Yahoo ਨੇ ਲਾਂਚ ਕੀਤਾ ਨਵਾਂ ਆਨਲਾਈਨ ਗੇਮਿੰਗ ਪਲੇਟਫਾਰਮ
Thursday, Jul 20, 2017 - 01:30 PM (IST)

ਜਲੰਧਰ- ਜਾਪਾਨ ਦੀ ਦੂਜੀ ਸਭ ਤੋਂ ਲੋਕਪ੍ਰਿਅ ਵੈੱਬਸਾਈਟ ਯਾਹੂ ਨੇ ਵੈੱਬ ਅਧਾਰਿਤ ਨਵੀਂ ਆਨਲਾਈਨ ਗੇਮਿੰਗ ਪਲੇਫਾਰਮ ਲਾਂਚ ਕੀਤਾ ਹੈ। Game Plus ਨਾਮ ਨਾਲ ਸ਼ੁਰੂ ਕੀਤਾ ਗਿਆ ਨਵਾਂ ਗੇਮਿੰਗ ਪਲੇਟਫਾਰਮ ਕਲਾਊਂਡ ਸਟਰੀਮਿੰਗ ਅਤੇ HTML5 ਉੱਤੇ ਨਿਰਮਿਤ ਟਾਇਟਲਸ 'ਤੇ ਕੰਮ ਕਰਦਾ ਹੈ। ਇਸ ਨੂੰ ਜਾਪਾਨ 'ਚ ਇਸ ਹਫਤੇ 39 titles ਦੇ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।
ਯਾਹੂ ਦੇ Game Plus ਆਨਲਾਇਨ ਗੇਮਿੰਗ ਪਲੇਟਫਾਰਮ ਲਈ ਯਾਹੂ ਜਾਪਾਨ ਨੇ 52 ਗੇਮ ਪਬਲਿਸ਼ਰਸ ਨਾਲ ਸਮੱਝੌਤਾ ਕੀਤਾ ਹੈ। ਜਿਸ 'ਚ ਨਵੇਂ ਟਾਇਟਲਸ ਲਈ Square Enix Holdings ਅਤੇ Koei Tecmo Holdings ਸ਼ਾਮਿਲ ਹਨ। ਜਦ ਕਿ ਕੰਸੋਲ Final Fantasy X ਨੂੰ ਫਿਰ ਤੋਂ ਰਿਲੀਜ਼ ਕੀਤਾ ਗਿਆ ਹੈ।
ਯਾਹੂ ਜਾਪਾਨ ਫੇਸਬੁੱਕ, Tencent Holdings ਅਤੇ Rakuten 'ਚ ਵੈੱਬ ਅਧਾਰਿਤ ਗੇਮ ਨੂੰ ਸ਼ਾਮਿਲ ਕੀਤਾ ਹੈ, ਜੋ ਕਿ ਸਮਾਰਟਫੋਨ ਅਤੇ ਡੈਸਕਟਾਪ ਯੂਜ਼ਰਸ ਨੂੰ ਐਪ ਜਾਂ ਸਾਫਟਵੇਅਰ ਡਾਊਨਲੋਡ ਕੀਤੇ ਬਿਨਾਂ ਖੇਡਣ ਦੀ ਇਜ਼ਾਜਤ ਦਿੰਦਾ ਹੈ।
ਇਹ ਤਕਨੀਕ ਲੋਕਪ੍ਰਿਅਤਾ 'ਚ ਵੱਧ ਰਹੀ ਹੈ ਕਿਉਂਕਿ ਇਹ ਐਪਲ ਅਤੇ ਅਲਫਾਬੇਟ ਦੁਆਰਾ ਚਲਾਏ ਜਾਣ ਵਾਲੇ ਐਪ ਸਟੋਰਸ ਨੂੰ ਖਾਰਿਜ ਕਰਦੀ ਹੈ ਅਤੇ ਪਬਲਿਸ਼ਰਸ ਨੂੰ ਮੋਬਾਇਲ ਗੇਮਿੰਗ ਮਾਰਕਿਟ ਦਾ ਇਕ ਵੱਡਾ ਹਿੱਸਾ ਹਾਸਲ ਕਰਨ ਦੀ ਸਹੂਲਤ ਦਿੰਦਾ ਹੈ। 1pp 1nnie ਦੇ ਮੁਤਾਬਕ ਪਿਛਲੇ ਸਾਲ ਗਲੋਬਲੀ 50 ਅਰਬ ਡਾਲਰ ਦੀ ਵਿਕਰੀ ਹੋਈ ਸੀ।