Year Ender 2020: ਇੰਸਟਾਗ੍ਰਾਮ ’ਚ ਜੁੜੇ ਇਹ 5 ਕਮਾਲ ਦੇ ਫੀਚਰਜ਼

12/30/2020 12:33:58 PM

ਗੈਜੇਟ ਡੈਸਕ– ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਯੂਜ਼ਰਸ ’ਚ ਕਾਫੀ ਲੋਕਪ੍ਰਸਿੱਧ ਹੈ। ਇਸ ਐਪ ਦਾ ਇਸਤੇਮਾਲ ਯੂਜ਼ਰਸ ਸਿਰਫ ਫੋਟੋ ਸ਼ੇਅਰ ਕਰਨ ਲਈ ਹੀ ਨਹੀਂ ਕਰਦੇ ਸਗੋਂ ਇੰਸਟਾਗ੍ਰਾਮ ਸਟੋਰੀਜ਼ ਵੇਖਣ ਲਈ ਵੀ ਕਰਦੇ ਹਨ। ਦੱਸ ਦੇਈਏ ਕਿ ਕੰਪਨੀ ਵੀ ਆਪਣੇ ਯੂਜ਼ਰਸ ਨੂੰ ਬਿਹਤਰ ਅਨੁਭਵ ਦੇਣ ਲਈ ਆਏ ਦਿਨ ਇਸ ਵਿਚ ਨਵੇਂ ਫੀਚਰਜ਼ ਐਡ ਕਰਦੀ ਰਹਿੰਦੀ ਹੈ। ਸਾਲ 2020 ਇੰਸਟਾਗ੍ਰਾਮ ਲਈ ਬੇਹੱਦ ਖ਼ਾਸ ਰਿਹਾ ਕਿਉਂਕਿ ਇਸ ਸਾਲ ਐਪ ’ਚ ਕਈ ਨਵੇਂ ਕਮਾਲ ਦੇ ਫੀਚਰਜ਼ ਜੋੜੇ ਗਏ ਜਿਨ੍ਹਾਂ ਦਾ ਯੂਜ਼ਰਸ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਥੇ ਅਸੀਂ ਸਾਲ 2020 ’ਚ ਇੰਸਟਾਗ੍ਰਾਮ ’ਚ ਜੋੜੇ ਗਏ ਟਾਪ 5 ਫੀਚਰਜ਼ ਬਾਰੇ ਦੱਸ ਰਹੇ ਹਾਂ। 

ਇੰਸਟਾਗ੍ਰਾਮ ਰੀਲਸ

PunjabKesari
ਜੇਕਰ ਤੁਸੀਂ ਟਿਕਟੌਕ ਦੇ ਫੈਨ ਰਹੇ ਹੋ ਤਾਂ ਤੁਹਾਨੂੰ ਇੰਸਟਾਗ੍ਰਾਮ ਰੀਲਸ ਫੀਚਰ ਜ਼ਰੂਰ ਪਸੰਦ ਆਏਗਾ। ਟਿਕਟੌਕ ਦੇ ਬੈਨ ਹੋਣ ਦੇ ਬਾਵਜੂਦ ਇੰਸਟਾਗ੍ਰਾਮ ਰੀਲਸ ਨੂੰ ਇਸ ਦੇ ਆਪਸ਼ਨ ਦੇ ਤੌਰ ’ਤੇ ਲਾਂਚ ਕੀਤਾ ਗਿਆ। ਇਸ ਵਿਚ ਯੂਜ਼ਰਸ ਕ੍ਰਿਏਟਿਵ ਵੀਡੀਓਜ਼ ਬਣਾ ਕੇ ਸ਼ੇਅਰ ਕਰ ਸਕਦੇ ਹਨ। ਨਾਲ ਹੀ ਦੂਜੇ ਯੂਜ਼ਰ ਦੀ ਸ਼ਾਰਟ ਵੀਡੀਓ ਨੂੰ ਵੇਖਣ ਤੋਂ ਬਾਅਦ ਉਸ ’ਤੇ ਪ੍ਰਤੀਕਿਰਿਆ ਵੀ ਦੇ ਸਕਦੇ ਹਨ। 

ਵੈਨਿਸ਼ ਮੋਡ

PunjabKesari
ਵੈਨਿਸ਼ ਮੋਡ ਨੂੰ ਪਿਛਲੇ ਦਿਨੀਂ ਹੀ ਰੋਲਆਊਟ ਕੀਤਾ ਗਿਆ ਹੈ ਅਤੇ ਇਹ ਤੁਹਾਡੇ ਲਈ ਬੇਹੱਦ ਕੰਮ ਦਾ ਸਾਬਤ ਹੋ ਸਕਦਾ ਹੈ। ਇਹ ਫੀਚਰ ਕਾਫੀ ਹੱਦ ਤਕ ਟੈਲੀਗ੍ਰਾਮ ’ਚ ਮਿਲਣ ਵਾਲੇ ਡਿਸਅਪੀਅਰਿੰਗ ਮੈਸੇਜ ਫੀਚਰ ਦੀ ਤਰ੍ਹਾਂ ਕੰਮ ਕਰਦਾ ਹੈ। ਵੈਨਿਸ਼ ਮੋਡ ’ਚ ਵੀ ਚੈਟ ਬੰਦ ਕਰਦੇ ਹੀ ਮੈਸੇਜ ਗਾਇਬ ਹੋ ਜਾਂਦੇ ਹਨ। ਇਸ ਫੀਚਰ ਦੀ ਵਰਤੋਂ ਕਰਨ ਲਈ ਇੰਸਟਾਗ੍ਰਾਮ ਚੈਟ ਵਿੰਡੋ ਓਪਨ ਕਰਨ ਤੋਂ ਬਾਅਦ ਸਵਾਈਪ ਕਰਦੇ ਹੀ ਤੁਸੀਂ ਵੈਨਿਸ਼ ਮੋਡ ’ਚ ਪਹੁੰਚ ਜਾਓਗੇ। ਚੰਗੀ ਗੱਲ ਇਹ ਹੈ ਕਿ ਇਸ ਵਿਚ ਮੈਸੇਜ ਲੀਕ ਹੋਣ ਦਾ ਡਰ ਨਹੀਂ ਹੁੰਦਾ। 

