ਫਿੰਗਰਪ੍ਰਿੰਟ ਸੈਂਸਰ ਨਾਲ ਲਾਂਚ ਹੋਇਆ Xolo Era 2x

Friday, Jan 06, 2017 - 11:50 AM (IST)

ਫਿੰਗਰਪ੍ਰਿੰਟ ਸੈਂਸਰ ਨਾਲ ਲਾਂਚ ਹੋਇਆ Xolo Era 2x

ਜਲੰਧਰ- ਜ਼ੋਲੋ ਬਰਾਂਡ ਨੇ ਆਪਣੇ ਈਰਾ 2ਐਕਸ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ। ਜ਼ੋਲੋ ਈਰਾ 2ਐਕਸ ਦੀ ਕੀਮਤ 6,666 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 9 ਜਨਵਰੀ ਤੋਂ ਈ-ਕਾਮਰਸ ਸਾਈਟ ਫਲਿਪਕਾਰਟ ''ਤੇ ਮਿਲੇਗਾ। ਇਸ ਫੋਨ ਦੇ ਦੋ ਵੇਰਿਅੰਟ ਪੇਸ਼ ਕੀਤੇ ਗਏ ਹਨ। 6,666 ਰੁਪਏ ਵਾਲੇ ਵੇਰਿਅੰਟ ''ਚ 2 ਜੀ. ਬੀ ਰੈਮ ਹੈ। ਅਤੇ 3 ਜੀ. ਬੀ ਰੈਮ ਵਾਲਾ ਵੇਰਿਅੰਟ 7,499 ਰੁਪਏ ''ਚ ਮਿਲੇਗਾ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਫੋਨ ਰਿਲਾਇੰਸ ਜਿਓ ਦੇ ਹੈਪੀ ਨਿਊ ਈਅਰ ਆਫਰ  ਦੇ ਨਾਲ ਮਿਲੇਗਾ।

ਜ਼ੋਲੋ ਈਰਾ 2ਐਕਸ ''ਚ 5 ਇੰਚ ਦਾ ਐੱਚ. ਡੀ ਆਨਸੇਲ ਆਈ. ਪੀ. ਐੱਸ ਡਿਸਪਲੇ, 1.2 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ 6737 ਪ੍ਰੋਸੈਸਰ ਨਾਲ ਲੈਸ ਹੈ। ਗਰਾਫਿਕਸ ਲਈ ਮਾਲੀ ਟੀ720 ਐੱਮ. ਪੀ1 ਇੰਟੀਗ੍ਰੇਟਡ ਹੈ। ਇਨਬਿਲਟ ਸਟੋਰੇਜ 16 ਜੀ. ਬੀ ਹੈ ਅਤੇ ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ ਵੀ ਦਿੱਤੀ ਗਈ ਹੈ। ਇਹ ਹੈਂਡਸੈੱਟ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ।

ਸਮਾਰਟਫੋਨ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਹ ਐੱਫ/2.0 ਅਪਰਚਰ ਅਤੇ ਕਈ ਹੋਰ ਸਮਾਰਟ ਫੀਚਰ ਨਾਲ ਲੈਸ ਹੈ। ਇਸ ਦੀ ਬੈਟਰੀ  2500 ਐੱਮ. ਏ. ਐੱਚ ਦੀ ਹੈ। ਇਸ ਦੇ ਬਾਰੇ 15 ਘੰਟੇ ਦਾ ਸਟੈਂਡਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ।


Related News