ਪਹਿਲੀ ਵਾਰ ਐਪਲ ਸਟੋਰ ''ਚ ਵਿੱਕ ਰਹੀ ਏ ਸਮਾਰਟ ਰੋਪ (ਵੀਡੀਓ)
Sunday, Jul 17, 2016 - 05:29 PM (IST)
ਜਲੰਧਰ : ਇਸ ਹਫਤੇ ਐਪਲ ਵੱਲੋਂ ਆਪਣੇ ਸਟੋਰਜ਼ ''ਚ ਇਕ ਸਮਾਰਟ ਰੋਪ ਵੇਚੀ ਜਾ ਰਹੀ ਹੈ, ਜਿਸ ਦਾ ਨਾਂ ਟੈਂਗ੍ਰੈਮ ਸਮਾਰਟ ਰੋਪ ਹੈ। ਇਸ ''ਚ ਲੱਗੀਆਂ ਐੱਲ. ਈ. ਡੀ. ਲਾਈਟ ਹਵਾ ''ਚ ਹੀ ਤੁਹੀਡੇ ਜੰਪਿੰਗ ਕਾਊਂਟਸ ਨੂੰ ਡਿਸਪਲੇ ਕਰਦੀਆਂ ਹਨ। ਇਹ ਸਮਾਰਟ ਰੋਪ ਤੁਹਾਡੀਆਂ ਕੈਲੋਰੀਜ਼ ਕਾਊਂਟ ਕਰਨ ਦੇ ਨਾਲ ਨਾਲ ਇਕ ਲੀਡਰ ਬੋਰਡ ਸਿਸਟਮ ਵੀ ਪ੍ਰੋਵਾਈਡ ਕਰਦੀ ਹੈ ਜਿਸ ਦੀ ਮਦਦ ਨਾਲ ਤੁਸੀਂ ਜੰਪ ਸਟੈਟਸ ਆਪਣੇ ਦੋਸਤਾਂ ਨਾਲ ਕੰਪੇਅਰ ਕਰ ਸਕਦੇ ਹੋ।
ਟੈਂਗ੍ਰੈਮ ਸਮਾਰਟ ਰੋਪ ਦੀ ਕੀਮਤ 90 ਡਾਲਰ ਹੈ, ਉਥੇ ਹੀ ਐਮੇਜ਼ਾਨ ''ਤੇ ਵਿਕਣ ਵਾਲੀਆਂ ਟੋਪ ਸੈਲਿੰਗ ਰੋਪਸ ਦੀ ਕੀਮਤ ਮਹਿਜ਼ 10 ਡਾਲਰ ਹੈ। ਕੀਮਤ ਦੇ ਮਾਮਲੇ ''ਚ 80 ਫੀਸਦੀ ਜ਼ਿਆਦਾ ਮਹਿੰਗੀ ਹੋਣ ਕਰਕੇ ਲੋਕਾਂ ਨੂੰ ਇਹ ਕਾਂਸੈਪਟ ਜ਼ਿਆਦਾ ਰਾਸ ਨਹੀ ਆ ਰਿਹਾ। ਲੋਕਾਂ ਦਾ ਫੀਡਬੈਕ ਇਹ ਹੈ ਕਿ ਜੋ ਚੀਜ਼ 10 ਡਾਲਰ ਦੀ ਮਿਲ ਰਹੀ ਹੈ, ਉਸ ਲਈ 800 ਫੀਸਦੀ ਜ਼ਿਆਦਾ ਪੈਸੇ ਖਰਚਨ ਦਾ ਕੋਈ ਤੁੱਕ ਨਹੀਂ ਬਣਦਾ। ਭਵਿੱਖ ''ਚ ਵੈਸੇ ਅਜਿਹੀਆਂ ਸਾਕਸ (ਜੁਰਾਬਾਂ) ਵੀ ਤਿਆਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਜੋ ਤੁਹੀਡੇ ਸਟੈੱਪਸ ਕਾਊਂਟ ਕਰਨਗੀਆਂ ਤੇ ਅਜਿਹਾ ਸੈਂਪੂ ਜੋ ਤੁਹਾਨੂੰ ਦੱਸੇਗਾ ਕਿ ਕਦੋਂ ਬਾਲਾਂ ਨੂੰ ਧੋਣਾ ਹੈ। ਸੁਣਨ ''ਚ ਥੋੜਾ ਅਜੀਬ ਹੈ ਪਰ ਸੱਚ ਹੀ ਅਜਿਹੇ ਕਾਂਸੈਪਟ ਤਿਆਰ ਕੀਤੇ ਜਾ ਰਹੇ ਹਨ।