ਇੰਸਟਾਗ੍ਰਾਮ ਬੈਜਿਸ

PunjabKesari
ਪਿਛਲੀ ਦਿਨੀਂ ਤੁਸੀਂ Instagram Badges ਫੀਚਰ ਦਾ ਨਾਮ ਕਾਫੀ ਸੁਣਿਆ ਹੋਵੇਗਾ। ਇਸ ਫੀਚਰ ਨੂੰ ਇਸੇ ਸਾਲ ਰੋਲਆਊਟ ਕੀਤਾ ਗਿਆ ਹੈ ਅਤੇ ਇਸ ਦੀ ਮਦਦ ਨਾਲ ਇੰਸਟਾਗ੍ਰਾਮ ’ਤੇ ਤੁਸੀਂ ਆਪਣੇ ਪਸੰਦੀਦਾ ਕ੍ਰਿਏਟਰ ਨੂੰ ਸੁਪੋਰਟ ਕਰ ਸਕਦੇ ਹੋ। ਇਸ ਵਿਚ ਤੁਹਾਨੂੰ ਲਾਈਵ ਵੀਡੀਓ ਵੇਖਣ ਦੌਰਾਨ ਕ੍ਰਿਏਟਰਾਂ ਵਲੋਂ ਬੈਜ ਖ਼ਰੀਦਣ ਦਾ ਆਪਸ਼ਨ ਮਿਲੇਗਾ ਜਿਸ ਤੋਂ ਬਾਅਦ ਇਕ ਤੈਅ ਰਕਮ ’ਤੇ ਇੰਸਟਾਗ੍ਰਾਮ ਬੈਜ ਖ਼ਰੀਦਣ ਵਾਲੇ ਯੂਜ਼ਰਸ ਦੇ ਨਾਮ ਦੇ ਸਾਹਮਣੇ ਕੁਮੈਂਟ ਬਾਕਸ ’ਚ ਬੈਜ ਨਜ਼ਰ ਆਉਣ ਲਗਦਾ ਹੈ। 

ਡਾਟਾ ਸੇਵਰ

PunjabKesari
ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ’ਚ ਇਸ ਸਾਲ ਡਾਟਾ ਸੇਵਰ ਫੀਚਰ ਨੂੰ ਰੋਲਆਊਟ ਕੀਤਾ ਗਿਆ ਹੈ। ਇਹ ਫੀਚਰ ਐਪ ਦੇ ਇਸਤੇਮਾਲ ਤੋਂ ਬਾਅਦ ਤੁਹਾਨੂੰ ਡਾਟਾ ਖ਼ਤਮ ਹੋਣ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸੇ ਨੂੰ ਫਿਲਹਾਲ ਐਂਡਰਾਇਡ ਫੋਨ ਲਈ ਪੇਸ਼ ਕੀਤਾ ਗਿਆ ਹੈ। ਜੇਕਰ ਤੁਸੀਂ ਇੰਸਟਾਗ੍ਰਾਮ ਡਾਟਾ ਸੇਵਰ ਫੀਚਰ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਸੈਟਿੰਗਸ ’ਚ ਜਾ ਕੇ ਡਾਟਾ ਸੇਵਰ ਨੂੰ ਆਨ ਕਰਨਾ ਹੋਵੇਗਾ। 

ਸ਼ਾਪਿੰਗ

PunjabKesari
ਇੰਸਟਾਗ੍ਰਾਮ ’ਤੇ ਪਿਛਲੇ ਦਿਨੀਂ ਸ਼ਾਪਿੰਗ ਫੀਚਰ ਨੂੰ ਜੋੜਿਆ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਯੂਜ਼ਰਸ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ’ਚ ਸ਼ਾਪਿੰਗ ਕਰ ਸਕਦੇ ਹਨ। ਇਥੇ ਤੁਹਾਨੂੰ ਕੱਪੜਿਆਂ ਤੋਂ ਲੈ ਕੇ ਅਸੈਸਰੀਜ਼ ਤਕ ਖ਼ਰੀਦਣ ਦਾ ਮੌਕਾ ਮਿਲੇਗਾ। ਇਸ ਲਈ ਤੁਸੀਂ ਵੀ ਬ੍ਰਾਂਡ ਸਪਾਂਸਰਡ ਪੋਸਟ ’ਚ ਦਿੱਤੇ ਗਏ ਸ਼ਾਪਿੰਗ ’ਤੇ ਟੈਪ ਕਰਕੇ ਆਪਣੇ ਪਸੰਦੀਦਾ ਪ੍ਰੋਡਕਟਸ ਨੂੰ ਖ਼ਰੀਦ ਸਕਦੇ ਹੋ।


Rakesh

Content Editor

Related News