ਘੱਟ ਕੀਮਤ ''ਚ ਲਾਂਚ ਹੋਇਆ ਇਹ 4G ਸਮਾਰਟਫੋਨ

10/23/2016 4:44:01 PM

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ Xolo ਨੇ Era 1X ਤੋਂ ਬਾਅਦ ਭਾਰਤੀ ਬਾਜ਼ਾਰ ''ਚ Xolo Era 2 ਸਮਾਰਟਫੋਨ ਲਾਂਚ ਕੀਤਾ ਹੈ। 4G VoLTE ਸਪੋਰਟ ਕਰਨ ਵਾਲੇ ਇਸ ਸਮਾਰਟਫੋਨ ਦੀ ਪਹਿਲੀ ਫਲੈਸ਼ ਸੇਲ 27 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ। ਇਹ ਫਲੈਸ਼ ਸੇਲ ਈ-ਕਾਮਰਸ ਵੈੱਬਸਾਈਟ ਸਨੈਪਡੀਲ ''ਤੇ ਆਯੋਜਿਤ ਕੀਤੀ ਜਾਵੇਗੀ। ਬਲੈਕ, ਬਲੂ ਅਤੇ ਗੋਲਡ ਕਲਰ ਵੇਰੀਅੰਟ ''ਚ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ 4,499 ਰੁਪਏ ਹੈ। 
Xolo Era 2 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ''ਚ 5-ਇੰਚ ਦੀ ਐੱਚ.ਡੀ. ਡਿਸਪਲੇ, 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ 1 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਵਿਚ 8 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ ਵਿਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ 4ਜੀ ਲਾਰਗਨ ਲੈਂਜ਼, ਐੱਫ/2.0 ਅਪਰਚਰ, 1.4 ਮਾਈਕ੍ਰੋਨ ਪਿਕਸਲਸ ਅਤੇ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਇਸ ਦੇ ਨਾਲ ਹੀ ਇਸ ਵਿਚ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ ਜੋ ਐੱਲ.ਈ.ਡੀ. ਫਲੈਸ਼ ਨੂੰ ਸਪੋਰਟ ਕਰਦਾ ਹੈ। ਫੋਨ ਦੇ ਕੈਮਰੇ ''ਚ ਕਈ ਹੋਰ ਫੀਚਰਸ ਦਿੱਤੇ ਗਏ ਹਨ ਜਿਵੇਂ, ਲਾਈਵ ਫੋਟੋਜ਼, ਬਿਊਟੀ ਮੋਡ, ਬਸਰਟ ਮੋਡ, ਟਾਈਮ ਲੈਪਸ ਅਤੇ ਸਲੋਅ ਮੋਸ਼ਨ। ਇਸ ਡਿਵਾਈਸ ''ਚ 2350ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Related News