26 ਸਾਲਾਂ ਬਾਅਦ ਫਿਰ ਭਾਰਤ ’ਚ ਫਰਾਟਾ ਭਰੇਗੀ Yezdi, 3 ਨਵੇਂ ਮਾਡਲਾਂ ’ਚ ਹੋਈ ਵਾਪਸੀ

01/14/2022 1:02:13 PM

ਆਟੋ ਡੈਸਕ– ਆਈਕਾਨਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ Yezdi ਦੀ ਭਾਰਤੀ ਬਾਜ਼ਾਰ ’ਚ ਵਾਪਸੀ ਹੋ ਗਈ ਹੈ। ਕਲਾਸਿਕ ਲੀਜੈਂਡਸ ਨੇ ਅਧਿਕਾਰਤ ਤੌਰ ’ਤੇ 3 ਨਵੇਂ ਮੋਟਰਸਾਈਕਲਾਂ ਨੂੰ ਲਾਂਚ ਕਰਕੇ ਭਾਰਤ ’ਚ Yezdi ਬ੍ਰਾਂਡ ਨੂੰ ਮੁੜ ਪੇਸ਼ ਕੀਤਾ ਹੈ। ਕੰਪਨੀ ਦੇ 3 ਨਵੇਂ ਮੋਟਰਸਾਈਕਲ- Yezdi Adventure, Yezdi Scrambler ਅਤੇ Yezdi Roadster ਹਨ। ਇਨ੍ਹਾਂ ਦਾ ਮਕਸਦ ਰੇਗੂਲਰ ਆਵਾਜਾਈ ਦੀ ਤਲਾਭ ਕਰਨ ਵਾਲੇ ਗਾਹਕਾਂ ਦੇ ਨਾਲ-ਨਾਲ ਆਫ-ਬੀਟ ਸੜਕਾਂ ’ਤੇ ਚੱਲਣ ਦੇ ਇੱਛੁਕ ਲੋਕਾਂ ਨੂੰ ਲੁਭਾਉਣਾ ਹੈ। 

ਬੁਕਿੰਗ ਸ਼ੁਰੂ
Yezdi ਨੇ ਵੀਰਵਾਰ ਤੋਂ ਤਿੰਨਾਂ ਮੋਟਰਸਾਈਕਲਾਂ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਬਾਈਕਸ ਪੂਰੇ ਭਾਰਤ ’ਚ ਡੀਲਰਸ਼ਿਪ ਤਕ ਪਹੁੰਚਣੀ ਸ਼ੁਰੂ ਹੋ ਗਈ ਹੈ। Yezdi ਨੇ ਕਿਹਾ ਕਿ ਉਹ ਜਾਵਾ ਦੇ ਨਾਲ ਉਨ੍ਹਾਂ ਹੀ ਸ਼ੋਅਰੂਮ ਨੂੰ ਸਾਂਝਾ ਕਰੇਗੀ। ਖਾਸ ਗੱਲ ਇਹ ਹੈ ਕਿ ਇਨ੍ਹਾਂ  ਇਸ ਲਈ Jawa Yezdi ਸ਼ੋਅਰੂਮ ਦੇ ਰੂਪ ’ਚ ਫਿਰ ਤੋਂ ਤਿਆਰ ਕੀਤਾ ਗਿਆ ਹੈ। ਕੰਪਨੀ ਬਾਈਕਸ ਨੂੰ ਵੇਚਣ ਲਈ 300 ਜਾਵਾ ਡੀਲਰਸ਼ਿਪ ਦਾ ਇਸਤੇਮਾਲ ਕਰੇਗੀ। 

PunjabKesari

26 ਸਾਲਾਂ ਬਾਅਦ ਹੋਈ ਵਾਪਸੀ
Yezdi ਕਲਾਸਿਕ ਲੀਜੇਂਡਸ ਦੁਆਰਾ ਭਾਰਤੀ ਬਾਜ਼ਾਰ ਲਈ ਮੁੜ ਸੁਰਜੀਤ ਕੀਤਾ ਗਿਆ ਤੀਜਾ ਬ੍ਰਾਂਡ ਹੈ। ਕਲਾਸਿਕ ਲੀਜੇਂਡਸ ਮਹਿੰਦਰਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ ਹੈ। ਇਸਤੋਂ ਪਹਿਲਾਂ ਇਸਨੇ ਜਾਵਾ ਅਤੇ ਬੀ.ਐੱਸ.ਏ. ਮੋਟਰਸਾਈਕਲਸ ਵਰਗੇ ਬ੍ਰਾਂਡਾਂ ਨੂੰ ਸੁਰਜੀਤ ਕੀਤਾ। ਇਨ੍ਹਾਂ ਤਿੰਨ ਮੋਟਰਸਾਈਕਲਾਂ ਦੇ ਨਾਲ Yezdi ਨੇ 26 ਸਾਲਾਂ ਬਾਅਦ ਭਾਰਤੀ ਬਾਜ਼ਾਰ ’ਚ ਵਾਪਸੀ ਕੀਤੀ ਹੈ। ਸਾਲ 1961 ’ਚ ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ਗਿਆ ਇਹ ਬ੍ਰਾਂਡ Roadking, Monarch ਅਤੇ Delux ਮਾਡਲਾਂ ਨਾਲ ਲੋਕਪ੍ਰਸਿੱਧ ਹੋ ਗਿਆ। ਹਾਲਾਂਕਿ, ਦੋਪਹੀਆ ਨਿਰਮਾਤਾ ਨੇ ਸਾਲ 1996 ’ਚ ਆਪਣੀ ਬਾਈਕ ਦਾ ਉਤਪਾਦਨ ਬੰਦ ਕਰ ਦਿੱਤਾ ਸੀ। 

