰ ਇੰਟੀਗ੍ਰੇਟਿਡ ਬਣਾਇਆ ਗਿਆ ਹੈ। ਉਦਾਹਰਣ ਲਈ ਤੁਸੀਂ ਆਈਫੋਨ ਦੀ ਸਕ੍ਰੀਨ ''ਤੇ ਕੁਝ ਵੀ ਕਾਪੀ ਕਰ ਕੇ ਮੈਕ ''ਤੇ ਪੇਸਟ ਕਰ ਸਕਦੇ ਹੋ। ਇਸ ਬੀਟਾ ਵਰਜ਼ਨ ਨੂੰ ਤੁਸੀਂ ਐਪਲ ਦੀ ਵੈੱਬਸਾਈਟ ਤੋਂ ਫ੍ਰੀ ਡਾਊਨਲੋਡ ਕਰ ਸਕਦੇ ਹੋ ਪਰ ਧਿਆਨ ਰੱਖੋਂ ਕਿ ਤੁਸੀਂ ਇੰਸਟਾਲ ਕਰਨ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਦਾ ਬੈਕਅਰ ਰੱਖ ਲਓ।