ਯਾਹਮਾ ਨੇ 902 ਮੋਟਰਸਾਈਕਲ ਵਾਪਸ ਮੰਗਵਾਏ

Friday, Jul 01, 2016 - 10:38 AM (IST)

ਯਾਹਮਾ ਨੇ 902 ਮੋਟਰਸਾਈਕਲ ਵਾਪਸ ਮੰਗਵਾਏ

ਨਵੀਂ ਦਿੱਲੀ- ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਯਾਹਮਾ ਮੋਟਰ ਇੰਡੀਆ ਨੇ ਕਲੱਚ ਅਤੇ ਆਇਲ ਪੰਪ ''ਚ ਖਾਮੀਆਂ ਦੇ ਮੱਦੇਨਜ਼ਰ ਭਾਰਤ ''ਚ ਆਪਣੇ 902 ''ਵਾਈ. ਜ਼ੈੱਡ. ਐੱਫ.-ਆਰ.3'' ਮੋਟਰਸਾਈਕਲ ਵਾਪਸ ਮੰਗਵਾਏ ਹਨ। ਕੰਪਨੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜਾਪਾਨੀ ਕੰਪਨੀ ਯਾਹਮਾ ਮੋਟਰ ਕੰਪਨੀ ਨੇ ''ਵਾਈ. ਜ਼ੈੱਡ. ਐੱਫ.-ਆਰ.3'' ਮਾਡਲ ਦੇ ਕੁਝ ਵਾਹਨਾਂ ''ਚ ਕਲੱਚ ਪ੍ਰੈਸ਼ਰ ਪਲੇਟ ਅਤੇ ਆਇਲ ਪੰਪ ''ਚ ਕੁਝ ਤਕਨੀਕੀ ਗੜਬੜੀ ਦਾ ਪਤਾ ਲਾਇਆ ਹੈ। ਇਸਦੇ ਮੱਦੇਨਜ਼ਰ ਉਸਨੇ ਭਾਰਤ ''ਚ ਕੁਝ ਵਾਹਨ ਵਾਪਸ ਮੰਗਵਾਏ ਹਨ। ਕੰਪਨੀ ਦਾ ਦਾਅਵਾ ਹੈ ਕਿ ਹੁਣ ਤੱਕ ਇਨ੍ਹਾਂ ਖਾਮੀਆਂ ਕਾਰਨ ਭਾਰਤ ''ਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਹੀਂ ਹੋਇਆ ਹੈ। ਯਾਹਮਾ ਦੇ ਅਧਿਕਾਰਤ ਡੀਲਰਾਂ ਵੱਲੋਂ ਇਨ੍ਹਾਂ ਮੋਟਰਸਾਈਕਲਾਂ ਦੇ ਕਲਪੁਰਜ਼ੇ ਮੁਫਤ ''ਚ ਬਦਲੇ ਜਾਣਗੇ।


Related News