PunjabKesari

ਇਥੇ ਤੁਹਾਨੂੰ ਇਨ੍ਹਾਂ ਤਿੰਨਾਂ ਬਾਈਕਸ ਦੀ ਕੀਮਤ, ਖੂਬੀਆਂ, ਇੰਜਣ ਅਤੇ ਹੋਰ ਫੀਚਰਜ਼ ਬਾਰੇ ਵਿਸਤਾਰ ਨਾਲ ਦੱਸ ਰਹੇ ਹਾਂ।

ਕੀਮਤ
Yezdi Roadster ਦੀ ਸ਼ੁਰੂਆਤੀ ਕੀਮਤ- 1.98 ਲੱਖ ਰੁਪਏ
Yezdi Scrambler ਦੀ ਸ਼ੁਰੂਆਤੀ ਕੀਮਤ- 2.04 ਲੱਖ ਰੁਪਏ
Yezdi Adventure ਦੀ ਸ਼ੁਰੂਆਤੀ ਕੀਮਤ- 2.09 ਲੱਖ ਰੁਪਏ 

PunjabKesari

ਖੂਬੀਆਂ

ਕੰਪਨੀ ਦੁਆਰਾ ਹਰੇਕ ਬਾਈਕ ਕਿਸੇ-ਨਾ-ਕਿਸੇ ਖਾਸ ਫੀਚਰ ਜਾਂ ਸੁਵਿਧਾ ਨਾਲ ਲੈਸ ਹੈ, ਜੋ ਕਿ ਹਰ ਮਾਡਲ ਨੂੰ ਦੂਜੇ ਮਾਡਲ ਤੋਂ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। 

ਇਹ ਤਿੰਨੋ ਮਾਡਲ 334cc, ਸਿੰਗਲ-ਸਿਲੰਡਰ, DOHC, ਲਿਕੁਇਡ-ਕੂਲਡ ਇੰਜਣ ਨਾਲ ਲੈਸ ਹਨ। ਹਾਲਾਂਕਿ, ਕੰਪਨੀ ਦੁਆਰਾ ਤਿੰਨਾਂ ਮਾਡਲਾਂ ’ਚ ਇਕ ਸਮਾਨ ਇੰਜਣ ਦਿੱਤਾ ਜਾਵੇਗਾ ਪਰ ਇਹ ਤਿੰਨੋਂ ਇੰਜਣ ਵੱਖ-ਵੱਖ ਪਾਵਰ ਅਤੇ ਟਾਰਕ ਜਨਰੇਟ ਕਰਨ ’ਚ ਸਮਰੱਥ ਹੋਣਗੇ। 

ਇਸਤੋਂ ਇਲਾਵਾ ਕੰਪਨੀ ਦੁਆਰਾ ਪੇਸ਼ ਕੀਤਾ ਗਿਆ ਐਡਵੈਂਚਰ ਇਕਮਾਤਰ ਅਜਿਹਾ ਮਾਡਲ ਹੋਵੇਗਾ ਜੋ ਲੋਂਗ-ਟ੍ਰੈਵਲ ਸੰਸਪੈਸ਼ਨ (ਫਰੰਟ ’ਚ 200mm ਅਤੇ ਰੀਅਰ ’ਚ 180mm) ਹੈ ਅਤੇ ਮੋਨੋਸ਼ਾਕ ’ਚ ਉਪਲੱਬਧ ਹੋਵੇਗਾ ਇਸ ਤੋਂ ਇਲਾਵਾ ਇਸ ਵਿਚ 220mm ਦਾ ਗ੍ਰਾਊਂਡ ਕਲੀਅਰੈਂਸ ਵੀ ਦਿੱਤਾ ਗਿਆ ਹੈ ਜੋ ਕਿ ਰਾਇਲ ਐਨਫੀਲਡ ਹਿਮਾਲਿਅਨ ਜਿੰਨਾ ਹੀ ਹੈ। ਇਸ ਤੋਂ ਇਲਾਵਾ Yezdi ਐਡਵੈਂਚਰ ਬਲੂਟੁੱਥ ਕੁਨੈਕਟੀਵਿਟੀ ਅਤੇ ਟਰਨ-ਬਾਈ-ਟਰਨ ਨੈਵਿਗੇਸ਼ਨ ਦੀ ਸੁਵਿਧਾ ਨਾਲ ਲੈਸ ਹੋਵੇਗੀ। ਕੰਪਨੀ ਨੇ ਆਪਣੇ ਤੀਜੇ ਮਾਡਲ ਰੋਡਸਟਰ ’ਚ 18-ਇੰਚ/17-ਇੰਚ ਦੇ ਕੰਬੀਨੇਸ਼ਨ ਦੇ ਅਲੌਏ ਵ੍ਹੀਲਜ਼ ਦਿੱਤੇ ਹਨ। ਹਾਲਾਂਕਿ, ਇਸ ਬਾਈਕ ’ਚ ਬਲੂਟੁੱਥ ਕੁਨੈਕਟੀਵਿਟੀ ਵਰਗੇ ਸ਼ਾਨਦਾਰ ਫੀਚਰ ਦੀ ਕਮੀਂ ਰਹੇਗੀ। 

 


Rakesh

Content Editor

Related News