Year Ender 2023: ਇਸ ਸਾਲ WhatsApp 'ਚ ਜੁੜੇ ਇਹ ਕਮਾਲ ਦੇ ਫੀਚਰਜ਼, ਦੇਖੋ ਪੂਰੀ ਲਿਸਟ

Sunday, Dec 31, 2023 - 04:55 PM (IST)

Year Ender 2023: ਇਸ ਸਾਲ WhatsApp 'ਚ ਜੁੜੇ ਇਹ ਕਮਾਲ ਦੇ ਫੀਚਰਜ਼, ਦੇਖੋ ਪੂਰੀ ਲਿਸਟ

ਗੈਜੇਟ ਡੈਸਕ- ਵਟਸਐਪ ਦਾ ਇਸਤੇਮਾਲ ਦੁਨੀਆ ਭਰ 'ਚ ਕਰੋੜਾਂ ਯੂਜ਼ਰਜ਼ ਕਰਦੇ ਹਨ। ਮੈਟਾ ਦੀ ਮਲਕੀਅਤ ਵਾਲੇ ਇਸ ਪਲੇਟਫਾਰਮ 'ਤੇ ਵੀਡੀਓ ਅਤੇ ਫੋਟੋ ਸ਼ੇਅਰ ਕੀਤੀਆਂ ਜਾਂਦੀਆਂ ਹਨ। ਕੰਪਨੀ ਵੀ ਯੂਜ਼ਰਜ਼ ਲਈ ਨਵੇਂ ਫੀਚਰਜ਼ ਰੋਲਆਊਟ ਕਰਦੀ ਰਹਿੰਦੀ ਹੈ। ਸਾਲ 2023 'ਚ ਵੀ ਵਟਸਐਪ ਵੱਲੋਂ ਯੂਜ਼ਰਜ਼ ਲਈ ਅਜਿਹੇ ਕਈ ਫੀਚਰਜ਼ ਰੋਲਆਊਟ ਕੀਤੇ ਗਏ ਜਿਨ੍ਹਾਂ ਨੇ ਯੂਜ਼ਰਜ਼ ਦੇ ਅਨੁਭਵ ਨੂੰ ਵਧਾਇਆ ਹੈ। ਆਓ ਜਾਣਦੇ ਹਾਂ ਇਸ ਸਾਲ ਕਿਹੜੇ-ਕਿਹੜੇ ਅਪਡੇਟ ਵਟਸਐਪ ਯੂਜ਼ਰਜ਼ ਨੂੰ ਮਿਲੇ ਹਨ। 

ਇਹ ਵੀ ਪੜ੍ਹੋ- ਐਂਡਰਾਇਡ 'ਚ ਆਇਆ ਇਹ ਖ਼ਤਰਨਾਕ ਮਾਲਵੇਅਰ, ਫੇਸਲੌਕ-ਫਿੰਗਰਪ੍ਰਿੰਟ ਆਪਣੇ-ਆਪ ਹੋ ਰਹੇ ਬਲਾਕ

ਮਲਟੀਪਲ ਅਕਾਊਂਟ

ਪਹਿਲਾਂ ਯੂਜ਼ਰਜ਼ ਇਕ ਡਿਵਾਈਸ 'ਚ ਇਕ ਹੀ ਅਕਾਊਂਟ ਇਸਤੇਮਾਲ ਕਰ ਪਾਉਂਦੇ ਸਨ ਪਰ ਇਸ ਸਾਲ ਆਏ ਅਪਡੇਟ 'ਚ ਯੂਜ਼ਰਜ਼ ਨੂੰ ਇਕ ਹੀ ਡਿਵਾਈਸ 'ਚ ਮਲਟੀਪਲ ਵਟਸਐਪ ਚਲਾਉਣ ਦੀ ਸਹੂਲਤ ਮਿਲੀ ਹੈ। 

ਇੰਡੀਵਿਜ਼ੁਅਲ ਚੈਟ ਲਾਕ 

ਵਟਸਐਪ ਨੇ ਇਸ ਸਾਲ ਯੂਜ਼ਰਜ਼ ਦੀ ਸਕਿਓਰਿਟੀ ਨੂੰ ਧਿਆਨ 'ਚ ਰੱਖਦੇ ਹੋਏ ਇੰਡੀਵਿਜ਼ੁਅਲ ਚੈਟ ਲਾਕ ਫੀਚਰ ਪੇਸ਼ ਕੀਤਾ। ਇਸ ਫੀਚਰ ਦੀ ਮਦਦ ਨਾਲ ਕਿਸੇ ਵੀ ਚੈਟ ਨੂੰ ਲਾਕ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ- iPhone 15 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹੈ ਭਾਰੀ ਡਿਸਕਾਊਂਟ

