Smartphone ''ਚੋਂ ਤੁਰੰਤ ਡਿਲੀਟ ਕਰੋ ਇਹ Apps! ਤੁਹਾਡੇ ਲਈ ਬਣ ਸਕਦੇ ਨੇ ਮੁਸੀਬਤ

Friday, Jan 03, 2025 - 08:49 PM (IST)

Smartphone ''ਚੋਂ ਤੁਰੰਤ ਡਿਲੀਟ ਕਰੋ ਇਹ Apps! ਤੁਹਾਡੇ ਲਈ ਬਣ ਸਕਦੇ ਨੇ ਮੁਸੀਬਤ

ਵੈੱਬ ਡੈਸਕ : ਜੇ ਤੁਸੀਂ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਭਾਰਤ ਸਰਕਾਰ ਨੇ ਕੁਝ ਕਿਸਮਾਂ ਦੇ ਐਪਸ, ਖਾਸ ਤੌਰ 'ਤੇ VPN (ਵਰਚੁਅਲ ਪ੍ਰਾਈਵੇਟ ਨੈੱਟਵਰਕ) ਐਪਸ ਦੇ ਖਿਲਾਫ ਸਖਤ ਕਦਮ ਚੁੱਕੇ ਹਨ। ਸਰਕਾਰ ਨੇ ਐਪਲ ਅਤੇ ਗੂਗਲ ਦੋਵਾਂ ਨੂੰ ਇਨ੍ਹਾਂ ਐਪਸ ਨੂੰ ਆਪਣੇ ਐਪ ਸਟੋਰਾਂ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਖੁਦ ਬਣਾਈ ਪਤਨੀ ਦੀ ਵੀਡੀਓ, ਚਚੇਰੇ ਭਰਾ ਨੂੰ ਭੇਜਣ ਮਗਰੋਂ ਫੇਸਬੁੱਕ 'ਤੇ ਕਰ'ਤੀ ਅਪਲੋਡ

Tech Crunch ਦੀ ਰਿਪੋਰਟ ਮੁਤਾਬਕ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ VPN ਐਪਸ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਸਰਕਾਰ ਨੇ ਐਪਲ ਅਤੇ ਗੂਗਲ ਨੂੰ ਆਪਣੇ ਪਲੇਟਫਾਰਮ ਤੋਂ ਇਨ੍ਹਾਂ ਐਪਸ ਨੂੰ ਹਟਾਉਣ ਲਈ ਕਿਹਾ ਹੈ। ਰਿਪੋਰਟ ਮੁਤਾਬਕ ਐਪਲ ਨੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦਾ ਹਵਾਲਾ ਦਿੰਦੇ ਹੋਏ ਇਸ ਸਬੰਧ 'ਚ ਐਪ ਡਿਵੈਲਪਰਾਂ ਨੂੰ ਸੰਦੇਸ਼ ਭੇਜਿਆ ਹੈ।

ਇਹ ਵੀ ਪੜ੍ਹੋ : ਗੁਆਂਢੀ ਨੇ ਪਹਿਲਾਂ ਮਾਸੂਮ ਨਾਲ ਕੀਤਾ ਦਰਿੰਦਗੀ ਭਰਿਆ ਕਾਰਾ ਤੇ ਫਿਰ...

ਸਰਕਾਰ ਦੀ ਹਿੱਟ ਲਿਸਟ 'ਚ ਕਿਹੜੀਆਂ ਐਪਾਂ ਸ਼ਾਮਲ ਹਨ?
ਭਾਰਤ ਸਰਕਾਰ ਨੇ ਜਿਨ੍ਹਾਂ ਵੀਪੀਐਨ ਐਪਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ, ਉਨ੍ਹਾਂ ਵਿੱਚ ਕਲਾਊਡ ਫਲੇਅਰ ਦੀ ਪ੍ਰਸਿੱਧ ਵੀਪੀਐੱਨ ਐਪ, ਵੀਪੀਐੱਨ 1.1.1.1, ਅਤੇ ਹੋਰ ਬਹੁਤ ਸਾਰੀਆਂ ਐਪਾਂ ਸ਼ਾਮਲ ਹਨ। ਰਿਪੋਰਟ ਮੁਤਾਬਕ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਐਪਸ ਦੀ ਸਮੱਗਰੀ ਭਾਰਤੀ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਹਨ।

ਇਹ ਵੀ ਪੜ੍ਹੋ : Breastfeeding ਦੌਰਾਨ ਬੀਅਰ ਪੀਂਦੀ ਦਿਖੀ ਔਰਤ, ਤਸਵੀਰ ਵਾਇਰਲ ਹੁੰਦਿਆਂ ਹੀ ਮਚਿਆ ਹੰਗਾਮਾ

ਸਰਕਾਰੀ ਨਿਯਮ ਕੀ ਹਨ?
ਸਰਕਾਰ ਨੇ ਭਾਰਤ ਵਿੱਚ VPN ਐਪਸ ਲਈ ਕੁਝ ਖਾਸ ਨਿਯਮ ਬਣਾਏ ਹਨ। ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਇਹ ਹੈ ਕਿ VPN ਸੇਵਾ ਪ੍ਰਦਾਤਾਵਾਂ ਅਤੇ ਕਲਾਉਡ ਸੇਵਾ ਆਪਰੇਟਰਾਂ ਲਈ ਆਪਣੇ ਉਪਭੋਗਤਾਵਾਂ ਦੇ ਵੇਰਵਿਆਂ ਦਾ ਰਿਕਾਰਡ ਰੱਖਣਾ ਲਾਜ਼ਮੀ ਹੈ। ਇਸ ਵਿੱਚ ਉਪਭੋਗਤਾ ਦਾ ਪਤਾ, IP ਪਤਾ ਅਤੇ ਪਿਛਲੇ ਪੰਜ ਸਾਲਾਂ ਦਾ ਲੈਣ-ਦੇਣ ਦਾ ਇਤਿਹਾਸ ਸ਼ਾਮਲ ਹੈ। ਸਰਕਾਰ ਹੁਣ ਉਨ੍ਹਾਂ ਐਪਸ ਵਿਰੁੱਧ ਕਾਰਵਾਈ ਕਰਨ ਦੇ ਮੂਡ ਵਿੱਚ ਹੈ ਜੋ ਭਾਰਤੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Baljit Singh

Content Editor

Related News