ਵੀ. ਆਰ. ''ਚ ਤਿਆਰ ਕਰ ਸਕਦੇ ਹੋ ਖੁਦ ਦੇ ਹਥਿਆਰ ! (ਵੀਡੀਓ)
Tuesday, Jun 07, 2016 - 08:06 PM (IST)
ਜਲੰਧਰ : ਵਰਚੁਅਲ ਰਿਐਲਿਟੀ ਗੇਅਰ ਐੱਚ. ਟੀ. ਸੀ. ਵਾਈਵ ਨੂੰ ਸਭ ਤੋਂ ਕੂਲ ਬਣਾਉਂਦੇ ਹਨ ਇਸ ਦੇ ਮੋਸ਼ਨ ਕੰਟ੍ਰੋਲ ਗੇਅਰ। ਜਿਨ੍ਹਾਂ ਨਾਲ ਤੁਸੀਂ ਆਪਣੀ ਇਮੈਜੀਨੇਸ਼ਨ ਨਾਲ ਕੁਝ ਵੀ ਤਿਆਰ ਕਰ ਸਕਦੇ ਹੋ। ਇਸ ਵੀ. ਆਰ. ਲਈ ਇਕ ਗੇਮ ਤਿਆਰ ਕੀਤੀ ਗਈ ਹੈ ਜਿਸ ''ਚ ਤੁਸੀਂ ਖੁੱਦ ਤਲਵਾਰਾਂ ਬਣਾ ਕੇ ਗੇਮ ਦਾ ਮਜ਼ਾ ਲੈ ਸਕਦੇ ਹੋ। ਸੁਣਨ ''ਚ ਤੁਹਾਨੂੰ ਇਹ ਕੰਮ ਥੋੜਾ ਮੁਸ਼ਕਿਲ ਭਰਿਆ ਲੱਗੇਗਾ ਪਰ ਅਜਿਹਾ ਨਹੀਂ ਹੈ। ਇਸ ''ਚ ਤੁਹਾਨੂੰ ਸਿਰਫ ਇਕ ਤਲਵਾਰ ਦੀ ਸੇਪ ਹੀ ਬਣਾਣੀ ਹੈ, ਜਿਸ ਨਾਲ ਹਥਿਆਰ ਤੁਹਾਡੇ ਹੱਥ ''ਚ ਹੋਵੇਗਾ।
ਇਸ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਤੁਸੀਂ ਉੱਪਰ ਦਿੱਤੀ ਵੀਡੀਓ ਨੂੰ ਦੇਖ ਸਕਦੇ ਹੋ। ਇਹ ਅਜੇ ਆਪਣੇ ਪ੍ਰੋਟੋਟਾਈਪ ਵਰਜ਼ਨ ''ਚ ਹੈ ਪਰ ਇਸ ਨੂੰ ਦੇਖ ਕੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਵੀ. ਆਰ. ''ਚ ਅਜੇ ਬਹੁਤ ਸਾਰੀਆਂ ਸੰਭਾਵਨਾਵਾਂ ਹਨ।