ਡੀਜ਼ਲ ਇੰਜਣ ਕਾਰਾਂ ਖ਼ਰੀਦਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਇਨ੍ਹਾਂ ਗੱਡੀਆਂ ’ਤੇ ਲੱਗ ਸਕਦੀ ਹੈ ਪਾਬੰਦੀ
Friday, Jul 28, 2023 - 08:52 PM (IST)
ਆਟੋ ਮੋਬਾਈਲ : ਭਾਰਤ ’ਚ ਡੀਜ਼ਲ ਇੰਜਣ ਵਾਲੀਆਂ ਕਾਰਾਂ ਨੂੰ ਲੈ ਕੇ ਖਰੀਦਦਾਰਾਂ ਤੇ ਨਿਰਮਾਤਾਵਾਂ ਲਈ ਚਿੰਤਾਜਨਕ ਸਮਾਂ ਆ ਸਕਦਾ ਹੈ। ਹਾਲ ਹੀ ’ਚ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਦੇ ਅਨੁਸਾਰ 2027 ਤੱਕ ਭਾਰਤ ’ਚ ਡੀਜ਼ਲ ਨਾਲ ਚੱਲਣ ਵਾਲੇ ਚਾਰ ਪਹੀਆ ਵਾਹਨਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਹੈ, ਜਿਸ ਕਾਰਨ ਡੀਜ਼ਲ ਵਾਹਨ ਖ਼ਰੀਦਣ ਦੀ ਸੋਚਣ ਵਾਲੇ ਅਤੇ ਨਿਰਮਾਤਾ ਦੋਵੇਂ ਹੀ ਪਰੇਸ਼ਾਨ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਬਹਿਰਾਮਪੁਰ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਇਨ੍ਹਾਂ ’ਚ ਖ਼ਾਸ ਤੌਰ ’ਤੇ ਟੋਇਟਾ ਫਾਰਚੂਨਰ ਅਤੇ ਮਹਿੰਦਰਾ ਸਕਾਰਪੀਓ-ਐੱਨ ਵਰਗੀਆਂ ਵੱਡੀਆਂ SUV ਬਣਾਉਣ ਵਾਲੀਆਂ ਕੰਪਨੀਆਂ ਸ਼ਾਮਲ ਹਨ। ਰਿਪੋਰਟ ਦੇ ਅਨੁਸਾਰ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਬਣਾਏ ਗਏ ਇਕ ਪੈਨਲ ਨੇ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ’ਚ 2027 ਤੱਕ ਡੀਜ਼ਲ ਨਾਲ ਚੱਲਣ ਵਾਲੇ ਚਾਰ ਪਹੀਆ ਵਾਹਨਾਂ ’ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਇਲੈਕਟ੍ਰਿਕ ਅਤੇ ਗੈਸ ਨਾਲ ਚੱਲਣ ਵਾਲੇ ਵਾਹਨਾਂ ’ਚ ਬਦਲਣ ਦੀ ਸਿਫ਼ਾਰਿਸ਼ ਕੀਤੀ ਹੈ। ਸਾਬਕਾ ਪੈਟਰੋਲੀਅਮ ਸਕੱਤਰ ਤਰੁਣ ਕਪੂਰ ਦੀ ਅਗਵਾਈ ਵਾਲੀ ਊਰਜਾ ਪਰਿਵਰਤਨ ਸਲਾਹਕਾਰ ਕਮੇਟੀ (ਈ. ਟੀ. ਏ. ਸੀ.) ਨੇ ਵੀ ਸਿਫ਼ਾਰਿਸ਼ ਕੀਤੀ ਹੈ ਕਿ 2030 ਤੱਕ ਸ਼ਹਿਰਾਂ ’ਚ ਆਵਾਜਾਈ ਲਈ ਮੈਟਰੋ, ਰੇਲਾਂ ਅਤੇ ਇਲੈਕਟ੍ਰਿਕ ਬੱਸਾਂ ਦੇ ਮਿਸ਼ਰਣ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਉਧਾਰੇ ਮੰਗੇ 25 ਰੁਪਿਆਂ ਨੇ ਔਰਤਾਂ ਨੂੰ ਬਣਾਇਆ ਕਰੋੜਪਤੀ, ਜਾਣੋ ਕਿੰਝ ਪਲਟੀ ਕਿਸਮਤ ਦੀ ਬਾਜ਼ੀ
ਇਸ ਦਰਮਿਆਨ ਕਈ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ, ਜਿਸ ਦੇ ਚੱਲਦਿਆਂ ਪੈਟਰੋਲੀਅਮ ਮੰਤਰਾਲੇ ਨੇ ਇਸ ਮਾਮਲੇ ਨੂੰ ਸਪੱਸ਼ਟ ਕਰਨ ਲਈ ਟਵੀਟ ਕਰਕੇ ਜਾਣਕਾਰੀ ਦਿੱਤੀ। ਇਹ ਤਜਵੀਜ਼ ਕਾਰਬਨ ਨਿਕਾਸੀ ’ਤੇ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਬਣਾਏ ਗਏ ਪੈਨਲ ਵੱਲੋਂ ਸਰਕਾਰ ਅੱਗੇ ਰੱਖੀ ਗਈ ਹੈ, ਜੋ ਚੰਗੇ ਭਵਿੱਖ ਲਈ ਹੈ। ਇਹ ਅਜੇ ਚਰਚਾ ਅਧੀਨ ਹੈ, ਇਸ ਨੂੰ ਅਜੇ ਤੱਕ ਸਵੀਕਾਰ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲਿਖਿਆ ਹੈ ‘ਭਾਰਤ 2070 ਤੱਕ ਨੈੱਟ ਜ਼ੀਰੋ ਲਈ ਵਚਨਬੱਧ ਹੈ।’’ ETAC ਨੇ ਆਉਣ ਵਾਲੇ ਸਮੇਂ ਨੂੰ ਧਿਆਨ ’ਚ ਰੱਖਦਿਆਂ ਘੱਟ-ਕਾਰਬਨ ਵਾਲੀ ਊਰਜਾ ਵਿਚ ਤਬਦੀਲੀ ਲਈ ਵਿਆਪਕ ਅਤੇ ਭਵਿੱਖ ਨੂੰ ਦੇਖਦਿਆਂ ਸਿਫ਼ਾਰਿਸ਼ਾਂ ਕੀਤੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