ਮੈਸੇਜ ਐਡੀਟਿੰਗ 

ਪਹਿਲਾਂ ਜੇਕਰ ਕਿਸੇ ਨੂੰ ਕੋਈ ਗਲਤ ਮੈਸੇਜ ਸੈਂਡ ਹੁੰਦਾ ਸੀ ਤਾਂ ਉਸਨੂੰ ਡਿਲੀਟ ਕਰਨ ਦਾ ਹੀ ਆਪਸ਼ਨ ਸੀ ਪਰ ਹੁਣ ਯੂਜ਼ਰਜ਼ ਭੇਜੇ ਗਏ ਮੈਸੇਜ  15 ਮਿੰਟਾਂ ਤਕ ਐਡਿਟ ਕਰ ਸਕਦੇ ਹਨ। ਇਹ ਫੀਚਰ ਯੂਜ਼ਰਜ਼ ਲਈ ਕਾਫੀ ਮਦਦਗਾਰ ਸਾਬਿਦ ਹੋਇਆ ਹੈ। 

ਵੌਇਸ ਸਟੇਟਸ ਅਪਡੇਟ

ਵਟਸਐਪ ਯੂਜ਼ਰਜ਼ ਨੂੰ ਆਪਣੇ ਸਟੇਟਸ 'ਤੇ ਸਾਂਝਾ ਕਰਨ ਲਈ ਆਡੀਓ ਦਾ ਆਪਸ਼ਨ ਇਸੇ ਸਾਲ ਮਿਲਿਆ ਹੈ। ਪਹਿਲਾਂ ਸਿਰਫ ਵੀਡੀਓ ਅਤੇ ਫੋਟੋ ਹੀ ਵਟਸਐਪ ਸਟੇਟਸ 'ਚ ਸਾਂਝੇ ਕੀਤੇ ਜਾ ਸਕਦੇ ਸਨ ਪਰ ਹੁਣ ਯੂਜ਼ਰਜ਼ ਵੌਇਸ ਮੈਸੇਜ ਵੀ ਸਟੇਟਸ 'ਤੇ ਅਪਡੇਟ ਕਰ ਸਕਦੇ ਹਨ।

ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ

ਪਾਸਕੀਅਜ਼ ਫੀਚਰ

ਸਭ ਤੋਂ ਜ਼ਰੂਰੀ ਫੀਚਰ ਜੋ ਇਸ ਸਾਲ ਵਟਸਐਪ 'ਚ ਐਡ ਹੋਇਆ ਉਹ ਹੈ ਪਾਸਕੀਅਜ਼ ਫੀਚਰ। ਇਹ ਤੁਹਾਨੂੰ ਟ੍ਰਡੀਸ਼ਨਲ ਮੈਥਡ ਤੋਂ ਇਲਾਵਾ ਵੀ ਐਪ 'ਚ ਲਾਗਇਨ ਕਰਨ ਦੀ ਸਹੂਲਤ ਦਿੰਦਾ ਹੈ। ਯਾਨੀ ਤੁਸੀਂ ਆਪਣੇ ਮੋਬਾਇਲ ਦੇ ਫੇਸੀਅਲ, ਫਿੰਗਰਪ੍ਰਿੰਟ ਆਦਿ ਰਾਹੀਂ ਵੀ ਐਪ 'ਚ ਲਾਗਇਨ ਕਰ ਸਕਦੇ ਹੋ। ਪਾਸਕੀਅਜ਼ ਸੈੱਟ ਕਰਨ ਲਈ ਤੁਹਾਨੂੰ ਸੈਟਿੰਗ 'ਚ ਜਾ ਕੇ ਅਕਾਊਂਟ ਆਪਸ਼ਨ 'ਚ ਜਾਣਾ ਹੋਵੇਗਾ। 

ਇਸਤੋਂ ਇਲਾਵਾ ਵੀ ਕਈ ਨਵੇਂ ਫੀਚਰਜ਼ ਵਟਸਐਪ 'ਚ ਐਡ ਹੋਏ ਹਨ। ਹਾਲਾਂਕਿ ਅਸੀਂ ਤੁਹਾਨੂੰ ਕੁਝ ਚੁਣੇ ਹੋਏ ਫੀਚਰਜ਼ ਬਾਰੇ ਦੱਸਿਆ ਹੈ ਜੋ ਸਾਲ 2023 ਦੇ ਬੈਸਟ ਫੀਚਰਜ਼ ਹਨ।

ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ


author

Rakesh

Content Editor

Related News