11 ਨਵੇਂ ਕਸਟਮਾਈਜ਼ਡ ਕਲਰ ਆਪਸ਼ੰਸ ਨਾਲ ਹੁਣ ਖ਼ਰੀਦ ਸਕੋਗੇ ਯਾਮਾਹਾ ਦੀ MT-15

Monday, Nov 23, 2020 - 03:44 PM (IST)

11 ਨਵੇਂ ਕਸਟਮਾਈਜ਼ਡ ਕਲਰ ਆਪਸ਼ੰਸ ਨਾਲ ਹੁਣ ਖ਼ਰੀਦ ਸਕੋਗੇ ਯਾਮਾਹਾ ਦੀ MT-15

ਆਟੋ ਡੈਸਕ– ਯਾਮਾਹਾ ਮੋਟਰਸ ਨੇ ਭਾਰਤੀ ਗਾਹਕਾਂ ਲਈ ਨਵਾਂ ਕੈਂਪੇਨ ਸ਼ੁਰੂ ਕੀਤਾ ਹੈ ਜਿਸ ਦਾ ਨਾਂ ‘Customize your warrior’ ਰੱਖਿਆ ਗਿਆ ਹੈ। ਇਸ ਤਹਿਤ ਹੁਣ ਤੁਸੀਂ ਆਪਣੀ Yamaha MT-15 ਸਟ੍ਰੀਟ ਬਾਈਕ ਨੂੰ 11 ਨਵੇਂ ਕਸਟਮਾਈਜ਼ਡ ਕਲਰ ਆਪਸ਼ੰਸ ਨਾਲ ਖ਼ਰੀਦ ਸਕਦੇ ਹੋ। ਗਾਹਕਾਂ ਵਲੋਂ ਮਿਲੇ ਆਰਡਰ ਦੇ ਆਧਾਰ ’ਤੇ ਹੁਣ ਕੰਪਨੀ ਮੋਟਰਸਾਈਕਲ ਬਣਾਏਗੀ। Yamaha MT-15 ਸਟ੍ਰੀਟ ਬਾਈਕ ਦੀ ਡਿਲਿਵਰੀ ਜਨਵਰੀ 2021 ਤੋਂ ਸ਼ੁਰੂ ਹੋਵੇਗੀ ਜਦਕਿ ਪੀਲੇ ਰੰਗ ਦੇ ਵ੍ਹੀਲ ਵਾਲੇ ਮਾਡਲ ਮਾਰਚ 2021 ਤੋਂ ਮਿਲਣ ਲੱਗਣਗੇ। 

PunjabKesari

155cc ਇੰਜਣ
Yamaha MT-15 ’ਚ 155cc ਦਾ ਲਿਕੁਇਡ ਕੂਲਡ, 4-ਸਟ੍ਰੇਕ, SOHC, 4-ਵਾਲਵ, 6-ਸਪੀਡ ਟ੍ਰਾਂਸਮਿਸ਼ਨ, ਫਿਊਲ ਇੰਜੈਕਟਿਡ ਇੰਜਣ ਲੱਗਾ ਹੈ। ਇਸ ਇੰਜਣ ਨੂੰ ਡੈਲਟਾ ਬਾਕਸ ਫਰੇਮ ’ਤੇ ਲਗਾਇਆ ਗਿਆ ਹੈ। ਇਸ ਵਿਚ ਸਿੰਗਲ ਚੈਨਲ ਏ.ਬੀ.ਐੱਸ. ਦੀ ਸੁਵਿਧਾ ਵੀ ਮਿਲਦੀ ਹੈ। ਇਸ ਦੀ ਕੀਮਤ 1,43,900 ਰੁਪਏ ਐਕਸ-ਸ਼ੋਅਰੂਮ ਦਿੱਲੀ ਹੈ ਅਤੇ ਤੁਸੀਂ ਨਵੇਂ ਕਲਰ ਆਪਸ਼ੰਸ ਨਾਲ ਇਸ ਨੂੰ ਅਧਿਕਾਰਤ ਡੀਲਰ ਤੋਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ। 


author

Rakesh

Content Editor

Related News